ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸੌਰਭ ਚੌਧਰੀ ਦੀ ਜੋੜੀ ਨੇ ਚੀਨੀ ਤਾਇਪੈ ਦੇ ਤਾਓਯੁਆਨ ਵਿੱਚ ਚੱਲ ਰਹੀ 12ਵੀਂ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਵਿੱਚ ਅੱਜ ਦੋ ਮੀਟਰ ਏਅਰ ਪਿਸਟਲ ਮਿਕਸਡ ਟੀਮ ਦੇ ਕੁਆਲੀਫੀਕੇਸ਼ਨ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਅਤੇ ਮਗਰੋਂ ਸੋਨ ਤਗ਼ਮਾ ਵੀ ਜਿੱਤਿਆ। ਇਨ੍ਹਾਂ ਦੋਵਾਂ ਨੇ ਇੱਕ ਮਹੀਨਾ ਪਹਿਲਾਂ ਦਿੱਲੀ ਵਿੱਚ ਹੋਏ ਆਈਐਸਐਸਐਫ ਵਿਸ਼ਵ ਕੱਪ ਦੇ ਇਸੇ ਮੁਕਾਬਲੇ ਦਾ ਸੋਨ ਤਗ਼ਮਾ ਜਿੱਤਿਆ ਸੀ। ਕੁਆਲੀਫੀਕੇਸ਼ਨ ਵਿੱਚ 17 ਸਾਲ ਦੀ ਮਨੂ ਅਤੇ 16 ਸਾਲ ਦੇ ਸੌਰਭ ਨੇ ਮਿਲ ਕੇ 784 ਅੰਕ ਲਏ। ਉਨ੍ਹਾਂ ਨੇ ਰੂਸ ਦੀ ਵਿਤਾਲਿਨਾ ਬਾਤਸਰਾਸਕਿਨਾ ਅਤੇ ਆਰਤਮ ਚੇਰਨੋਸੋਵ ਦੇ ਰਿਕਾਰਡ ਨੂੰ ਤੋੜਿਆ, ਜੋ ਪੰਜ ਦਿਨ ਪਹਿਲਾਂ ਯੂਰਪੀ ਚੈਂਪੀਅਨਸ਼ਿਪ ਵਿੱਚ ਬਣਾਇਆ ਸੀ। ਇਸ ਭਾਰਤੀ ਜੋੜੀ ਨੇ ਪੰਜ ਟੀਮਾਂ ਦੇ ਫਾਈਨਲ ਵਿੱਚ 484.8 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ।
Sports ਮਨੂ-ਸੌਰਭ ਦੀ ਜੋੜੀ ਨੇ ਵਿਸ਼ਵ ਰਿਕਾਰਡ ਨਾਲ ਸੋਨਾ ਫੁੰਡਿਆ