ਮਨਦੀਪ ਮਿੱਕੀ ‘ਤੱਤੀਆਂ ਤਾਸੀਰਾਂ’ ਨਾਲ ਭਰ ਰਿਹਾ ਹਾਜ਼ਰੀ

ਸ਼ਾਮਚੁਰਾਸੀ (ਚੁੰਬਰ) – ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਗੀਤ ‘ਤੱਤੀਆਂ ਤਾਸੀਰਾਂ’ ਜਿਸ ਨੂੰ ਬੁਲੰਦ ਅਵਾਜ਼ ਦੇ ਮਾਲਕ ਮਨਦੀਪ ਮਿੱਕੀ ਨੇ ਗਾਇਆ ਹੈ ਦਾ ਵੀਡੀਓ ਫਿਲਮਾਂਕਣ ਇਟਲੀ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟ ਕਰਨ ਲਈ ਸਾਰੇ ਪੜਾਅ ਮੁਕੰਮਲ ਕਰ ਲਏ ਗਏ ਹਨ। ਜਿਸ ਦੇ ਗੀਤਕਾਰ ਮਾਹਣੀ ਫਗਵਾੜੇ ਵਾਲਾ ਨੇ ਇਟਲੀ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜਿਕ ਐਸ ਪੀ ਹੰਸ ਨੇ ਤਿਆਰ ਕੀਤਾ ਹੈ। ਜਦਕਿ ਇਸ ਦੇ ਪੇਸ਼ਕਾਰ ਰਮੇਸ਼ ਕਲੇਰ ਯੂ ਕੇ ਵਾਲੇ ਹਨ। ਇਹ ਗੀਤ ਜਲਦ ਹੀ ਸ਼ੋਸ਼ਲ ਸਾਈਟਾਂ, ਯੂ ਟਿਊਬ ਚੈਨੇਲ ਤੇ ਪ੍ਰਮੋਟ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਾਣੀ ਫਗਵਾੜੇ ਵਾਲਾ ਮਿਸ਼ਨਰੀ ਗੀਤਾਂ ਨੂੰ ਲੰਬੇ ਸਮੇਂ ਤੋਂ ਕਲਮਬੱਧ ਕਰਦਾ ਆ ਰਿਹਾ ਹੈ ਅਤੇ ਵੱਖ-ਵੱਖ ਅਵਾਜਾਂ ਵਿਚ ਇਸ ਦੇ ਅਣਗਿਣਤ ਗੀਤ ਮਾਰਕੀਟ ਵਿਚ ਧੁੰਮਾਂ ਪਾ ਰਹੇ ਹਨ।

Previous articleਰਾਜ ਦਦਰਾਲ ਦਾ ਮਿਸ਼ਨਰੀ ਗੀਤ ‘ਬੁਲਟ ਪਰੂਫ’ ਚਰਚਾ ‘ਚ
Next article33rd Asean summit begins with call for multilateralism, international cooperation