ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਖ਼ਿਲਾਫ਼ ਵੀਰਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਲਗਾਤਾਰ ਪੰਜ ਹਾਰਾਂ ਦਾ ਸਿਲਸਿਲਾ ਤੋੜਨ ਦਾ ਯਤਨ ਕਰੇਗੀ। ਭਾਰਤ ਨੂੰ ਇੱਥੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਹੱਥੋਂ 41 ਦੌੜਾਂ ਨਾਲ ਹਾਰ ਝੱਲਣੀ ਪਈ ਸੀ। ਜੇਕਰ ਭਾਰਤ ਲਗਾਤਾਰ ਪੰਜਵੀਂ ਵਾਰ ਹਾਰ ਜਾਂਦਾ ਹੈ ਤਾਂ ਡਬਲਯੂਵੀ ਰਮਨ ਦੀ ਦੇਖ-ਰੇਖ ਵਿੱਚ ਖੇਡਣ ਵਾਲੀ ਟੀਮ ਨੂੰ ਅਗਲੇ ਸਾਲ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਪ੍ਰਦਰਸ਼ਨ ਵਿੱਚ ਕਾਫੀ ਸੁਧਾਰ ਕਰਨਾ ਹੋਵੇਗਾ। ਭਾਰਤ ਨੇ ਨਿਊਜ਼ੀਲੈਂਡ ਵਿੱਚ ਇੱਕ ਰੋਜ਼ਾ ਲੜੀ ਜਿੱਤਣ ਮਗਰੋਂ ਤਿੰਨ ਟੀ-20 ਮੁਕਾਬਲੇ ਗੁਆ ਲਏ ਸਨ। ਮੈਚ ਸਵੇਰੇ 11 ਵਜੇ ਸ਼ੁਰੂ ਹੋਵੇਗਾ।
Sports ਮਹਿਲਾ ਟੀ-20: ਭਾਰਤ ਦਾ ਇੰਗਲੈਂਡ ਨਾਲ ਦੂਜਾ ਕ੍ਰਿਕਟ ਮੈਚ ਅੱਜ