ਭੈਣ ਕੁਮਾਰੀ ਮਾਇਆਵਤੀ ਜੀ ਦੇ ਬਿਆਨ ਉਪਰ ਮਨੂੰਵਾਦੀ ਮੀਡੀਆ ਅਤੇ ਵਿਰੋਧੀਆਂ ਦਾ ਕੂੜ ਪ੍ਰਚਾਰ ਕੋਈ ਨਵੀਂ ਗੱਲ ਨਹੀ – ਐਡਵੋਕੇਟ ਰਣਜੀਤ ਕੁਮਾਰ

ਭੈਣ ਕੁਮਾਰੀ ਮਾਇਆਵਤੀ ਜੀ

(ਸਮਾਜ ਵੀਕਲੀ)

 

ਬਸਪਾ ਵਲੋਂ ਰਾਜ ਸਭਾ ਦੇ ਉਮੀਦਵਾਰ ਸ੍ਰੀ ਰਾਮਜੀ ਗੌਤਮ ਦੀ ਚੋਣ, ਕਾਗਜ ਦਖਲੀ ਅਤੇ ਸੰਭਾਵੀ ਜਿੱਤ ਤੋਂ ਬਾਦ ਅਪਣਾ ਸਟੈਂਡ ਸਪਸ਼ਟ ਕਰਨ ਲਈ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ, ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਵਲੋ ਇਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਸਮਾਜਵਾਦੀ ਪਾਰਟੀ ਨੂੰ ਹਰਾਉਣ ਲਈ ਆਉਣ ਵਾਲੀਆਂ ਐਮਐਲਸੀ ਚੋਣਾਂ ਵਿੱਚ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰ ਸਕਦੇ ਹਨ। ਲੇਕਿਨ ਕੁਝ ਤਥਾਕਥਿਤ ਮੰਦ-ਬੁੱਧੀਜੀਵੀਆਂ ਅਤੇ ਵਿਰੋਧੀਆਂ ਨੇ ਬਿਨਾ ਪੂਰਾ ਬਿਆਨ ਸੁਣੇ ਅਤੇ ਬਿਨਾ ਪ੍ਰੈਸ ਨੋਟ ਨੂੰ ਪੜੇ ਵਿਚਾਰੇ ਭੈਣ ਮਾਇਆਵਤੀ ਜੀ ਅਤੇ ਬਸਪਾ ਖਿਲਾਫ ਦੂਸ਼ਣਬਾਜ਼ੀ ਅਤੇ ਕੂੜ ਪ੍ਰਚਾਰ ਸ਼ੁਰੂ ਕਰ ਦਿਤਾ । ਜਿਸ ਵਜ੍ਹਾ ਕਰਕੇ ਜਿਥੇ ਬਿਨਾ ਮਤਲਬ ਦੀ ਬਹਿਸਬਾਜ਼ੀ ਹੋ ਰਹੀ ਹੈ।

