ਮਹਿਤਪੁਰ ਦੀ ਦਾਣਾ ਮੰਡੀ ਵਿਚੱ 1 ਲੱਖ 17 ਕੁਇੰਟਲ ਕਣਕ ਦੀ ਖਰੀਦ ਹੋਈ

ਮਹਿਤਪੁਰ (ਸਮਾਜ ਵੀਕਲੀ) – ਦਾਣਾ ਮੰਡੀ ਮਹਿਤਪੁਰ ਵਿਖੇ ਕਣਕ ਦੀ ਖਰੀਦ 1 ਲੱਖ 17 ਹਜਾਰ ਕੁਇੰਟਲ ਅੱਜ ਤੱਕ ਹੋਈ, ਮਾਰਕੀਟ ਕਮੇਟੀ ਦਫਤਰ ਮਹਿਤਪੁਰ ਵਿਖੇ ਪੈ੍ਸ ਨੂੰ ਜਾਨਕਾਰੀ ਦਿੰਦਿਆਂ ਹਰਜੀਤ ਸਿੰਘ ਖੈਹਰਾ ਸੈਕਟਰੀ, ਅਮਰਜੀਤ ਸਿੰਘ ਸੋਹਲ ਚੈਅਰਮੈਨ ਮਾਰਕੀਟ ਕਮੇਟੀ ਨੇ ਕਿਹਾ ਕਿ ਕਰੋਨਾਵਾਇਰਸ ਦੀ ਮਹਾਮਾਰੀ ਕਰਕੇ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ, ਉਹਨਾ ਮਜਦੂਰਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਲਈ ਤੇ ਮੂੰਹ ਤੇ ਮਾਸਿਕ ਪਾੳਣ ਨੂੰ ਬਣਾਇਆ ਜਾਵੇ, ਇਸੇ ਤਰਾਂ ਕਿਸਾਨਾ ਨੂੰ ਕਣਕ ਸੁੱਕੀ ਕਣਕ ਮੰਡੀ ਵਿਚ ਲਿਆਊਣ ਲਈ ਕਿਹਾ ਤੇ ਪਾਸ ਸਿਸਟਮ ਨਾਲ ਕਿਸਾਨ ਕਣਕ ਲੈ ਕੇ ਆਊਣ ਲਈ ਕਿਹਾ, ਇਸ ਮੋਕੇ ਆੜਤੀਆਂ ਨੇ ਪ੍ਸ਼ਾਸਨ ਦਾ ਧੰਨਵਾਦ ਕੀਤਾ, ਇਸ ਸਮੇ ਕੁਲਵੀਰ ਸਿੰਘ ਵਾਇਸ ਚੈਅਰਮੈਨ, ਜਸਵਿੰਦਰ ਸਿੰਘ ਸਾਬਕਾ ਸਰਪੰਚ ਮਾਲੋਵਾਲ, ਕਰਨੈਲ ਸਿੰਘ ਆੜਤੀ, ਰਿੰਕੂ ਮਿਗਲਾਨੀ ਆਦਿ ਹਾਜਰ ਸਨ
ਹਰਜਿੰਦਰ ਛਾਬੜਾ-ਪੱਤਰਕਾਰ 9592282333
Previous articleEuropean leaders fail to reach consensus on recovery plan
Next article25 ਅਪ੍ਰੈਲ ਵਿਸ਼ਵ ਮਲੇਰੀਆ ਦਿਵਸ ਤੇ ਵਿਸ਼ੇਸ਼ – ਮਲੇਰੀਆ:  ਜਾਣਕਾਰੀ, ਬਚਾਅ ਅਤੇ ਰੋਕਥਾਮ