11 ਤੇ ਕਾਂਗਰਸ ਅਤੇ 2 ਤੇ ਆਜ਼ਾਦ ਉਮੀਦਵਾਰ ਜੇਤੂ
ਮਹਿਤਪੁਰ (ਵਰਮਾ) (ਸਮਾਜ ਵੀਕਲੀ) : ਨਗਰ ਪੰਚਾਇਤ ਮਹਿਤਪੁਰ ਦੀਆਂ ਚੋਣਾਂ ਦੇ ਆਏ ਨਤੀਜਿਆਂ ਚ ਕਾਂਗਰਸ ਪਾਰਟੀ ਨੇ ਭਾਰੀ ਬਹੁਮਤ ਪ੍ਰਾਪਤ ਕਰਕੇ ਭਾਰੀ ਜਿੱਤ ਪ੍ਰਾਪਤ ਕੀਤੀ ਹੈ ।ਜਿਸ ਵਿੱਚ 13 ਸੀਟਾਂ ਚੋ 11 ਸੀਟਾਂ ਤੇ ਕਾਂਗਰਸ ਅਤੇ 2 ਸੀਟਾਂ ਤੇ ਆਜਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ । ਜਿਸ ਵਿੱਚ ਵਾਰਡ ਨੰਬਰ ਇੱਕ ਚੋਂ ਅਨੀਤਾ ਕੁਮਾਰੀ ਆਜ਼ਾਦ ਉਮੀਦਵਾਰ ਜੇਤੂ ਰਹੀ, ਵਾਰਡ ਨੰਬਰ ਦੋ ਚੋਂ ਕਮਲ ਕਿਸ਼ੋਰ (ਕਾਂਗਰਸ) ਜੇਤੂ ਰਹੇ, ਵਾਰਡ ਨੰਬਰ ਤਿੰਨ ਚੋਂ ਸੁਨੀਤਾ ਰਾਣੀ (ਕਾਂਗਰਸ) ਜੇਤੂ ਰਹੇ, ਵਾਰਡ ਨੰਬਰ ਚਾਰ ਚੋਂ ਰਮੇਸ਼ ਲਾਲ (ਕਾਂਗਰਸ) ਜੇਤੂ ਰਹੇ, ਵਾਰਡ ਨੰਬਰ ਪੰਜ ਤੋਂ ਪ੍ਰੀਤਮ ਕੌਰ ਸੰਧੂ (ਕਾਂਗਰਸ) ਜੇਤੂ ਰਹੇ, ਵਾਰਡ ਨੰਬਰ ਛੇ ਤੋਂ ਰਾਜ ਕੁਮਾਰ ਜੱਗਾ (ਕਾਂਗਰਸ) ਜੇਤੂ ਰਹੇ, ਵਾਰਡ ਨੰਬਰ ਸੱਤ ਤੋਂ ਸਵਪਨਦੀਪ ਕੌਰ (ਕਾਂਗਰਸ) ਜੇਤੂ ਰਹੇ, ਵਾਰਡ ਨੰਬਰ ਅੱਠ ਚੋਂ ਮਹਿੰਦਰਪਾਲ ਸਿੰਘ ਟੁਰਨਾ (ਕਾਂਗਰਸ) ਜੇਤੂ ਰਹੇ, ਵਾਰਡ ਨੰਬਰ ਨੌੰ ਤੋਂ ਸੰਦੀਪ ਕੌਰ (ਕਾਂਗਰਸ) ਜੇਤੂ ਰਹੇ, ਵਾਰਡ ਨੰਬਰ ਦੱਸ ਤੋਂ ਸਰਤਾਜ ਸਿੰਘ ਬਾਜਵਾ ਆਜ਼ਾਦ ਜੇਤੂ ਰਹੇ, ਵਾਰਡ ਨੰਬਰ ਗਿਆਰਾਂ ਤੋਂ ਹਰਪ੍ਰੀਤ ਸਿੰਘ ਪੀਤਾ (ਕਾਂਗਰਸ) ਜੇਤੂ ਰਹੇ, ਵਾਰਡ ਨੰਬਰ ਬਾਰਾਂ ਤੋਂ ਕ੍ਰਾਂਤੀਜੀਤ ਸਿੰਘ (ਕਾਂਗਰਸ) ਜੇਤੂ ਰਹੇ ਅਤੇ ਵਾਰਡ ਨੰਬਰ ਤੇਰਾਂ ਤੋਂ ਪ੍ਰਵੀਨ ਮਹਿਤਾ (ਕਾਂਗਰਸ) ਜੇਤੂ ਰਹੇ, ਇਸ ਮੌਕੇ ਨਗਰ ਪੰਚਾਇਤ ਪਹੁੰਚੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜੀ ਨੇ ਕਿਹਾ ਕਿ ਮੈਂ ਸ਼ਹਿਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸ਼ਹਿਰ ਦਾ ਵਿਕਾਸ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਤੰਤਰ ਦੀ ਜਿੱਤ ਅਤੇ ਨਗਰ ਵਾਸੀਆਂ ਦੀ ਜਿੱਤ ਹੈ ।