ਮਮਤਾ ਨੇ ਪਰਵਾਸੀ ਮਜ਼ਦੂਰਾਂ ਦੀ ਬੇਇੱਜ਼ਤੀ ਕੀਤੀ: ਸ਼ਾਹ

ਕੋਲਕਾਤਾ (ਸਮਾਜਵੀਕਲੀ): ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ‘ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ’ ਨੂੰ ਕਰੋਨਾ ਐਕਸਪ੍ਰੈੱਸ ਆਖ ਕੇ ਘਰ ਵਾਪਸ ਆ ਰਹੇ ਪਰਵਾਸੀ ਮਜ਼ਦੂਰਾਂ ਦੀ ਬੇਇੱਜ਼ਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰ ਹੁਣ 2021 ਦੀਆਂ ਵਿਧਾਨ ਸਭਾ ਚੋਣਾਂ ’ਚ ਬੈਨਰਜੀ ਸਰਕਾਰ ਨੂੰ ਬਾਹਰ ਦਾ ਰਾਹ ਦਿਖਾਉਣਗੇ।

ਉਨ੍ਹਾਂ ਤ੍ਰਿਣਮੂਲ ਕਾਂਗਰਸ ਮੁਖੀ ’ਤੇ ਸੂਬੇ ’ਚ ਹਿੰਸਾ ਦੀ ਸਿਆਸਤ ਕਰਨ ਦਾ ਦੋਸ਼ ਵੀ ਲਾਇਆ। ਕੌਮੀ ਰਾਜਧਾਨੀ ਤੋਂ ਪੱਛਮੀ ਬੰਗਾਲ ਲਈ ਆਨਲਾਈਨ ਰੈਲੀ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ, ‘ਉੱਤਰ ਪ੍ਰਦੇਸ਼ ’ਚ 1700 ਤੇ ਬਿਹਾਰ ’ਚ 1500 ਰੇਲ ਗੱਡੀਆਂ ਪਹੁੰਚੀਆਂ ਪਰ ਮੈਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਮਮਤਾ ਦੀਦੀ ਨੇ ਬੰਗਾਲ ਆਊਣ ਵਾਲੀਆਂ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ ਨੂੰ ਕਰੋਨਾ ਐਕਸਪ੍ਰੈੱਸ ਕਿਹਾ। ਤੁਸੀਂ ਪਰਵਾਸੀ ਮਜ਼ਦੂਰਾਂ ਦੀ ਬੇਇੱਜ਼ਤੀ ਕੀਤੀ ਹੈ।

ਤੁਸੀਂ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ ਅਤੇ ਹੁਣ ਇਹ ਕਰੋਨਾ ਐਕਸਪ੍ਰੈੱਸ ਤੁਹਾਨੂੰ ਸੱਤਾ ਤੋਂ ਬਾਹਰ ਕਰ ਦੇਵੇਗੀ। ਲੋਕ ਇਸ ਬੇਇੱਜ਼ਤੀ ਨੂੰ ਭੁੱਲਣਗੇ ਨਹੀਂ।’ ਉਨ੍ਹਾਂ ਕਿਹਾ, ‘ਪੂਰੇ ਦੇਸ਼ ’ਚ ਬੰਗਾਲ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਸਿਆਸੀ ਹਿੰਸਾ ਦਾ ਸੱਭਿਆਚਾਰ ਪੈਦਾ ਹੋ ਰਿਹਾ ਹੈ। ਬੰਗਾਲ ਹੀ ਇੱਕ ਸੂਬਾ ਹੈ ਜਿੱਥੇ ਫਿਰਕੂ ਹਿੰਸਾ ਅਜੇ ਵੀ ਜਾਰੀ ਹੈ। ਇਹ ਜ਼ਰੂਰ ਰੁਕਣੀ ਚਾਹੀਦੀ ਹੈ। ਮੈਂ ਤੁਹਾਨੂੰ ਇਹ ਭਰੋਸਾ ਦਿੰਦਾ ਹਾਂ ਕਿ ਭਾਜਪਾ ਬੰਗਾਲ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੁਰਜੀਤ ਕਰਨਾ ਚਾਹੁੰਦੀ ਹੈ।’

Previous articleਰਾਜ ਸਭਾ ਚੋਣਾਂ: ਦੇਵਗੌੜਾ ਤੇ ਭਾਜਪਾ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ
Next articleਪੰਜਾਬ ’ਚ ਕਰੋਨਾ ਨਾਲ ਇੱਕ ਹੋਰ ਮੌਤ