ਮਹਿਤਪੁਰ, (ਨੀਰਜ ਵਰਮਾ): ਕਾਨੂੰਨ ਦੀ ਪਾਲਣਾ ਕਰਨ ਅਤੇ ਬੇਲੋੜੇ ਚਲਾਨਾਂ ਤੋਂ ਬਚਣ ਲਈ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਨਗਰ ਵਿੱਚ ਮਾਸਕ ਵੰਡ ਕੇ ਵਰਤਮਾਨ ਸਥਿਤੀਆਂ ਵਿੱਚ ਸਮਾਜ ਨੂੰ ਲੋੜੀਂਦਾ ਯੋਗਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ । ਸ਼੍ਰੀ ਸ਼ਿਵ ਪ੍ਰਕਾਸ਼ ਜੀ ਦੇ ਮਾਰਗਦਰਸ਼ ਵਿੱਚ ਸਮਾਜ ਸੇਵਕ ਸ੍ਰੀ ਅਮਨ ਮਲਹੋਤਰਾ ਜੀ ਦੀ ਸਮੂਚੀ ਟੀਮ ‘ਆਓ ਰਲ ਇੱਕ ਕੋਸ਼ਿਸ਼ ਕਰੀਏ’ ਮੁਹਿੰਮ ਤਹਿਤ ਸਬ ਡਵੀਜ਼ਨ ਵਿੱਚ ਯਤਨਸ਼ੀਲ ਹੈ ਪਿਛਲੇ 75 ਦਿਨਾ ਤੋਂ ਚੱਲ ਰਹੀ ਸਮਾਜ ਸੇਵਾ ਦੀ ਕੜੀ ਵਜੋਂ ਅੱਜ ਉਕਤ ਉਪਰਾਲਾ ਕੀਤਾ ਗਿਆ ਇਸ ਮਾਸਕ ਵੰਡ ਸਮੇਂ ਪੁਲਿਸ ਪ੍ਰਸ਼ਾਸਨ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ।
ਇਸ ਸਮੇਂ ਸਥਾਨਕ ਸਮਾਜ ਸੇਵਕਾਂ ਤੋਂ ਇਲਾਵਾ ਗੁਰਦੀਪ ਗਰੇਵਾਲ, ਗਗਨ ਗੋਇਲ, ਰਾਹੁਲ ਪੰਡਿਤ, ਹਰਪਾਲ ਮੈਸਨ, ਯੋਗੇਸ਼ ਅਰੋੜਾ, ਰਾਜਿੰਦਰ ਸਹਿੰਮਬੀ, ਕਾਕਾ ਜੀ, ਅਜੀਤ ਸਿੰਘ ਝੀਤਾ, ਤਰਸੇਮ ਵਡੇਰਾ, ਐਲ ਐੱਚ ਸੀ ਸੁਰਜੀਤ ਕੌਰ ਮਹਿਤਪੁਰ, ਏ ਐੱਸ ਆਈ ਪਰਮਜੀਤ ਸਿੰਘ, ਏ ਐੱਸ ਆਈ ਮੰਗਤ ਰਾਮ, ਐੱਸ ਆਈ ਸਰਬਜੀਤ ਸਿੰਘ ਮਹਿਤਪੁਰ ਆਦਿ ਹਾਜ਼ਰ ਸਨ ।