(ਸਮਾਜ ਵੀਕਲੀ)
” ਭੇਟਾ ਬਨਾਮ……….!!
ਬਚਨ ਸਿੰਘ ਦੇ ਨਿੱਕੇ ਮੁੰਡੇ ਦੇ ਵਿਆਹ ਦੀ ਤਰੀਕ ਮਿਥੀ ਜਾ ਰਹੀ ਸੀ ।ਸਭ ਨੂੰ ਬਹੁਤ ਚਾਅ ਸੀ।ਕੱਪੜੇ -ਦਾਜ – ਵਰੀ ਸਭ ਕੁੱਝ ਵਧੀਆ ਖਰੀਦਿਆ ਗਿਆ ।
ਹਲਵਾਈ , ਬੈਂਡ ਵਾਲਿਆਂ ਨੂੰ ਸਾਈ ਦੇ ਦਿੱਤੀ ਸੀ। ਏਨੇ ਨੂੰ ਬਚਨ ਸਿੰਘ ਦਾ ਵੱਡਾ ਮੁੰਡਾ ਆ ਕੇ ਕਹਿੰਦਾ, ” ਬਾਪੂ ਜੀ ਸਭਿਆਚਾਰ ਵਾਲੇ ਤਾਂ ਇੱਕ ਲੱਖ ਤੋਂ ਥੱਲੇ ਮੰਨ ਹੀ ਨੀ ਰਹੇ ।ਕੀ ਕਰੀਏ ,ਜੇ ਨਾ ਕੀਤੇ ਤਾਂ ਸ਼ਰੀਕੇ ਵਿੱਚ ਨੱਕ ਨਹੀਂ ਰਹਿਣਾ ” ।
ਬਚਨ ਸਿੰਘ ਦੀ ਘਰਵਾਲੀ ਵਿਚੋਂ ਹੀ ਬੋਲੀ , “ਪਹਿਲਾਂ ਆਖੰਡ ਪਾਠ ਲਈ ਭਾਈ ਤਾਂ ਕਹਿ ਦਿੰਦੇ ।ਸ਼ੁੱਭ ਕੰਮ ਵਿੱਚ ਰੱਬ ਦਾ ਨਾਮ ਬਰਕਤ ਪਾਉਂਦਾ” ।
ਕਹਿ ਦਿੱਤਾ ਬੇਬੇ ਜੀ,” ਅੱਗੇ ਮਸੀਂ ਇੱਕ ਲੱਖ ਵਿੱਚ ਨੱਚਣ- ਗਾਉਣ ਵਾਲਿਆਂ ਨੂੰ ਮਨਾਇਆ, ਉੱਤੋਂ ਭਾਈ ਜੀ 6100 ਤੋਂ ਉਰੇ ਮੰਨ ਨਹੀਂ ਰਹੇ , ਕਹਿੰਦੇ ਸਾਡਾ ਤਾਂ ਏਨੇ ਵਿੱਚ ਵੀ ਗੁਜ਼ਾਰਾ ਨਹੀਂ ਹੁੰਦਾ , ਪਤਾ ਨਹੀਂ ਕਿਉਂ ਆਪਣੀ “ਭੇਟਾ” ਵਧਾਈ ਜਾਂਦੇ ਨੇ ???
ਪਰਮਜੀਤ ਕੌਰ
8360815955