ਮਸਤੀ

ਸੋਨੂੰ ਮੰਗਲੀ

(ਸਮਾਜ ਵੀਕਲੀ)

ਫਿਕਰਾਂ ਦੀ ਪੰਡ ਸਿਰ ਤੋਂ ਲਾਹ ਦੇ
ਮਾਰ ਮੜਾਸਾ ਮਸਤੀ ਦਾ
ਖੌਰੇ ਕਿਸ ਦਿਨ ਮਿਟ ਜਾਣੀ ਏ
ਨਹੀਂ ਭਰੋਸਾ ਹਸਤੀ ਦਾ

ਰਾਗ , ਦਵੇਸ਼ , ਈਰਖਾ ਛੱਡ ਦੇ
ਛੱਡ ਦੇ ਨਫਰਤ ਸਾਡਾ ਵੇ
ਆਪੇ ਕਰ ਦੇਊ ਵਕਤ ਨਿਤਾਰਾ
ਕੌਣ ਚੰਗਾ ਤੇ ਮਾੜਾ ਵੇ
ਛੱਡ ਕੇ ਦੁਨੀਆਂ ਦਾਰੀ
ਵਾਸੀ ਬਣ ਫੱਕਰਾਂ ਦੀ ਬਸਤੀ ਦਾ
ਖੌਰੇ ਕਿਸ ਦਿਨ ਮਿਟਜਾਣੀ ਏ
ਨਹੀਂ ਭਰੋਸਾ ਹਸਤੀ ਦਾ

ਡਰ ਵਾਲ਼ੇ ਫ਼ਲ ਲੱਗਣ ਹਮੇਸ਼ਾਂ
ਦੁਵਿਧਾਵਾਂ ਦਿਆਂ ਰੁੱਖਾਂ ਤੇ
ਚਿੰਤਾਵਾਂ ਦੀਆਂ  ਧੁੱਪਾਂ
ਹਾਸੇ ਆਉਣ ਨਾ ਦੇਵਣ ਮੁੱਖਾਂ ਤੇ
ਪਾਰ ਲੰਘਾਉਂਦਾ ਸਾਥ ਕਦੀ ਨਾ
ਕਾਗਜ਼ ਵਾਲ਼ੀ ਕਸ਼ਤੀ ਦਾ
ਖੌਰੇ ਕਿਸ ਦਿਨ ਮਿਟ ਜਾਣੀ ਏ
ਨਹੀਂ ਭਰੋਸਾ ਹਸਤੀ ਦਾ
ਫਿਕਰਾਂ ਦੀ ਪੰਡ ਸਿਰ ਤੋਂ ਲਾਹ ਦੇ
ਮਾਰ ਮੜਾਸਾ ਮਸਤੀ ਦਾ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011 

Previous articleਇਨਸਾਨ ਜਾਂ ਹੈਵਾਨ
Next articleਸਾਂਝੇ ਪਰਿਵਾਰ