ਭੈਣ ਕੁਮਾਰੀ ਮਾਇਆਵਤੀ ਜੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਲੋਕ ਸਭਾ ਚੋਣਾਂ 2019 ਵਿੱਚ ਸਮਾਜਿਕ ਰਾਜਨੈਤਿਕ ਅੰਦੋਲਨ ਦੀ ਮਜਬੂਤੀ ਲਈ ਅਸੀਂ ਆਪਣੇ ਸਮਾਜਵਾਦੀ ਪਾਰਟੀ ਨਾਲ ਹੰਢਾਏ ਪਿਛਲੇ ਅਨੁਭਵਾਂ ਨੂੰ ਭੁਲਾਕੇ ਸਪਾ ਨਾਲ 2019 ਲੋਕ ਸਭਾ ਵਿੱਚ ਗਠਜੋੜ ਕਰਨ ਦਾ ਫੈਸਲਾ ਕੀਤਾ। ਗੱਠਜੋੜ ਦੀ ਗਲਬਾਤ ਦੌਰਾਨ ਸ੍ਰੀ ਅਖਿਲੇਸ਼ ਯਾਦਵ ਨੇ ਵਾਰ-ਵਾਰ ਸਤੀਸ਼ ਚੰਦਰ ਮਿਸ਼ਰਾ ਨੂੰ ਮੇਰੇ ਉਪਰ ਮਿਤੀ 2 ਜੂਨ 1995 ਨੁੰ ਸਮਾਜਵਾਦੀ ਪਾਰਟੀ ਦੇ ਲੀਡਰਾਂ ਅਤੇ ਬਦਮਾਸ਼ਾਂ ਵਲੋ ਹੋਏ ਜਾਨਲੇਵਾ ਹਮਲੇ ਦੇ ਕੇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਗਈ ਸੀ ਜਿਸ ਨੂੰ ਅਸੀਂ ਸਦਭਾਵਨਾ ਕਾਇਮ ਕਰਣ ਲਈ ਸਮਾਜਵਾਦੀ ਪਾਰਟੀ ਉਪਰ ਕਰਾਏ ਸਾਰੇ ਦਰਜ ਪੁਲਿਸ ਕੇਸ ਵਾਪਸ ਲੈ ਲਏ। ਲੇਕਿਨ ਸਪਾ ਵਲੋਂ ਸਾਡੀ ਭਾਵਨਾ ਅਤੇ ਗਠਬੰਧਨ ਦੀ ਮਰਿਆਦਾ ਦਾ ਸਨਮਾਨ ਨਹੀ ਕੀਤਾ ਗਿਆ। ਸਪਾ ਅਪਣੀ ਵੋਟ ਬਸਪਾ ਨੂੰ ਟਰਾਂਸਫਰ ਨਾ ਕਰਵਾ ਸਕੀ, ਬਲਕਿ ਚੌਣਾ ਤੋ ਬਾਦ ਸਾਡੇ ਫੋਨ ਵੀ ਚੁਕਣੇ ਬੰਦ ਕਰ ਦਿੱਤੇ ਜਿਸ ਕਰਕੇ ਬਸਪਾ ਨੂੰ ਇਹ ਗਠਬੰਧਨ ਮਜਬੂਰਨ ਤੋੜਨਾ ਪਿਆ ।

ਹੁਣ ਵੀ 2020 ਰਾਜ ਸਭਾ ਲਈ ਬਸਪਾ ਨੇ ਅਪਣਾ ਉਮੀਦਵਾਰ ਖੜਾ ਕਰਨ ਤੋਂ ਪਹਿਲਾ ਸ੍ਰੀ ਸਤੀਸ਼ ਮਿਸ਼ਰਾ ਜੀ ਰਾਹੀਂ ਸਪਾ ਦੇ ਸ਼੍ਰੀ ਰਾਮਗੋਪਾਲ ਯਾਦਵ ਨਾਲ ਲੰਬੀ ਗੱਲਬਾਤ ਕੀਤੀ ਤੇ ਆਪਸੀ ਰਜਾਮੰਦੀ ਤੋਂ ਬਾਅਦ ਹੀ ਸ੍ਰੀ ਰਾਮਜੀ ਗੌਤਮ ਨੂੰ ਰਾਜ ਸਭਾ ਵਿੱਚ ਬਸਪਾ ਦੇ ਉਮੀਦਵਾਰ ਵਜੋਂ ਉਤਾਰਿਆ ਗਿਆ। ਪਰ ਆਖਰੀ ਪਲ ਤੇ ਸਪਾ ਵਲੋਂ ਬਸਪਾ ਨੂੰ ਧੋਖਾ ਦਿੱਤਾ ਤੇ ਇਕ ਪੂੰਜੀਪਤੀ ਉਦਯੋਗਪਤੀ ਨੁੰ ਆਪਣਾ ਉਮੀਦਵਾਰ ਐਲਾਨ ਦਿੱਤਾ ਅਤੇ ਬਸਪਾ ਦੇ 7 ਵਿਧਾਇਕਾ ਨੂੰ ਕਰੋੜਾਂ ਰੁਪਏ ਦਾ ਲਾਲਚ ਦੇ ਬਸਪਾ ਨੂੰ ਤੋੜਨ ਦੀ ਸ਼ਾਜਿਸ਼ ਵੀ ਰਚੀ। ਜਿਸ ਦਾ ਪਰਦਾਫਾਸ਼ ਬਸਪਾ ਨੇ ਸਮਾਂ ਰਹਿੰਦੇ ਕਾਰਵਾਈ ਕਰਕੇ ਕਰ ਦਿੱਤਾ।

