ਮਨੁੱਖ ਦੀ ਹੋਂਦ / ਕਵਿਤਾ

ਹਰ ਦੁਕਾਨ ਤੇ ਫੈਕਟਰੀ ਬੰਦ ਕਰਾਈ ਕੋਰੋਨਾ ਨੇ,
ਕੰਮੀਂ ਲੱਗੀ ਜਨਤਾ ਘਰ ਬੈਠਾਈ ਕੋਰੋਨਾ ਨੇ।

ਚੀਨ ਪਿੱਛੋਂ ਉਹ ਬਾਕੀ ਦੇਸ਼ਾਂ ‘ਚ ਹੈ ਫੈਲਿਆ,
ਬਹੁਤ ਹੀ ਫੁਰਤੀ ਹੈ ਦਿਖਾਈ ਕੋਰੋਨਾ ਨੇ।

ਜਿਹੜੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂਦੇ ਸਨ,
ਉਨ੍ਹਾਂ ਸਭ ਦੀ ਨੀਂਦ ਹੈ ਉਡਾਈ ਕੋਰੋਨਾ ਨੇ।

ਜਿਹੜੇ ਪੰਛੀਆਂ ਨੂੰ ਪਿੰਜ਼ਰਿਆਂ ‘ਚ ਰੱਖਦੇ ਸਨ,
ਉਨ੍ਹਾਂ ਨੂੰ ਪਿੰਜ਼ਰਿਆਂ ਦੀ ਜ਼ਿੰਦਗੀ ਦਿਖਾਈ ਕੋਰੋਨਾ ਨੇ।

ਕਰਫਿਊ ਵਿੱਚ ਸੜਕਾਂ ਤੇ ਘੁੰਮਣ ਵਾਲਿਆਂ ਤੇ,
ਪੁਲਿਸ ਵਾਲਿਆਂ ਤੋਂ ਸਖਤੀ ਕਰਵਾਈ ਕੋਰੋਨਾ ਨੇ।

ਜਿਹੜੇ ਇਕ ਦੂਜੇ ਦੇ ਧਰਮਾਂ ਵਿਰੁੱਧ ਬੋਲਦੇ ਸਨ,
ਉਨ੍ਹਾਂ ਦੇ ਮੂੰਹਾਂ ਤੇ ਛਿਕਲੀ ਲੁਆਈ ਕੋਰੋਨਾ ਨੇ।

ਡਾਕਟਰ ਤੇ ਨਰਸ ਬਹਿ ਨਹੀਂ ਸਕਦੇ ਇਕ ਪਲ ਵੀ,
ਮਰੀਜ਼ਾਂ ਦੀ ਏਨੀ ਗਿਣਤੀ ਵਧਾਈ ਕੋਰੋਨਾ ਨੇ।

ਜੋ ਚੰਨ ਤੇ ਮੰਗਲ ‘ਤੇ ਦੁਨੀਆਂ ਵਸਾਣਾ ਚਾਹੁੰਦੇ ਸਨ,
ਉਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਦਿਖਾਈ ਕੋਰੋਨਾ ਨੇ।

ਇਕ ਦੂਜੇ ਤੋਂ ਹਜ਼ਾਰਾਂ ਤੱਕ ਛੇਤੀ ਛੇਤੀ ਪਹੁੰਚ ਕੇ,
ਵਿਗਿਆਨੀਆਂ ਦੀ ਚਿੰਤਾ ਵਧਾਈ ਕੋਰੋਨਾ ਨੇ।

ਮਨੁੱਖ ਦੀ ਹੋਂਦ ਉਹ ਖਤਮ ਕਰ ਨਹੀਂ ਸਕਦਾ,
ਭਾਵੇਂ ਪੂਰੀ ਤਾਕਤ ਹੈ ਲਾਈ ਕੋਰੋਨਾ ਨੇ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Previous articleਪਿੰਡ ਕੰਦੋਲਾ ਕਲਾਂ ਰੋਡ ਨੂਰਮਹਿਲ ਤੇ ਸਥਿਤ ਝੁੱਗੀਆਂ – ਝੋਪੜੀਆਂ ਵਾਲਿਆਂ ਨੂੰ ਐਸ.ਐਸ.ਪੀ ਦਿਹਾਤੀ ਸ਼੍ਰੀ ਮਾਹਲ ਜਲੰਧਰ ਨੇ ਰਾਸ਼ਨ ਵੰਡਿਆਂ।
Next articleਬਰਤਾਨੀਆ ਦਾ ਜਨਜੀਵਨ ਤੇ ਕਰੌਨਾ ਵਾਇਰਸ