(ਸਮਾਜ ਵੀਕਲੀ) : ਜਿਥੇ ਵਾਤਾਵਰਨ ਅਤੇ ਮਿੱਟੀ ਦੀ ਸਿਹਤ ਨੂੰ ਸਭਾਲਣ ਦੀ ਗੱਲ ਚਲੇਗੀ ਓਥੇ ਅਗਾਹਵਾਧੂ ਕਿਸਾਨ ਭੁਪਿੰਦਰ ਸਿੰਘ ਪਿੰਡ ਗੋਹ ਬਲਾਕ ਖੰਨਾ ਦਾ ਜ਼ਿਕਰ ਜਰੂਰ ਹੋਵੇਗਾ ਇਹਨਾ ਗੱਲਾ ਦਾ ਪ੍ਰਗਟਾਵਾ ਅੱਜ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਵਲੋ ਕੀਤਾ ਗਿਆ|ਓਹਨਾ ਦਸਿਆ ਕਿ ਭੁਪਿੰਦਰ ਸਿੰਘ ਲਗਤਾਰ ਦੋ ਸਾਲਾ ਤੋ ਕਣਕ ਦੀ ਕਾਸਤ ਮੁਲਚਿੰਗ ਤਕਨੀਕ ਨਾਲ ਕਰ ਰਿਹਾ ਹੈ| ਇਸ ਤਕਨੀਕ ਵਿੱਚ ਓਹ ਪਹਿਲੇ ਸਾਲ ਝੋਨੇ ਦੀ ਵਾਢੀ ਕਰਨ ਤੋ ਬਾਅਦ ਖਾਦ ਦਾ ਛਿੱਟਾ ਅਤੇ ਫੇਰ ਕਣਕ ਦੇ ਬੀਜ ਦਾ ਛਿੱਟਾ ਦੇ ਕਿ ਜ਼ਮੀਨ ਤੋ ਉਪਰ ਰੱਖ ਕਿ ਮਲਚਰ ਫੇਰ ਦਿੰਦੇ ਹਨ|
ਇਸ ਤਕਨੀਕ ਵਿੱਚ ਖੇਤ ਦੀ ਵਾਹ ਵਹਾਈ ਕਰਨ ਦੀ ਲੋੜ ਨਹੀ ਪੈਦੀ ਅਤੇ ਡੀਜ਼ਲ ਖਰਚਾ ਬੱਚਦਾ ਹੈ|ਇਸ ਸਾਲ ਕਿਸਾਨ ਨੇ ਰਕਬਾ 8 ਏਕੜ ਵਿੱਚ ਇਸ ਤਕਨੀਕ ਨਾਲ ਕਣਕ ਦੀ ਬਿਜਾਈ ਕੀਤੀ ਹੈ| ਓਹਨਾ ਤੋ ਪ੍ਰਭਾਵਿਤ ਹੋ ਕਿ ਪਿੰਡ ਗੋਹ ਦੇ ਹੋਰ ਕਿਸਾਨਾ ਨੇ ਵੀ ਕਣਕ ਦੀ ਕਾਸਤ ਇਸ ਵਿਧੀ ਰਾਹੀ ਕੀਤੀ ਹੈ|ਕਿਸਾਨ ਦਾ ਕਹਿਣਾ ਹੈ ਕਿ ਪਿਛਲੇ ਸਾਲ ਓਹਨਾ ਘੱਟ ਰਕਬੇ ਵਿੱਚ ਤਜਰਬਾ ਕੀਤਾ ਸੀ ਅਤੇ ਝਾੜ ਵਧੀਆ ਰਿਹਾ ਇਸ ਲਈ ਇਸ ਸਾਲ ਰਕਬੇ ਵਿੱਚ ਵਾਧਾ ਕੀਤਾ ਹੈ|ਇਹ ਤਜਰਬਾ ਕਿਸਾਨ ਵਲੋ ਖੇਤੀ ਖਰਚੇ ਘੱਟ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋ ਬਚਾਉਣ ਦੇ ਮਕਸਦ ਨਾਲ ਕੀਤਾ ਸੀ ਜਿਸ ਵਿੱਚ ਓਹਨਾ ਕਾਮਯਾਬੀ ਮਿਲੀ ਹੈ|ਓਹਨਾ ਦਸਿਆ ਕਿ ਖੇਤ ਵਿੱਚ ਮਿਟੀ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ ਹੈ|
ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨਾ ਨੂੰ ਇਸ ਤਕਨੀਕ ਨੂੰ ਅਪਣਾ ਕਿ ਇਕ ਪੰਥ ਦੋ ਕਾਜ ਕਰਨੇ ਚਹੀਦੇ ਹਨ|ਇਸ ਕਿਸਾਨ ਵੀਰ ਨੇ ਕਿਸਾਨਾ ਦਾ ਇਕ ਗਰੁਪ ਰਜਿਸਟਰ ਕਰਵਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋ 80 % ਸਬਸਿਡੀ ਤੇ ਮਿਸਨਰੀ ਲਈ ਵੀ ਪ੍ਰਾਪਤ ਕੀਤੀ ਹੈ|ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ,ਖੰਨਾ ਨੇ ਕਿਹਾ ਕਿ ਬਲਾਕ ਦੇ ਬਾਕੀ ਕਿਸਾਨਾ ਨੂੰ ਵੀ ਭੁਪਿੰਦਰ ਸਿੰਘ ਵਰਗੇ ਵਾਤਾਵਰਣ ਪ੍ਰੇਮੀ ਅਤੇ ਅਗਾਹਵਾਧੂ ਕਿਸਾਨ ਤੋ ਸੇਧ ਲੇਣੀ ਚਹੀਦੀ ਹੈ ਅਤੇ ਆਪਣੇ ਖੇਤੀ ਖਰਚੇ ਘਟਾਓਣ ਲਈ ਤਤਪਰ ਹੋਣਾ ਚਹੀਦਾ ਹੈ| ਓਹਨਾ ਕਿਸਾਨਾ ਵੀਰਾ ਨੂੰ ਖੇਤੀਬਾੜੀ ਵਿਭਾਗ ਨਾਲ ਸੰਪਰਕ ਬਣਾਉਣ ਅਤੇ ਨਵੀਆ ਤਕਨੀਕਾ ਸਿੱਖਣ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਓਣ ਦੀ ਵੀ ਅਪੀਲ ਕੀਤੀ|