(ਸਮਾਜਵੀਕਲੀ) : ਪੀਜੀਆਈ ਦੇ ਡਾਕਟਰਾਂ ਨੇ ਕਰੋਨਾ ਮਰੀਜ਼ਾਂ ਤੱਕ ਦਵਾਈਆਂ ਤੇ ਹੋਰ ਸਾਮਾਨ ਪਹੁੰਚਾਉਣ ਲਈ ਸਵੈ-ਚਲਿਤ ਰੋਬੋਟਿਕ ਟਰਾਲੀ ਤਿਆਰ ਕੀਤੀ ਹੈ। ਇਸ ਟਰਾਲੀ ਦਾ ਉਦਘਾਟਨ ਅੱਜ ਡਾਇਰੈਕਟਰ ਪ੍ਰੋ. ਜਗਤ ਰਾਮ ਵੱਲੋਂ ਕੀਤਾ ਗਿਆ। ਇਹ ਟਰਾਲੀ ਪੀਜੀਆਈ ਹਸਪਤਾਲ ਦੇ ਪ੍ਰਬੰਧਨ ਵਿਭਾਗ ਦੇ ਦੋ ਰੈਜ਼ੀਡੈਂਟ ਡਾਕਟਰਾਂ ਡਾ. ਪ੍ਰਨਯ ਮਹਾਜਨ ਅਤੇ ਡਾ. ਸ਼ੈਲੇਸ਼ ਗਹੁਕਰ ਵੱਲੋਂ ਤਿਆਰ ਕੀਤੀ ਗਈ ਹੈ। ਰੋਬੋਟਿਕ ਟਰਾਲੀ ਤਿਆਰ ਕਰਨ ਵਾਲੇ ਡਾਕਟਰ ਪ੍ਰਨਯ ਮਹਾਜਨ ਨੇ ਦੱਸਿਆ ਕਿ ਰਿਮੋਟ ਕੰਟਰੋਲ ਵਾਲੀ ਇਸ ਟਰਾਲੀ ਨੂੰ ਐਪ-ਅਧਾਰਿਤ ਕਲਾਊਡ ਕੈਮਰੇ ਨਾਲ ਵੀ ਜੋੜਿਆ ਗਿਆ ਹੈ ਅਤੇ ਥਰਮਲ ਸਕੈਨਿੰਗ ਵੀ ਕੀਤੀ ਜਾ ਸਕੇਗੀ।