ਜੇਕਰ ਸਪਾ ਦੇ ਇਤਹਾਸ ਤੇ ਨਜਰ ਮਾਰੀਏ ਤਾਂ ਵੇਖਦੇ ਹਾਂ ਕਿ ਸਪਾ ਅਤੇ ਇਸਦੇ ਲੀਡਰਾਂ ਦਾ ਵਿਵਹਾਰ ਅਤੇ ਚਰਿੱਤਰ ਮੁੱਢੋਂ ਹੀ ਵਿਸ਼ਵਾਸ਼ਘਾਤੀ ਰਿਹਾ ਹੈ। ਸਪਾ ਕਹਿੰਦੀ ਤਾਂ ਅਪਣੇ ਆਪਨੂੰ ਗਰੀਬ, ਦਲਿਤ, ਪੱਛੜਿਆ ਅਤੇ ਘੱਟ ਗਿਣਤੀਆਂ ਦੀ ਹਮਾਇਤੀ ਦਸਦੀ ਹੈ ਪਰ ਇਸ ਦਾ ਵਿਵਹਾਰ ਵਤੀਰਾ ਪਰਿਵਾਰਵਾਦੀ, ਭਰਸਟ ਅਤੇ ਮਨੂੰਵਾਦੀ ਹੀ ਰਿਹਾ ਹੈ।

2 ਜੂਨ 1995 ਨੂੰ ਸਮਾਜਵਾਦੀ ਪਾਰਟੀ ਨੇ ਭੈਣ ਮਾਇਆਵਤੀ ਜੀ ਤੇ ਹਮਲਾ ਕਰਵਾਇਆ, ਭੈਣਜੀ ਨੂੰ ਜਾਨੋ ਮਾਰਣ ਦੀ ਕੋਸਿ਼ਸ਼ ਕੀਤੀ।

ਫੇਰ ਜਦ 2003 ਵਿੱਚ ਸਾਹਿਬ ਕਾਂਸ਼ੀਰਾਮ ਜੀ ਦੀ ਸਿਹਤ ਠੀਕ ਨਹੀ ਸੀ ਉਦੋਂ ਵੀ ਸ੍ਰੀ ਮੁਲਾਇਮ ਸਿੰਘ ਯਾਦਵ ਨੇ ਸ਼ਾਜਿਸ਼ਾਨਾ ਢੰਗ ਨਾਲ ਬਸਪਾ ਦੇ 38 ਵਿਧਾਇਕਾਂ ਨੂੰ ਕਰੋੜਾਂ ਵਿੱਚ ਖਰੀਦਕੇ ਆਪਣੀ ਸਰਕਾਰ ਬਣਾਈ।

2014 ਵਿੱਚ ਸਪਾ ਦੇ ਸੰਸਦ ਮੈਂਬਰ ਨੇ ਰਾਖਵਾਂਕਰਨ ਨੀਤੀ ਦੇ ਵਿਰੋਧ ਸਵਰੂਪ ਅਨੁਸੂਚਿਤ ਜਾਤੀਆਂ ਦੇ ਸਰਕਾਰੀ ਮੁਲਾਜਮਾਂ ਦੀ ਤਰਕੀਆਂ ਵਾਲੇ ਬਿਲ ਦੀ ਕਾਪੀ ਫਾੜੀ ਸੀ, ਅਤੇ ਅੱਜ ਤੱਕ ਇਹ ਬਿੱਲ ਰਾਜ ਸਭਾ ਵਿੱਚ ਪਿਆ ਹੈ।

ਬਸਪਾ ਵਲੋਂ ਆਪਣੇ ਮਹਾਪੁਰਸ਼ਾਂ ਦੇ ਨਾਂ ਤੇ ਬਣਾਏ ਸ਼ਹਿਰ, ਪਾਰਕਾਂ ਦੇ ਨਾਂ ਸਮਾਜਵਾਦੀ ਸਰਕਾਰ ਵਲੋਂ ਬਦਲੇ ਗਏ ਅਤੇ ਬੁੱਤ ਢਾਏ ਗਏ। ਮੁਸਲਮਾਨਾਂ ਦੇ ਹੱਕ ਵਿੱਚ ਸਪਾ ਕਦੇ ਨਾ ਨਿੱਤਰੀ।
ਹੁਣ ਫੇਰ 2020 ਵਿਚ ਸਮਾਜਵਾਦੀ ਪਾਰਟੀ ਨੇ ਬਸਪਾ ਦੇ 7 ਵਿਧਾਇਕਾ ਨੂੰ ਖਰੀਦਕੇ ਭੈਣ ਮਾਇਆਵਤੀ ਜੀ ਅਤੇ ਬਹੁਜਨ ਸਮਾਜ ਪਾਰਟੀ ਦੀ ਦੀ ਪਿੱਠ ਵਿੱਚ ਛੁਰਾ ਖੋਪਿਆ ਹੈ।

ਇਸੇ ਸੰਦਰਭ ਵਿੱਚ ਬੋਲਦਿਆਂ ਭੈਣ ਮਾਇਆਵਤੀ ਜੀ ਨੇ ਕਿਹਾ ਕਿ ਵਿਧਾਇਕਾਂ ਦੇ ਖਿਲਾਫ ਤਾਂ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਕਾਨੂਨੀ ਢੰਗ ਨਾਲ ਇਨਾਂ ਗੱਦਾਰ ਵਿਧਾਇਕਾਂ ਨੂੰ ਸਬਕ ਵੀ ਸਿਖਾਇਆ ਜਾਵੇਗਾ। ਉੱਥੇ ਹੀ ਅਖਿਲੇਸ਼ ਯਾਦਵ ਅਤੇ ਸਮਾਜਵਾਦੀ ਪਾਰਟੀ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਉਹ ਬਹੁਜਨ ਸਮਾਜ ਪਾਰਟੀ ਨੂੰ ਕਮਜੋਰ ਨਾ ਸਮਝਣ, ਲੋੜ ਪੈਣ ਤੇ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੀ ਹੈ। ਯਾਦਵ ਪਰਿਵਾਰ ਬਸਪਾ ਨੂੰ ਪੈਸੇ ਦੇ ਜੋਰ ਤੇ ਤੋੜਕੇ ਨਵੀਂ ਪਾਰਟੀ ਬਣਾਉਣਾ ਚਾਹੁੰਦੇ ਹਨ ਇਹ ਸ਼ਾਜਿਸ਼ ਅਸੀਂ ਕਦੇ ਸਫਲ ਨਹੀ ਹੋਣ ਦਿਆਂਗੇ। ਸਮਾਜਿਕ ਤਬਦੀਲੀ ਲਈ ਸਾਡੀ ਲੜਾਈ ਭਾਜਪਾ ਅਤੇ ਕਾਂਗਰਸੀਆਂ ਨਾਲ ਹੈ, ਪਰ ਜੇਕਰ ਸਮਾਜਵਾਦੀ ਪਾਰਟੀ ਨੇ ਜਾਂ ਕਿਸੇ ਹੋਰ ਪਾਰਟੀ ਨੇ ਬਸਪਾ ਨੂੰ ਕਮਜੋਰ ਕਰਨ ਦੀ ਕੋਸ਼ਸ਼ ਕੀਤੀ ਤਾਂ ਬਸਪਾ ਆਉਣ ਵਾਲਿਆਂ ਐਮਐਲਸੀ ਦੀਆਂ ਚੌਣਾ ਵਿੱਚ ਸਮਾਜਵਾਦੀ ਪਾਰਟੀ ਨੂੰ ਹਰਾਉਣ ਲਈ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰਾ ਨੂੰ ਸਮਰਥਨ ਦੇ ਸਕਦੀ ਹੈ।

