ਮਮਤਾ ਬੈਨਰਜੀ ਵੱਲੋਂ ਆਨਰੇਰੀ ਸਿਹਤ ਕਾਮਿਆਂ ਨੂੰ ਵਿੱਤੀ ਪੈਕੇਜ ਦੇਣ ਦਾ ਐਲਾਨ

ਕੋਲਕਾਤਾ (ਸਮਾਜਵੀਕਲੀ) :   ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਸ਼ਹਿਰੀ ਖੇਤਰਾਂ ਵਿੱਚ ਸਿਖਲਾਈਯਾਫ਼ਤਾ ਆਨਰੇਰੀ ਸਿਹਤ ਕਾਮਿਆਂ (ਐੱਚਐੱਚਡਬਲਿਊ) ਨੂੰ ਹੱਲਾਸ਼ੇਰੀ ਤਹਿਤ ਵਿੱਤੀ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਮੁੱਢਲੀਆਂ ਸਿਹਤ ਸੰਭਾਲ ਨਾਲ ਸਬੰਧਤ ਸੇਵਾਵਾਂ ਨੂੰ ਵਧੇਰੇ ਮਜ਼ਬੂਤ ਕਰਨ ਦੇ ਇਰਾਦੇ ਨਾਲ ਅਗਲੇ ਮਹੀਨੇ ਤੋਂ ਦਿੱਤੇ ਜਾਣ ਵਾਲੇ ਇਸ ਵਿੱਤੀ ਪੈਕੇਜ ਦਾ 6500 ਦੇ ਕਰੀਬ ਕਾਮਿਆਂ ਨੂੰ ਲਾਹਾ ਮਿਲੇਗਾ। ਆਨਰੇਰੀ ਸਿਹਤ ਕਾਮਿਆਂ ਨੂੰ ਗਰਭਵਤੀ ਔਰਤਾਂ, ਨਵਜੰਮਿਆਂ, ਇਮਿਊਨਾਈਜ਼ੇਸ਼ਨ, ਟੀਬੀ ਤੇ ਹੋਰਨਾਂ ਅਜਿਹੇ ਰੋਗਾਂ ਦੇ ਖਾਤਮੇ ਆਦਿ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ।

Previous articleIsraeli gov’t extends unemployment benefits until mid-August
Next articleਮੈਂ ਹੁਣ ਕਸਾਈ ਦੇ ਕੁੱਤੇ ਵਾਂਗ ਤੰਦਰੁਸਤ: ਜੌਹਨਸਨ