ਮਸਲੇ ਤੇਰੇ ਹੱਲ ਹੋਣਗੇ …….

(ਸਮਾਜ ਵੀਕਲੀ)

ਮਸਲੇ ਤੇਰੇ ਹੱਲ ਹੋਣਗੇ !
ਅੱਜ ਨਹੀਂ ਤੇ ਕੱਲ੍ਹ ਹੋਣਗੇ !

ਜਿਹੜੇ ਅੱਜ ਖਿਲਾਫ਼ ਨੇ ਤੇਰੇ,
ਭਲਕੇ ਤੇਰੇ ਵੱਲ ਹੋਣਗੇ !

ਇਹ ਤਾਂ ਹਾਲ਼ੇ ਸ਼ੁਰੂਆਤ ਹੈ,
ਹੋਰ ਬੜੇ ਵਲ-ਛੱਲ ਹੋਣਗੇ !

ਤੇਰੇ ਖੇਤਾਂ ਤੇ ਹੀ ਅੱਖ ਨਹੀਂ,
ਘਰ-ਬਾਹਰ ਵੀ ਮੱਲ ਹੋਣਗੇ !

ਅੱਤਵਾਦੀ, ਵੱਖਵਾਦੀ ਕਹਿਣਗੇ,
ਜੋ ਦੁਸ਼ਮਣ ਦੇ ਵੱਲ ਹੋਣਗੇ !

ਹਾਕਮ ਦੇ ਕੋਝੇ ਮਨਸੂਬੇ ,
“ਮੀਤ” ਕਦੇ ਨਾ ਹੱਲ ਹੋਣਗੇ !

……. ਮਲਕੀਤ ਮੀਤ

Previous articleਰੰਜਨਾ ਰੰਜ ਪਾਲ ਢਿੱਲੋ ਦਾ ‘ਕੋਮ’ ਗੀਤ ਲੋਹੜੀ ਤੇ ਹੋਵੇਗਾ ਰਲੀਜ
Next articleAustralia win toss, elect to bat