ਮਲਟੀਪਲੈਕਸ ਤੇ ਥੀਏਟਰ 15 ਤੋਂ ਖੁੱਲ੍ਹਣਗੇ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰਾਲੇ ਨੇ ਨਵੀਆਂ ਹਦਾਇਤਾਂ ਜਾਰੀ ਕਰ ਕੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਕਈ ਹੋਰ ਗਤੀਵਿਧੀਆਂ ਦੀ ਇਜਾਜ਼ਤ ਦੇ ਦਿੱਤੀ ਹੈ। 15 ਅਕਤੂਬਰ ਤੋਂ ਸਿਨੇਮਾ ਹਾਲ, ਥੀਏਟਰ ਤੇ ਮਲਟੀਪਲੈਕਸ 50 ਫ਼ੀਸਦ ਸਮਰੱਥਾ ਨਾਲ ਖੋਲ੍ਹ ਦਿੱਤੇ ਜਾਣਗੇ।

ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਛੋਟ ਨੂੰ ਛੱਡ ਹੋਰ ਹਰ ਤਰ੍ਹਾਂ ਦੀ ਕੌਮਾਂਤਰੀ ਯਾਤਰਾ ਉਤੇ ਪਾਬੰਦੀ ਰਹੇਗੀ। 15 ਅਕਤੂਬਰ ਤੋਂ ਬਾਅਦ ਸਕੂਲ ਤੇ ਕੋਚਿੰਗ ਸੈਂਟਰ ਖੋਲ੍ਹਣ ਬਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਦਿੱਤੀ ਗਈ ਹੈ। ਉਹ ਖ਼ੁਦ ਫ਼ੈਸਲੈ ਲੈ ਕੇ ਇਨ੍ਹਾਂ ਨੂੰ ਪੜਾਅਵਾਰ ਖੋਲ੍ਹਣ ਦੀ ਇਜਾਜ਼ਤ ਦੇ ਸਕਦੇ ਹਨ। ਸਿਨੇਮਾ ਹਾਲ, ਥੀਏਟਰ ਤੇ ਮਲਟੀਪਲੈਕਸ ਖੋਲ੍ਹਣਨਾਲ ਜੁੜੇ ਨਿਯਮ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਜਾਰੀ ਕੀਤੇ ਜਾਣਗੇ।

‘ਬਿਜ਼ਨੈੱਸ ਟੂ ਬਿਜ਼ਨੈੱਸ’ ਪ੍ਰਦਰਸ਼ਨੀਆਂ ਦੀ ਇਜਾਜ਼ਤ ਵੀ ਦਿੱਤੀ ਜਾਵੇਗੀ ਤੇ ਇਨ੍ਹਾਂ ਸਬੰਧੀ ਐੱਸਓਪੀ ਵਣਜ ਮੰਤਰਾਲਾ ਜਾਰੀ ਕਰੇਗਾ। ਖਿਡਾਰੀਆਂ ਦੀ ਸਿਖ਼ਲਾਈ ਲਈ ਸਵਿਮਿੰਗ ਪੂਲ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਹਦਾਇਤਾਂ ਖੇਡ ਮੰਤਰਾਲਾ ਜਾਰੀ ਕਰੇਗਾ। ਮਨੋਰੰਜਨ ਪਾਰਕ ਤੇ ਹੋਰ ਥਾਵਾਂ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ।

Previous articleEU releases 2020 Rule of Law report
Next articlePress Statement: Babri Demolition Judgement: Yet another nail in Democracy‘s coffin