-
ਲੋਕ ਸਰਕਾਰ ਦੇ ਸ਼ੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਵੀ ਕਰਨ ਪਾਲਣਾ
ਫਿਲੌਰ ਅੱਪਰਾ (ਸਮਾਜ ਵੀਕਲੀ)-ਭੈਣ ਭਰਾ ਦੇ ਅਟੁੱਟ ਤੇ ਪਵਿੱਤਰ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਹਰ ਇੱਕ ਭੈਣ ਭਰਾ ‘ਚ ਅਦਿੱਖ ਪਿਆਰ ਨੂੰ ਹੋਰ ਮਜਬੂਤ ਕਰਦਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਮਨਜੀਤ ਕੌਰ ਚਚਰਾੜੀ ਤੇ ਉੱਘੀ ਸਮਾਜ ਸੇਵਿਕਾ ਨੇ ਕਿਹਾ ਕਿ ਭੈਣ ਭਰਾ ਦਾ ਇਹ ਰਿਸ਼ਤਾ ਬਿਨਾਂ ਕਿਸੇ ਸਵਾਰਥ ਵਾਲਾ ਹੈ।
ਹਰ ਭੈਣ ਆਪਣੇ ਭਰਾ ਦੀ ਸਦਾ ਹੀ ਸੁੱਖ ਮੰਗਦੀ ਹੈ ਤੇ ਭਰਾ ਵੀ ਭੈਣ ਦੀ ਹਰ ਸਮੇਂ ਸੁਰੱਖਿਆ ਲਈ ਸੁੰਹ ਖਾਂਦਾ ਹੈ। ਇਸ ਲਈ ਇਹ ਅਜਿਹਾ ਰਿਸ਼ਤਾ ਹੈ ਜਿਸ ਨੂੰ ਜ਼ਿਆਦਾਤਰ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਉਨਾਂ ਅੱਗੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਕੋਵਿਡ-19 ਮਹਾਂਮਾਰੀ ਦੇ ਕਾਰਣ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਸ਼ੋਸ਼ਲ ਡਿਸਟੈਂਸਿੰਗ ਦਾ ਦਿਆਨ ਰੱਖਦੇ ਹੋਏ ਤੇ ਮਾਸਕੇ ਤੇ ਸੈਨੇਟਾਈਜ਼ਰ ਦਾ ਇਸਤੇਮਾਲ ਵੀ ਕਰਨਾ ਚਾਹੀਦਾ ਹੈ ਤਾਂ ਕਿ ਅਸੀ ਇੱਕ ਦੂਸਰੇ ਦੇ ਨਾਲ ਪਿਆਰ ਵੰਡ ਸਕੀਏ ਬਿਮਾਰੀ ਨਹੀਂ। ਉਨਾਂ ਕਿਹਾ ਇਸ ਤਿਉਹਾਰ ਮੌਕੇ ਹਰ ਇੱਕ ਨੂੰ ਸਮਾਜਿਕ ਬੁਰਾਈਆਂ ਖਿਲਾਫ਼ ਲੜਨ ਦਾ ੱਹਿਦ ਕਰਨਾ ਚਾਹੀਦਾ ਹੈ।