ਮਹਾਰਾਸ਼ਟਰ: ਹਸਪਤਾਲ ਨੇ ਇਕ ਐਂਬੂਲੈਂਸ ’ਚ 22 ਲਾਸ਼ਾਂ ਭਰ ਕੇ ਸ਼ਮਸ਼ਾਨਘਾਟ ਭੇਜੀਆਂ

ਔਰੰਗਾਬਾਦ (ਸਮਾਜ ਵੀਕਲੀ) : ਮਹਾਰਾਸ਼ਟਰ ਦੇ ਬੀੜ ਵਿਚ ਇਕ ਐਂਬੂਲੈਂਸ ਵਿਚ 22 ਲੋਕਾਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨਘਾਟ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਐਂਬੂਲੈਂਸ ਦੀ ਘਾਟ ਨੂੰ ਇਸ ਦਾ ਕਾਰਨ ਦੱਸਿਆ ਹੈ। ਇਹ ਘਟਨਾ ਐਤਵਾਰ ਰਾਤ ਦੀ ਹੈ, ਜਦੋਂ ਬੀੜ ਦੇ ਅੰਬਾਜੋਗਈ ਵਿੱਚ ਸਥਿਤ ਸਵਾਮੀ ਰਾਮਾਨੰਦ ਤੀਰਥ ਰੂਰਲ ਸਟੇਟ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਰੱਖੀਆਂ ਲਾਸ਼ਾਂ ਸਸਕਾਰ ਲਈ ਲਿਜਾਈਆਂ ਜਾ ਰਹੀਆਂ ਸਨ।

Previous articleਚੋਣ ਕਮਿਸ਼ਨ ਦਾ ਹੁਕਮ: ਚੋਣ ਨਤੀਜਿਆਂ ਦੌਰਾਨ ਜਾਂ ਬਾਅਦ ’ਚ ਜੇਤੂ ਜਲੂਸਾਂ ’ਤੇ ਪਾਬੰਦੀ
Next articleਦੇਸ਼ ’ਚ ਕਰੋਨਾ ਦੇ 323144 ਨਵੇਂ ਮਾਮਲੇ ਤੇ 2771 ਮੌਤਾਂ, ਪੰਜਾਬ ’ਚ ਮਰਨ ਵਾਲਿਆਂ ਦੀ ਗਿਣਤੀ 8530 ਤੱਕ ਪੁੱਜੀ