ਰਾਜਸਥਾਨ ਵਿੱਚ ਕਾਂਗਰਸੀਆਂ ਵੱਲੋਂ ਦਲਿਤ ਸਮਾਜ ਦੇ ਰਾਮਜੀ ਗੌਤਮ ਜੀ ਦਾ ਜੋ ਅਪਮਾਨ ਕੀਤਾ ਗਿਆ ਉਸਨੂੰ ਬਹੁਜਨ ਸਮਾਜ ਪਾਰਟੀ ਨੂੰ ਅਜੇ ਭੁਲਾਇਆ ਨਹੀਂ ਹੈ। ਕਾਂਗਰਸ ਨੇ ਮੱਧਪ੍ਰਦੇਸ਼ ਅਤੇ ਰਾਜਸਥਾਨ ਵਿੱਚ ਬਸਪਾ ਨੂੰ ਤੋੜਣ ਅਤੇ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਰਾਮਜੀ ਗੌਤਮ ਜੀ ਦੀ ਉਮੀਦਵਾਰੀ ਉਨਾਂ ਲਈ ਇਕ ਸੰਦੇਸ਼ ਹੈ ਕਿ ਬਸਪਾ ਕੁੱਝ ਵੀ ਭੁੱਲੀ ਨਹੀ ਹੈ ਸਮਾਂ ਆਉਣ ਤੇ ਕਾਰਵਾਈ ਜਰੂਰ ਕਰੇਗੀ।

ਇਹ ਬਿਆਨ ਸਿੱਧਾ ਅਤੇ ਸਪਸ਼ਟ ਸੰਦੇਸ਼ ਸੀ ਉਨਾਂ ਸਭ ਤਥਾਕਥਿਤ ਸੈਕੂਲਰ ਪਾਰਟੀਆਂ ਨੂੰ ਜੋ ਕਹਿੰਦੀਆਂ ਤਾਂ ਅਪਣੇ ਆਪ ਨੂੰ ਭਾਜਪਾ ਵਿਰੋਧੀ ਹਨ ਪਰ ਬਸਪਾ ਨੁੰ ਕਮਜੋਰ ਕਰਣ ਦਾ ਕੋਈ ਮੌਕਾ ਹੱਥੋ ਨਹੀ ਜਾਣ ਦਿੰਦੀਆਂ। ਇਸ ਬਿਆਨ ਦਾ ਸਿਰਫ ਅਤੇ ਸਿਰਫ ਇਹੋ ਹੀ ਮਤਲਬ ਅਤੇ ਮੰਤਵ ਸੀ ਲੇਕਿਨ ਕੁੱਝ ਤਥਾਕਥਿਤ ਬੁਧੀਜੀਵੀ ਤੇ ਅਖੌਤੇ ਮਿਸ਼ਨਰੀ ਜੋ ਭੈਣ ਮਾਇਆਵਤੀ ਜੀ ਦੇ ਕਦ ਕਿਰਦਾਰ ਅਤੇ ਬਲਿਦਾਨ ਦਾ ਮੁਕਾਬਲਾ ਤਾਂ ਕਰ ਨਹੀ ਸਕੇ ਅਤੇ ਨਾ ਕਦੇ ਬਸਪਾ ਦੀ ਚੰਗੀ ਕਾਰਗੁਜਾਰੀ ਅਤੇ ਸੰਘਰਸ਼ ਦੀ ਪ੍ਰਸ਼ੰਸਾ ਜਾਂ ਸਮਰਥਨ ਕਰਦੇ ਹਨ ਪਰ ਮਨੂੰਵਾਦੀ ਮੀਡੀਆ ਦੀਆਂ ਅਫਵਾਹਾਂ ਅਤੇ ਝੂਠੀਆਂ ਖਬਰਾਂ ਨੂੰ ਬੜੀ ਬੇਸਬਰੀ ਨਾਲ ਪ੍ਰਚਾਰਦੇ ਹਨ। ਇਹ ਮੰਦ ਬੁੱਧੀਜੀਵੀ ਕਦੇ ਸਮਾਜਿਕ ਪਰਵਰਤਨ ਦੇ ਨਾਮ ਤੇ, ਕਦੇ ਮੂਰਤੀਆਂ ਕਰਕੇ, ਕਦੇ ਸਤੀਸ਼ ਮਿਸ਼ਰਾ ਨੂੰ ਲੈਕੇ, ਕਦੇ EVM ਕਾਰਨ, ਕਦੇ ਕਾਂਗਰਸ ਵਿਰੋਧ ਕਾਰਨ ਤੇ ਕਦੇ ਗਠਬੰਧਨ ਨਾ ਕਰਨ ਕਰਕੇ ਹਮੇਸ਼ਾ ਬਸਪਾ ਪ੍ਰਤੀ ਲੋਕਾਂ ਦਾ ਗਲਤ ਨਜ਼ਰੀਆ ਬਣਾਉਂਦੇ ਹਨ। ਇਤਹਾਸ ਗਵਾਹ ਹੈ ਜਦ ਕਦੇ ਸਮਾਜ ਤੇ ਭਾਰੀ ਪੈਂਦੀ ਹੈ ਤਾਂ ਬਸਪਾ ਹੀ ਮੈਦਾਨ ਵਿੱਚ ਖੜਦੀ ਹੈ ਸੰਘਰਸ਼ ਕਰਦੀ ਹੈ ਚਾਹੇ ਸੜਕ ਹੋਵੇ ਤੇ ਚਾਹੇ ਪਾਰਲੀਮੈਂਟ ਵਿੱਚ, ਭੈਣ ਮਾਇਆਵਤੀ ਜੀ ਅਤੇ ਬਸਪਾ ਹੀ ਬੋਲਦੀ ਦਿਖਦੀ ਹੈ ਹੋਰ ਕੋਈ ਨਹੀ। ਅੱਜ ਵੀ ਜੇਕਰ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਡਕਰ ਅਤੇ ਮਾਨਿਆਵਰ ਕਾਸ਼ੀ ਰਾਮ ਜੀ ਦੀ ਕ੍ਰਾਂਤੀ ਮਸ਼ਾਲ ਨੂੰ ਗੰਭੀਰਤਾ ਅਤੇ ਇਮਾਨਦਾਰੀ ਨਾਲ ਅੱਗੇ ਲੈਕੇ ਜਾ ਰਿਹਾ ਹੈ ਤੇ ਉਹ ਭੈਣ ਮਾਇਆਵਤੀ ਜੀ ਹਨ ਜੋ 43 ਸਾਲ ਤੋਂ ਗਰੀਬ ਮਜਲੂਮ ਸਮਾਜ ਨੂੰ ਰਾਜ ਕਰਣ ਵਾਲੀ ਕੌਮ ਬਨਾਉਣ ਲਈ ਸੰਘਰਸ਼ ਕਰ ਰਹੀ ਹੈ ਜਿਸਨੇ ਇਕ ਦਿਨ ਵੀ ਮਿਸ਼ਨ ਦਾ ਝੰਡਾ ਨਹੀ ਛੱਡਿਆ ਤੇ ਨਾ ਪਾਰਟੀ। ਸਾਡੀ ਭੈਣ ਨਾ ਕਦੇ ਡਰੀ ਤੇ ਨਾ ਪਿੱਛੇ ਹਟੀ।

– ਐਡਵੋਕੇਟ ਰਣਜੀਤ ਕੁਮਾਰ
ਜਨਰਲ ਸਕੱਤਰ, ਬਸਪਾ ਪੰਜਾਬ।

Previous articlePak targets Indian positions in J&K’s Poonch district
Next articleCharlie Hebdo Cartoons and Blasphemy Laws in Contemporary Times