(ਸਮਾਜ ਵੀਕਲੀ): ਭਗਵਾਨ ਸ੍ਰੀ ਬਾਲਮਿਕੀ ਜੀ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ – ਦਿਵਸ ਮੌਕੇ ਮਹਾਰਿਸ਼ੀ ਬਾਲਮਿਕੀ ਵੈੱਲਫੇਅਰ ਸੋਸਾਇਟੀ ਬਾਸੋਵਾਲ ਕਾਲੋਨੀ ਗੰਗੂਵਾਲ ਵੱਲੋਂ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਮੈਂਬਰ ਸਾਹਿਬਾਨ ਨੇ ਕਿਹਾ ਕਿ ਮਾਸਟਰ ਸੰਜੀਵ ਧਰਮਾਣੀ ਸਿੱਖਿਆ ਦੇ ਨਾਲ – ਨਾਲ ਸਾਹਿਤ ਅਤੇ ਸਮਾਜ ਦੇ ਖੇਤਰ ਵਿੱਚ ਵੱਧ – ਚਡ਼੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਸਾਡੇ ਇਲਾਕੇ ਦੀ ਸ਼ਾਨ ਹਨ।
ਇਸ ਮੌਕੇ ਮਹਿਲਾ ਸੰਕੀਰਤਨ ਮੰਡਲੀ , ਸੋਸਾਇਟੀ ਦੇ ਪ੍ਰਧਾਨ ਸੂਬਾ ਸਿੰਘ , ਸੀ. ਵਾਈਸ ਪ੍ਰਧਾਨ ਪ੍ਰਦੀਪ ਕੁਮਾਰ , ਵਾਈਸ ਪ੍ਰਧਾਨ ਸੰਦੀਪ ਸੋਨੂੰ , ਖਜ਼ਾਨਚੀ ਕਰਨ ਕੁਮਾਰ , ਸਕੱਤਰ ਰਵੀ ਕੁਮਾਰ , ਪ੍ਰਵੀਨ , ਰਾਜਿੰਦਰ ਕੁਮਾਰ , ਰਾਕੇਸ਼ ਕੁਮਾਰ , ਭਿੰਦਾ , ਸ਼ੁਭਮ , ਸੁਨੀਲ ਕੁਮਾਰ , ਲੱਕੀ ,ਕੈਸ਼ , ਜਤਿਨ , ਰਾਹੁਲ ਕੁਮਾਰ , ਸੋਨੂੰ , ਮਾਸਟਰ ਸੰਜੀਵ ਧਰਮਾਣੀ , ਸੁਦਾਮਾ ਜੀ, ਸੰਦੀਪ ਭਾਰਦਵਾਜ , ਅਜੇ ਕੁਮਾਰ , ਰਾਜਿੰਦਰ , ਹੇਮਰਾਜ , ਹਰਮੇਸ਼ ਕੁਮਾਰ , ਸੁਭਾਸ਼ ਕੁਮਾਰ , ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਬਾਸੋਵਾਲ ਕਾਲੋਨੀ ਗੰਗੂਵਾਲ ਦੇ ਪ੍ਰਧਾਨ ਲੱਕੀ ਕਪਿਲਾ , ਮੁੱਖ ਮਹਿਮਾਨ ਮੇਨ ਮਾਰਕੀਟ ਨੰਗਲ ਦੇ ਵਿਜੇ ਜਵੈਲਰ , ਸਰਪੰਚ ਸੁਮਨ ਬਾਲਾ , ਪੰਚ ਬੰਦਨਾ ਦੇਵੀ , ਸਾਬਕਾ ਸਰਪੰਚ ਬਿਮਲਾ ਦੇਵੀ , ਪਵਨ ਕੁਮਾਰ ਚੀਟੂ , ਰਕੇਸ਼ ਕੁਮਾਰ ਭੋਲਾ , ਰੇਹੜੀ ਫੜ੍ਹੀ ਯੂਨੀਅਨ ਦੇ ਪ੍ਰਧਾਨ ਸੁਨੀਲ ਅਡਵਾਲ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly