ਰੋਹਤਕ (ਸਮਾਜ ਵੀਕਲੀ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ ’ਤੇ ਵਿਵਾਦ ਦੀ ਥਾਂ ਜ਼ੇਰੇ ਇਲਾਜ ਮਰੀਜ਼ਾਂ ਲਈ ਸਿਹਤ ਸਹੂਲਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਮਰਨ ਵਾਲਿਆਂ ਦੀ ਗਿਣਤੀ ’ਤੇ ਵਿਵਾਦ ਕਰਨ ਨਾਲ ਮਰਨ ਵਾਲੇ ਵਾਪਸ ਨਹੀਂ ਆਉਣਗੇ। ਇਥੇ ਪੱਤਰਕਾਰਾਂ ਨੇ ਖੱਟਰ ਨੂੰ ਪੁੱਛਿਆ ਕਿ ਸਰਕਾਰੀ ਅੰਕੜਿਆਂ ਨਾਲੋਂ ਸੂਬੇ ਵਿਚ ਅਸਲ ਮੌਤਾਂ ਕਿਤੇ ਵੱਧ ਹੋਈਆਂ ਹਨ ਜਿਸ ਦਾ ਸ਼ਮਸ਼ਾਨਘਾਟਾਂ ਵਿਚ ਜਾ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਮੌਤਾਂ ਦੇ ਅੰਕੜਿਆਂ ਦੀ ਥਾਂ ਮੌਜੂਦਾ ਮਰੀਜ਼ਾਂ ਦੇ ਇਲਾਜ ’ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਤੰਦਰੁਸਤ ਹੋ ਕੇ ਘਰ ਪਰਤਣ। ਉਨ੍ਹਾਂ ਕਿਹਾ ਕਿ ਇਸ ਵੇਲੇ ਰੌਲਾ ਰੱਪਾ ਪਾਉਣ ਨਾਲ ਮਰਨ ਵਾਲੇ ਵਾਪਸ ਨਹੀਂ ਆਉਣਗੇ। ਖੱਟਰ ਦੇ ਇਸ ਬਿਆਨ ’ਤੇ ਰਾਜਸੀ ਆਗੂਆਂ ਨੇ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਨਾਲ ਸਰਕਾਰ ਦਾ ਅਸਲ ਕਿਰਦਾਰ ਸਾਹਮਣੇ ਆਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly