ਪੀਏਯੂ ਦੀ 53ਵੀਂ ਸਾਲਾਨਾ ਅਥਲੈਟਿਕ ਮੀਟ ਅੱਜ ਇੱਥੇ ਆਰੰਭ ਹੋਈ। ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਖੇਡਾਂ ਦੇ ਨਾਲ ਵਿਦਿਆਰਥੀ ਜੀਵਨ ਵਿੱਚ ਅਨੁਸਾਸ਼ਨ ਦਾ ਜਜ਼ਬਾ ਪੈਦਾ ਹੁੰਦਾ ਹੈ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਸ਼ਖਸੀਅਤ ਉਸਾਰੀ ਲਈ ਖੇਡਾਂ ਵਿਚ ਹਿੱਸਾ ਲੈਣਾ ਵਿਦਿਆਰਥੀ ਲਈ ਬਹੁਤ ਜ਼ਰੂਰੀ ਹੈ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਦੌਰਾਨ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਤੋਂ ਇਲਾਵਾ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤਰੀ ਕਾਲਜਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਹੋਏ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਦੀ ਮਹਿਕਪ੍ਰੀਤ ਕੌਰ ਰੰਧਾਵਾ ਅਤੇ ਤਜਿੰਦਰਪਾਲ ਸਿੰਘ ਨੂੰ ਬੈਸਟ ਐਥਲੀਟ ਚੁਣਿਆ ਗਿਆ। ਵੱਖ ਵੱਖ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਲੜਕਿਆਂ ਦੀ 5000 ਮੀਟਰ ਦੌੜ ’ਚੋਂ ਅਕਾਸ਼ਵੀਰ ਸਿੰਘ (ਖੇਤੀਬਾੜੀ ਕਾਲਜ), ਹੈਮਰ ਥਰੋਅ ’ਚੋਂ ਤਜਿੰਦਰਪਾਲ ਸਿੰਘ (ਖੇਤੀਬਾੜੀ ਕਾਲਜ), 110 ਮੀਟਰ ਅੜਿੱਕਾ ਦੌੜ ਵਿੱਚੋਂ ਪ੍ਰਦੀਪ ਸਿੰਘ (ਖੇਤੀਬਾੜੀ ਕਾਲਜ), ਤੀਹਰੀ ਛਾਲ ਵਿੱਚੋਂ ਰਾਹੁਲ ਸਿੰਘ (ਖੇਤੀਬਾੜੀ ਇੰਜਨੀਅਰਿੰਗ ਕਾਲਜ), 400 ਮੀਟਰ ਅੜਿੱਕਾ ਦੌੜ ਵਿੱਚੋਂ ਪ੍ਰਦੀਪ ਸਿੰਘ (ਖੇਤੀਬਾੜੀ ਕਾਲਜ), ਜੈਵਲਿਨ ਥਰੋਅ ਵਿੱਚੋਂ ਤਜਿੰਦਰਪਾਲ ਸਿੰਘ (ਖੇਤੀਬਾੜੀ ਕਾਲਜ), 100 ਮੀਟਰ ਦੌੜ ਵਿੱਚੋਂ ਗੁਰਦੀਪ ਸਿੰਘ (ਖੇਤੀਬਾੜੀ ਕਾਲਜ) ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ’ਚ ਜੈਵਲਿਨ ਥਰੋਅ ਵਿੱਚੋਂ ਸੁਸ਼ੀਲ ਗਰੇਵਾਲ (ਆਈ ਓ ਏ ਬਠਿੰਡਾ), ਉੱਚੀ ਛਾਲ ਵਿੱਚੋਂ ਸੁਖਪ੍ਰੀਤ ਕੌਰ (ਹੋਮ ਸਾਇੰਸ ਕਾਲਜ), 400 ਮੀਟਰ ਦੌੜ ਵਿੱਚੋਂ ਮਹਿਕਪ੍ਰੀਤ ਕੌਰ (ਖੇਤੀਬਾੜੀ ਕਾਲਜ), 100 ਮੀਟਰ ਦੌੜ ਵਿੱਚੋਂ ਮਹਿਕਪ੍ਰੀਤ ਰੰਧਾਵਾ (ਖੇਤੀਬਾੜੀ ਕਾਲਜ) ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।
Sports ਮਹਿਕਪ੍ਰੀਤ ਤੇ ਤੇਜਿੰਦਰਪਾਲ ਬਣੇ ਪੀਏਯੂ ਦੇ ਬਿਹਤਰੀਨ ਖਿਡਾਰੀ