ਪੇਸ਼ਕਸ਼:- ਅਮਰਜੀਤ ਚੰਦਰ, ਲੁਧਿਆਣਾ +91 9417 600014
ਇਨਸਾਨ ਮੁਸ਼ਕਲਾਂ ਨਾਲ ਘਿਰਿਆ ਹੋਇਆ ਹੈ, ਮੁਸ਼ਕਲਾਂ ਆਉਦੀਆਂ ਰਹਿੰਦਾ ਹਨ ਅਤੇ ਜਾਂਦੀਆਂ ਕਹਿੰਦੀਆਂ ਹਨ, ਇਹਨਾ ਵਿਚ ਹੀ ਨਾਂ ਆਉਦਾ ਹੈ ਇਕ ਬੀਮਾਰੀ ਦਾ! ਬੀਮਾਰੀ ਕੋਈ ਵੀ ਹੋਵੇ ਜਾਂ ਜਿੰਨੀ ਵੱਡੀ ਹੋਵੇ, ਸਾਵਧਾਨੀ ਉਨੀ ਹੀ ਵੱਧ ਰੱਖਣੀ ਚਾਹੀਦੀ ਹੈ। ਜਦੋਂ ਦੁਸ਼ਮਣ ਭਾਰੀ ਪੈਣ ਲੱਗ ਜਾਣ, ਪਕੜ ਵਿਚ ਨਾ ਆਉਦੇ ਹੋਣ, ਤਾਂ ਸਾਡੇ ਵਾਸਤੇ ਸਾਵਧਾਨੀ ਰੱਖਣੀ ਤੇ ਜਿੰਮੇਵਾਰੀ ਹੋਰ ਵੀ ਜਿਆਦਾ ਵੱਧ ਜਾਂਦੀ ਹੈ।
ਕੋਰੋਨਾ ਵਾਇਰਸ ਦਾ ਜਹਿਰ ਕਿੰਨਾ ਖਤਰਨਾਕ ਹੈ, ਇਹ ਚੀਨ ਦੀ ਹਾਲਤ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ, ਇਹ ਦੇਖਦੇ ਹੋਏ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ। ਦੁਨੀਆਂ ਦੀ ਮਹਾਸ਼ਕਤੀ ਇਸ ਕੋਰੋਨਾ ਵਾਇਰਸ ਅੱਗੇ ਗੋਡਿਆਂ ਦੇ ਭਾਰ ਖੜੀ ਹੈ। ਹੁਣ ਤੱਕ ਹਜਾਰਾਂ ਹੀ ਜਾਨਾ ਜਾ ਚੁੱਕੀਆ ਹਨ। ਹੁਣ ਮਹਾਂਮਾਰੀ ਦਾ ਫੈਲਾ ਵੱਧਦਾ ਜਾ ਰਿਹਾ ਹੈ। ਚੀਨ ਦੇ ਆਸ-ਪਾਸ ਦੇ ਦੇਸ਼ਾਂ ਵਿਚ ਇਸ ਵਾਇਰਸ ਦੀ ਵੱਡੀ ਦਹਿਸ਼ਤ ਬਣੀ ਹੋਈ ਹੈ। ਮਰੀਜ ਮਿਲਣ ਤੇ ਹੀ ਪਤਾ ਚੱਲਦਾ ਹੈ ਕਿ ਕੋਰੋਨਾ ਵਾਇਰਸ ਕਿੱਥੇ ਤੱਕ ਪਹੁੰਚ ਚੁੱਕਾ ਹੈ। ਇਸ ਵਾਇਰਸ ਦਾ ਪਤਾ ਲਾਉਣ ਦਾ ਹੋਰ ਕੋਈ ਵੀ ਆਸਾਨ ਤਰੀਕਾ ਨਹੀ ਹੈ। ਇਹ ਵੀ ਜਰੂਰੀ ਹੈ ਕਿ ਮਹਾਂਮਾਰੀ ਨਾਲ ਜੁੜੀ ਇਸ ਦੀ ਜਾਣਕਾਰੀ ਹਰ ਇਕ ਨੂੰ ਹੋਣੀ ਚਾਹੀਦੀ ਹੈ। ਇਸ ਦੇ ਬਾਰੇ ਵਿਚ ਸਹੀ ਜਾਣਕਾਰੀ ਹੋਵੇਗੀ ਤਾਂ ਹੀ ਅਸੀ ਇਸ ਦਾ ਸਹੀ ਇਲਾਜ ਕਰਾ ਸਕਦੇ ਹਾਂ। ਇਸ ਕਰਕੇ ਇਸ ਬੀਮਾਰੀ ਵਿਚ ਸਾਵਧਾਨੀ ਰੱਖਣੀ ਬਹੁਤ ਜਰੂਰੀ ਹੈ। ਇਸ ਵਾਇਰਸ ਦਾ ਸਭ ਤੋਂ ਘਾਤਕ ਰੂਪ ਹਵਾ ਦੇ ਜਰੀਏ ਫੈਲਣਾ ਹੋ ਸਕਦਾ ਹੈ, ਪਰ ਇਸ ਦਾ ਅਸਲ ਸਬੂਤ ਅਜੇ ਤੱਕ ਨਹੀ ਮਿਲਿਆ। ਬਲਕਿ ਹੁਣ ਤਾਂ ਸਰਕਾਰਾਂ ਵੀ ਆਪਣੇ ਪੂਰੇ ਲਾਮ-ਲਸ਼ਕਰ ਨਾਲ ਪੂਰੀ ਤਿਆਰੀ ਇਸ ਵਾਇਰਸ ਦੇ ਖਿਲਾਫ ਲੱਗ ਗਈ ਹੈ। ਪਰ ਇਕ ਐਸਾ ਸਮਾਚਾਰ ਵੀ ਮਿਲਿਆ ਹੈ ਕਿ ਪੜ੍ਹਣ ਵਾਲੇ ਨੂੰ ਭਵਿੱਖ ਵਿਚ ਸੋਚਣ ਲਈ ਮਜਬੂਰ ਹੋਣਾ ਪਏਗਾ। ਸੈਂਟਰ ਆਫ ਰਿਸਰਚ ਆਨ ਅਨਰਜੀ ਐਡ ਕਲੀਨ ਏਅਰ ਅਤੇ ਗਰੀਨਪੀਸ ਸਾਊਥ ਈਸਟ ਏਸ਼ੀਆ ਦੇ ਅੰਕੜੇ ਦੱਸਦੇ ਹਨ ਕਿ ਜਹਾਜ ਵਿਚ ਵਰਤਣ ਵਾਲੇ ਡੀਜਲ ਦੀ ਵਰਤੋਂ ਨਾਲ ਹਵਾ ਵਿਚ ਬੜਾ ਤੇਜੀ ਨਾਲ ਪ੍ਰਦੂਸ਼ਣ ਫੈਲ ਰਿਹਾ ਹੈ ਜਿਸ ਨਾਲ ਇਕੱਲੇ ਚੀਨ ਨੂੰ 64 ਕਰੋੜ ਦਾ ਸਲਾਨਾ ਨੁਕਸਾਨ ਹੋ ਰਿਹਾ ਹੈ, 18 ਲੱਖ ਲੋਕ ਹਰ ਸਾਲ ਜਾਨ ਤੋਂ ਹੱਥ ਧੋ ਬੈਠਦੇ ਹਨ। ਭਾਰਤ ਵਿਚ ਇਹ ਅੰਕੜਿਆ ਦੇ ਮੁਤਾਬਕ ਗਿਆਰਾਂ ਲੱਖ ਕਰੋੜ ਦਾ ਨੁਕਸਾਨ ਅਤੇ 10 ਲੱਖ ਲੋਕ ਮੌਤ ਦੀ ਨੀਂਦ ਸੌ ਰਹੇ ਹਨ।ਇਹ ਅੰਕੜੇ ਸਚਾਈ ਨੂੰ ਨੇੜੇ ਤੋਂ ਪੇਸ਼ ਕਰਦੇ ਹਨ, ਕਿ ਦਿਲੀ ਵਿਚ 10 ਸਿਗਰਟ ਦੇ ਬਰਾਬਰ ਧੂਆਂ ਹਰ ਆਦਮੀ ਹਰ ਰੋਜ ਖਾ ਜਾਂਦਾ ਹੈ। ਘਟਨਾਵਾਂ ਨੂੰ ਅਲੱਗ-ਅਲੱਗ ਦੇਖਣ ਨਾਲ ਕਾਰਨਾ ਦੀ ਗਹਿਰਾਈ ਦਾ ਸਹੀ ਪਤਾ ਨਹੀ ਲੱਗਦਾ। ਸਥਿਤੀ ਜਿੰਨੀ ਗੰਭੀਰ ਬਣੀ ਹੋਈ ਹੈ ਉਸ ਦੇ ਮੁਤਾਬਕ ਪ੍ਰਬੰਧ ਬਹੁਤ ਛੋਟੇ ਲੱਗ ਰਹੇ ਹਨ। ਅਰਬ ਦੇਸ਼ ਇਰਾਕ ਵਿਚ ਸੌ ਸਾਲ ਬਾਅਦ ਬਰਫ ਪਈ ਹੈ, ਥੋੜੀ ਬਹੁਤੀ ਨਹੀ ਪੂਰੇ ਚਾਰ ਇੰਚ ਬਰਫ ਪਈ ਹੈ। ਇਸ ਤੋਂ ਪਹਿਲਾਂ ਸੰਨ 1914 ਵਿਚ ਏਨੀ ਬਰਫ ਪਈ ਸੀ। ਸੰਯੁਕਤ ਅਰਬ ਦੇਸ਼ ਅਮੀਰਾਤ ਵਿਚ ਭਾਰੀ ਬਾਰਸ਼ ਹੋਈ ਸੀ। ਖਾੜੀ ਦੇਸ਼ਾਂ ਵਿਚ ਗਰੀਨ ਹਾਊਸ ਗੈਸ ਜਿਆਦਾ ਨਿਕਲਦੀ ਹੈ ਜੋ ਕਿ ਉਥੇ ਦੇ ਮੌਸਮ ਨੂੰ ਬਰਾਬਰ ਰੱਖਦੀ ਹੈ। ਯੌਰਪ ਦੇ ਬੇਹੱਦ ਬਰਫੀਲੇ ਤੁਫਾਨ ਅਤੇ ਮੌਸਮ ਦਾ ਲਗਾਤਾਰ ਗੜਬੜ ਹੋਣਾ ਅੱਜ ਵੀ ਚਲ ਰਿਹਾ ਹੈ।
ਇਟਲੀ ਵਿਚ ਜਨਮ ਦਰ ਲਗਾਤਾਰ ਘੱਟ ਰਹੀ ਹੈ। ਸੌ ਸਾਲ ਤੋਂ ਜਿਆਦਾ ਪਹਿਲਾਂ ਇਸ ਤਰਾਂ ਹੋਇਆ ਸੀ। ਇਹੀ ਰਫਤਾਰ ਰਹੀ ਤਾਂ ਇਟਾਲੀਅਨ ਨਸਲ ਖਤਮ ਹੋ ਸਕਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਕੋਰੋਨਾ ਵਾਇਰਸ ਇਕੱਲਾ ਨਹੀ ਹੈ। ਕੋਰੋਨਾ ਵਾਇਰਸ ਤਾਂ ਉਸ ਤੁਫਾਨ ਦੀ ਆਹਟ ਹੈ ਜੋ ਅਜੇ ਤਿਆਰ ਹੋ ਰਹੀ ਹੈ।ਚਿੰਤਾਂ ਤਾਂ ਜਿਆਦਾ ਇਸ ਕਰਕੇ ਹੈ ਕਿ ਵਿਕਾਸ ਦੀ ਪਰੀਭਾਸ਼ਾਂ ਵਿਚ ਵਾਤਾਵਰਣ ਦੀ ਚਿੰਤਾਂ ਅੱਜ ਪਹਿਲਾਂ ਦੇ ਆਧਾਰ ਤੇ ਕਿਉਂ ਨਹੀ ਕੀਤੀ ਜਾ ਰਹੀ। ਮਾਨਵ ਅਬਾਦੀ ਵਾਲੇ ਇਲਾਕਿਆ ਵਿਚ ਦਰੱਖਤਾਂ ਦੀ ਲਗਾਤਾਰ ਕਟਾਈ ਕਰਨਾ, ਸਮਾਂ ਰਹਿੰਦੇ ਕਨੂੰਨਾਂ ਨੂੰ ਲਾਗੂ ਨਹੀ ਕਰ ਪਾਉਣਾ, ਕੁਦਰਤ ਵਲੋਂ ਬਣਾਈਆ ਗਈਆਂ ਚੀਜਾਂ ਨਾਲ ਲਗਾਤਾਰ ਛੇੜਛਾੜ ਕਰਨਾ ਸਾਡੇ ਲਈ ਆਫਤ ਬਣ ਰਹੀਆਂ ਹਨ। ਕੁਦਰਤੀ ਆਫਤ ਵਿਚ ਹਰ ਚਿਤਾਵਨੀ ਨੂੰ ਆਖਰੀ ਚਿਤਾਵਨੀ ਨੂੰ ਗੰਭੀਰਤਾ ਨਾਲ ਸਮਝ ਕੇ ਉਸ ਦੇ ਉਪਾਅ ਬਾਰੇ ਗੰਭੀਰਤਾ ਵਿਚ ਸੋਚਣਾ ਚਾਹੀਦਾ ਹੈ। ਕੋਰੋਨਾ ਵਾਇਰਸ ਦੇ ਸੰਕਟ ਨੂੰ ਇਸ ਦੀ ਸ਼ੁਰੂਆਤ ਮੰਨ ਲੈਣਾ ਚਾਹੀਦਾ ਹੈ।