ਮਜ਼ਬੂਰੀ ਏ

(ਸਮਾਜ ਵੀਕਲੀ)

ਧਰਨੇ ਤੇ ਬੈਠਣਾ ਮੇਰਾ ਸ਼ੌਕ ਨਹੀਂ, ਮਜਬੂਰੀ ਏ,
ਮਰਦਾਂ ਨਾਲ ਧਰਨਾ ਲਾਉਣਾ, ਸਾਡੇ ਹੱਕਾਂ ਲਈ ਜ਼ਰੂਰੀ ਹੈ।

ਬੇਸ਼ੱਕ ਮੈਂ ਅੱਸੀ ਵਰ੍ਹਿਆਂ ਦੀ,
ਪਰ ਹੱਕਾਂ ਲਈ ਲੜਨਾ ਸਿੱਖਿਆ ਏ।
ਖੇਤੀ ਦਾ ਕਾਲਾ ਬਿਲ ਰੱਦ ਕਰਵਾਉਣਾ,
ਸਭ ਨੇ ਇਹੀ ਮਿੱਥਿਆ ਏ।

ਉਂਜ ਤਾਂ ਸਾਡੇ ਵੀ ਘਰ ਵਿਚ ਕੰਮਕਾਰ ਬੜੇ ਨੇ,
ਡੰਗਰ ਭੁੱਖੇ ਕਿੱਲਿਆਂ ਉੱਤੇ ਖੜ੍ਹੇ ਨੇ।
ਪਹਿਲਾਂ ਮੈਂ ਤੇ ਤੇਰਾ ਬਾਪੂ ਅਨਪੜ੍ਹ ਸੀ,
ਹੁਣ ਪੜ੍ਹੇ ਲਿਖੇ ਪੁੱਤ ਪੋਤੇ ਸਾਡੇ ਮੂਹਰੇ ਆਏ ਨੇ।
ਉਹ ਦਿਹਾੜੀ ਤੇ ਨਹੀਂ ਲਿਆਂਦੇ,
ਸਾਡੀ ਹੀ ਕੁੱਖ ਦੇ ਜਾਏ ਨੇ।

ਮਿੱਟੀ ਦੇ ਪਿਆਰਾ ਨੂੰ ਕੀ ਜਾਣੋ,
ਤੁਸੀਂ ਮਲਮਲ ਤੇ ਪੈਣ ਵਾਲੇ।
ਨਹੀਂ ਜਾਣ ਦੇ ਖੇਤਾਂ ਦੀ ਖੁਸ਼ਬੂ ਨੂੰ,
ਤੁਸੀਂ ਬੰਦ ਕਮਰਿਆਂ ਵਿੱਚ ਰਹਿਣ ਵਾਲੇ ।

ਮਨਦੀਪ ਕੋੌਰ ਦਰਾਜ
9877567020

Previous articleਭਾਰਤੀ ਸੈਨਾ ਲਈ ਭਰਤੀ ਰੈਲੀ 4 ਜਨਵਰੀ ਤੋਂ – ਸੀ ਪਾਇਟ ਕੇਂਦਰ ਵਿਖੇ ਦਿੱਤੀ ਜਾਵੇਗੀ ਮੁਫਤ ਸਿਖਲਾਈ
Next article141 ਆਰ ਪੀ ਪੀ ਸੀ ਆਰ ਸੈਂਪਲ ਲਏ