ਸਰਦੂਲਗੜ੍ਹ ਦੇ ਪਿੰਡ ਜਟਾਣਾ ਖੁਰਦ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਸਰਦੂਲੇਵਾਲਾ ਵਿੱਚ ਧਰਨਾ ਲਗਾਇਆ ਗਿਆ। ਮਨਰੇਗਾ ਔਰਤਾਂ ਨੇ ਧਰਨਾ ਲਗਾ ਕੇ ਪੰਚਾਇਤ ਵਿਭਾਗ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਨ ਲਈ ਪਹੁੰਚੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਗੁਰਮੀਤ ਸਿੰਘ ਨੰਦਗੜ੍ਹ ਅਤੇ ਪ੍ਰਗਤੀਸ਼ੀਲ ਇਸਤਰੀ ਸਭਾ ਪੰਜਾਬ ਦੇ ਆਗੂ ਜਸਵੀਰ ਕੌਰ ਨੱਤ ਨੇ ਕਿਹਾ ਕਿ ਪਿੰਡ ਜਟਾਣਾ ਖੁਰਦ ਦੇ ਮਨਰੇਗਾ ਮਜ਼ਦੂਰਾਂ ਨੂੰ ਪੰਚਾਇਤ ਵੱਲੋਂ ਕੰਮ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਿੰਡ ਚ ਲਗਾਇਆ ਗਿਆ ਮਨਰੇਗਾ ਮੇਟ ਮਜ਼ਦੂਰਾਂ ਦੀ ਸਹੀ ਹਾਜ਼ਰੀ ਨਹੀਂ ਲਗਾਉਂਦਾ ਜਦ ਕਿ ਘਰ ਬੈਠੇ ਕੁਝ ਅਸਰ-ਰਸੂਖ ਵਾਲੇ ਸਰਪੰਚ ਦੇ ਨੇੜਲੇ ਵਿਅਕਤੀਆਂ ਦੀ ਮਨਰੇਗਾ ਵਿੱਚ ਹਾਜ਼ਰੀ ਲਗਾ ਕੇ ਮਨਰੇਗਾ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ। ਉਨ੍ਹਾਂ ਸੂਬਾ ਸਰਕਾਰ ਤੇ ਪ੍ਰਸ਼ਾਸਨ ਤੋਂ ਜਟਾਣਾ ਖੁਰਦ ’ਚ ਮਨਰੇਗਾ ਮਜ਼ਦੂਰਾਂ ਤੇ ਮਨਰੇਗਾ ਵਿੱਚ ਹੋਏ ਘਪਲੇ ਦੀ ਜਾਂਚ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
INDIA ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