ਮਹਾਰਾਸ਼ਟਰ ’ਚ ਐੱਨਸੀਪੀ ਦੇ ਵਿਧਾਇਕ ਦੀ ਕਰੋਨਾ ਕਾਰਨ ਮੌਤ

ਪੁਣੇ (ਸਮਾਜ ਵੀਕਲੀ) : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕ ਭਰਤ ਭਾਲਕੇ ਦੀ ਅੱਜ ਇਥੇ ਹਸਪਤਾਲ ਵਿੱਚ ਕਰੋਨਾ ਕਾਰਨ ਮੌਤ ਹੋ ਗਈ। ਭਾਲਕੇ (60) ਸੋਲਾਪੁਰ ਜ਼ਿਲ੍ਹੇ ਦੇ ਪੰਧਾਰਪੁਰ-ਮੰਗਲਵੇਧਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਬਣੇ। 9 ਨਵੰਬਰ ਨੂੰ ਸਾਹ ਦੀ ਤਕਲੀਫ ਕਾਰਨ ਉਨ੍ਹਾਂ ਨੂੰ ਪੁਣੇ ਸਥਿਤ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

Previous articleਕਿਸਾਨਾਂ ਦੇ ਜੋਸ਼ ਅੱਗੇ ਠੰਢੇ ਪਏ ਦਿੱਲੀ ਦੇ ਤੇਵਰ
Next articleਕਰਨਾਟਕ ਦੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤੇ ਰਿਸ਼ਤੇਦਾਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