ਮਹਿਬੂਬਾ ਵੱਲੋਂ ਪਾਕਿ ਨਾਲ ਵਾਰਤਾ ਦੀ ਵਕਾਲਤ

ਜੰਮੂ (ਸਮਾਜ ਵੀਕਲੀ) : ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਕਿਹਾ ਹੈ ਕਿ ਪਾਕਿਸਤਾਨ ਤੇ ਜੰਮੂ ਕਸ਼ਮੀਰ ਅੰਦਰਲੀਆਂ ਧਿਰਾਂ ਨਾਲ ਵਾਰਤਾ ਕਰਕੇ ਅਤੇ ਵੰਡੇ ਹੋਏ ਹਿੱਸਿਆਂ ਨੂੰ ਇਕੱਠਿਆਂ ਕਰਨ ਲਈ ਸਰਹੱਦੀ ਮਾਰਗ ਖੋਲ੍ਹ ਕੇ ਵਾਦੀ ’ਚ ਸ਼ਾਂਤੀ ਅਤੇ ਮਸਲੇ ਦਾ ਪੱਕਾ ਹੱਲ ਕੱਢਿਆ ਜਾ ਸਕਦਾ ਹੈ। ਮਹਿਬੂਬਾ ਨੇ ਭਾਜਪਾ ਨੂੰ ਸਲਾਹ ਦਿੱਤੀ ਕਿ ਊਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀਆਂ ਨੀਤੀਆਂ ਤੋਂ ਸਬਕ ਲੈਣ।

ਊਨ੍ਹਾਂ ਕਿਹਾ ਕਿ ਕਾਰਗਿਲ ਜੰਗ ਅਤੇ ਸੰਸਦ ’ਤੇ ਹੋਏ ਹਮਲੇ ਦੇ ਬਾਵਜੂਦ ਸ੍ਰੀ ਵਾਜਪਾਈ ਨੇ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਇਆ ਸੀ ਜਿਸ ਕਾਰਨ ਅਤਿਵਾਦ ਦੀਆਂ ਘਟਨਾਵਾਂ ਘੱਟ ਗਈਆਂ ਅਤੇ ਸਰਹੱਦ ’ਤੇ ਗੋਲਾਬਾਰੀ ਰੁਕ ਗਈ ਸੀ। ਸਾਬਕਾ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਵਾਦੀ ’ਚ ਅਤਿਵਾਦ ਮੁੜ ਸਿਰ ਚੁੱਕ ਰਿਹਾ ਹੈ ਕਿਊਂਕਿ ਵਧੇਰੇ ਨੌ!ਵਾਨ ਜੇਲ੍ਹ ਜਾਣ ਦੀ ਬਜਾਏ ਦਹਿਸ਼ਤਗਰਦੀ ਨੂੰ ਤਰਜੀਹ ਦੇ ਰਹੇ ਹਨ। ਊਨ੍ਹਾਂ ਮੁਤਾਬਕ ਕੋਈ ਵਿਚਕਾਰਲਾ ਰਾਹ ਨਾ ਬਚਣ ਅਤੇ ਵਿਰੋਧੀ ਸੁਰਾਂ ਦੇ ਖਾਮੋਸ਼ ਹੋਣ ਕਾਰਨ ਨੌਜਵਾਨ ਨਿਰਾਸ਼ ਹਨ। ਊਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਨੇ ਧਾਰਾ 370 ਰੱਦ ਕਰਕੇ ਸੰਵਿਧਾਨ ਦਾ ਘਾਣ ਕੀਤਾ ਹੈ।

ਊਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਸੂਬੇ ਦੇ ਵਸੀਲਿਆਂ ਨੂੰ ਲੁੱਟਣ ਲਈ ਵਿਕਰੀ ’ਤੇ ਲਗਾ ਦਿੱਤਾ ਹੈ ਤਾਂ ਜੋ ਸਥਾਨਕ ਲੋਕ ਆਪਣੀ ਜ਼ਮੀਨ ਅਤੇ ਰੁਜ਼ਗਾਰ ਤੋਂ ਵਾਂਝੇ ਹੋ ਜਾਣ। ਜੰਮੂ ਦੇ ਪੰਜ ਦਿਨੀਂ ਦੌਰੇ ਦੇ ਅਖੀਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਊਨ੍ਹਾਂ ਕਿਹਾ,‘‘ਨਫ਼ਰਤ ਅਤੇ ਵੰਡ ਦੀ ਸਿਆਸਤ ਕਰਕੇ ਮਾਹੌਲ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਡੇ ਵਰਗੇ ਲੋਕਾਂ ਦਾ ਕਸ਼ਮੀਰ ’ਚ ਰਹਿਣਾ ਮੁਸ਼ਕਲ ਹੋ ਗਿਆ ਹੈ ਕਿਊਂਕਿ ਭਾਜਪਾ ਦੇ ਸ਼ਾਸਨ ’ਚ ਅਤਿਵਾਦ ਵੱਧ ਗਿਆ ਹੈ।

ਊਹ (ਭਾਜਪਾ) ਆਖ ਰਹੇ ਹਨ ਕਿ ਅਤਿਵਾਦ ਖ਼ਤਮ ਹੋ ਗਿਆ ਹੈ ਪਰ ਅਸਲੀਅਤ ਇਹ ਹੈ ਕਿ ਹਰੇਕ ਪਿੰਡ ’ਚੋਂ 10 ਤੋਂ 15 ਨੌਜਵਾਨ ਦਹਿਸ਼ਤਗਰਦਾਂ ਨਾਲ ਰਲ ਰਹੇ ਹਨ।’’ ਊਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਆਖ ਰਹੀ ਹੈ ਕਿ ਕੋਈ ਸਾਡੀ ਇਕ ਇੰਚ ਧਰਤੀ ਲੈ ਕੇ ਦਿਖਾਏ ਜਦਕਿ 100 ਸਕੁਏਅਰ ਕਿਲੋਮੀਟਰ ਧਰਤੀ ’ਤੇ ਕਬਜ਼ਾ ਕੀਤਾ ਹੋਇਆ ਹੈ। ‘ਊਹ ਦੂਹਰਾ ਮਾਪਦੰਡ ਕਿਊਂ ਅਪਣਾ ਰਹੇ ਹਨ?’’ ਊਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਦੋਵੇਂ ਪਾਸੇ ਸਾਡੇ ਅਪਣੇ ਹਨ ਅਤੇ ਜੇਕਰ ਖਿੱਤੇ ’ਚ ਸ਼ਾਂਤੀ ਬਹਾਲ ਹੋ ਜਾਂਦੀ ਹੈ ਤਾਂ ਚੀਨ ਵੀ ਅੱਖਾਂ ਦਿਖਾਊਣਾ ਬੰਦ ਕਰ ਦੇਵੇਗਾ।

Previous articleਅਕਾਲੀ ਸਰਕਾਰ ਬਣਨ ’ਤੇ ਧਰਮਸੋਤ ਨੂੰ ਸਲਾਖ਼ਾਂ ਪਿੱਛੇ ਸੁੱਟਾਂਗੇ: ਸੁਖਬੀਰ
Next articleHaryana allows cracker bursting on Diwali