ਪਾਲਘਰ (ਸਮਾਜ ਵੀਕਲੀ) :ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਅੱਜ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਜ਼ਿਲ੍ਹਾ ਆਫ਼ਤ ਕੰਟਰੋਲ ਸੈੱਲ ਦੇ ਮੁਖੀ ਵਿਵੇਕਾਨੰਦ ਕਦਮ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 3.4 ਮਾਪੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਕੋਈ ਵੀ ਰਿਪੋਰਟ ਨਹੀਂ ਮਿਲੀ ਹੈ। ਅਧਿਕਾਰੀ ਮੁਤਾਬਕ ਭੂਚਾਲ ਦਾ ਇਹ ਝਟਕਾ ਤੜਕੇ 5:31 ਵਜੇ ਮਹਿਸੂਸ ਕੀਤਾ ਗਿਆ। ਪਾਲਘਰ ਜ਼ਿਲ੍ਹੇ ’ਚ ਅਕਤੂਬਰ ਮਹੀਨੇ ਵੀ ਭੂਚਾਲ ਦੇ ਝਟਕੇ ਲੱਗੇ ਸਨ।
HOME ਮਹਾਰਾਸ਼ਟਰ ’ਚ ਭੂਚਾਲ ਦਾ ਝਟਕਾ