(ਸਮਾਜ ਵੀਕਲੀ)
ਇੱਕ ਬਾਤਾਂ ਮੇਰੇ ਬਾਪੂ ਦੱਸੀਆਂ
ਅਖੇ
ਮੱਝਾਂ ਚਾਰਦਾ
ਮੋਦੀਖ਼ਾਨਾ ਸਾਂਭਦਾ
ਹਲ਼ ਵਾਹੁਦਾ ਉਹ
ਲਾਲੋ ਦਾ ਹੋ ਗਿਆ
ਉਸਦੇ ਹੱਥੋਂ
ਦਸਾਂ ਨੌਹਾਂ ਦੀ
ਸੁੱਚੀ ਕਮਾਈ
ਦੁੱਧ-ਅੰਮ੍ਰਿਤ ਛਕ ਕੇ
ਸ਼ੁਕਰਾਨਾ ਕੀਤਾ
‘ਮਲਿਕ’ ਨਾਲੋਂ ‘ਮਜ਼ਦੂਰ’ ਨੂੰ
ਅੱਗੇ ਰੱਖਿਆ…
ਦਸਵਾਂ ਜਾਮਾ
ਕ੍ਰਾਂਤੀ ਦੀ ਰੌਸ਼ਨੀ
ਹਰ ਪਾਸੇ ਨੂਰ ਹੀ ਨੂਰ
ਖੋਹ ਲਏ ਹੱਕਾਂ ਨੂੰ
ਮੁੜ ਜੀਣ ਦੀ ਜ਼ੁਰਤ
ਵੰਡਦਾ
ਗਰੀਬਾਂ ਨੂੰ ਆਖਦਾ
ਮੇਰੇ ਤੇ ਹੈ ਤੁਹਾਡੀ ਕਿਰਪਾ
ਦੇ ਕੇ ਪਾਤਸ਼ਾਹੀਆਂ
ਉਨ੍ਹਾਂ ਨੂੰ ਨਿਵਾਜਦਾ
ਪਾਣੀ ਵੀ ਨਾ ਪੀੰਦਾ
ਵਿਹਲੜ ਦੇ ਹੱਥੋਂ
ਕਿਰਤ ਸਤਿਕਾਰਦਾ
ਬਾਪੂ ਅੱਜ ਜੇ ਜਿਉਂਦਾ ਹੁੰਦਾ
ਕਿੰਨੀਆਂ ਗੱਲਾਂ ਮਾਰਦਾ
ਕਿਰਤੀਆਂ ਦੇ ਹੱਕ ਵਿੱਚ
ਜ਼ਰੂਰ ਨਾਅਰੇ ਮਾਰਦੇ
ਧਰਤੀ ਦੀ ਹਿੱਕ ਠਾਰਦਾ
ਪਰਮਿੰਦਰ ਭੁੱਲਰ
9463067430