ਮਜਾਰ ਤੇ ਚੋਰੀ ਕਰਨ ਦੀ ਕੋਸ਼ਿਸ਼

ਕੈਪਸ਼ਨ -ਚੋਰੀ ਦੀ ਕੋਸ਼ਿਸ਼ ਕਰਨ ਵੇਲੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋਇਆ ਅਣਪਛਾਤਾ। (ਫੋਟੋ: ਚੁੰਬਰ)

ਨਸਰਾਲਾ/ਸ਼ਾਮਚੁਰਾਸੀ,  (ਚੁੰਬਰ) – ਰੋਜ਼ਾ ਪੀਰ ਮਾਣੇ ਸ਼ਾਹ ਮਲੰਗ ਖਜੂਰਾਂ ਵਾਲਾ ਤਕੀਆ ਨਸਰਾਲਾ ਸਿੰਗੜੀਵਾਲਾ ਜਲੰਧਰ ਹੁਸ਼ਿਆਰਪੁਰ ਜੀ ਟੀ ਰੋਡ ਤੇੇ ਸਥਿਤ ਮਜਾਰ ਤੇ ਇਕ ਵਿਅਕਤੀ ਵਲੋਂ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਤੇ ਸੇਵਾਦਾਰ ਬਾਬਾ ਲਾਲੀ ਸ਼ਾਹ ਨੇ ਦੱਸਿਆ ਕਿ ਉਕਤ ਵਿਅਕਤੀ ਇਕ ਰਿਕਸ਼ਾ ਤੇ ਆਇਆ ਅਤੇ ਮਜਾਰ ਅੰਦਰ ਰਿਕਸ਼ਾ ਖੜਾ ਕਰਕੇ ਮਜਾਰ ਅੰਦਰ ਚਲਾ ਗਿਆ। ਜਿਸ ਨੇ ਆਸਾ ਪਾਸਾ ਦੇਖਦਿਆਂ ਮਜਾਰ ਦੇ ਗੱਲ੍ਹੇ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਚੋਰੀ ਕਰਨ ਵਿਚ ਸਫਲ ਨਾ ਹੋ ਸਕਿਆ। ਇਸ ਘਟਨਾ ਦੀ ਸਾਰੀ ਵੀਡੀਓ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ। ਜਿਸ ਤੋਂ ਇਸ ਘਟਨਾ ਬਾਰੇ ਉਕਤ ਦਰਬਾਰ ਤੇ ਸੰਚਾਲਕ ਅਤੇ ਸੇਵਾਦਾਰਾਂ ਨੂੰ ਪਤਾ ਲੱਗਿਆ।

Previous articleਪੰਮੀ ਲਾਲੋ ਮਜਾਰਾ ਦੀ ਲਿਖੀ ਪੁਸਤਕ ‘ਮੈਂ ਕਾਂਸ਼ੀ ਰਾਮ ਬੋਲਦਾਂ ਹਾਂ’ ਭਾਗ ਦੂਜਾ ਰਿਲੀਜ਼
Next articleਚੰਡੀਗੜ੍ਹ ‘ਚ ਵੇਖਣ ਨੂੰ ਮਿਲ ਰਿਹਾ ਜਨਤਾ ਕਰਫਿਊ ਦਾ ਅਸਰ, ਸੁਖ਼ਨਾ ਝੀਲ ‘ਤੇ ਪੱਸਰੀ ਸੁੰਨ