ਪਿੰਡ ਭੁੱਚੋ ਕਲਾਂ ਵਿੱਚ ਬੀਤੀ ਰਾਤ ਕੁਝ ਨੌਜਵਾਨਾਂ ਨੇ ਮਨਦੀਪ ਸਿੰਘ (27) ਦਾ ਉਸ ਦੇ ਘਰ ਵਿੱਚ ਹੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਆਪਣਾ ਸਿਰ ਬਚਾਉਣ ਦੀ ਕੋਸ਼ਿਸ਼ ਵਿੱਚ ਮਨਦੀਪ ਸਿੰਘ ਦੀਆਂ ਦੋਵੇਂ ਬਾਹਾਂ ਬੁਰੀ ਤਰ੍ਹਾਂ ਵੱਢੀਆਂ ਗਈਆਂ ਅਤੇ ਸਰੀਰ ’ਤੇ ਗਹਿਰੇ ਜ਼ਖ਼ਮ ਬਣ ਗਏ ਸਨ। ਘਟਨਾ ਮੌਕੇ ਘਰ ਵਿੱਚ ਉਸ ਦੀ ਮਾਤਾ, ਪਤਨੀ ਅਤੇ ਬੱਚੇ ਮੌਜੂਦ ਸਨ। ਥਾਣਾ ਕੈਂਟ ਦੀ ਐਸਐਚਓ ਪਰਮਿੰਦਰਜੀਤ ਕੌਰ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਫੋਰੈਂਸਿਕ ਲੈਬ ਦੇ ਅਧਿਕਾਰੀ ਵੀ ਪੁੱਜੇ ਹੋਏ ਸਨ। ਪੁਲੀਸ ਮੁਤਾਬਕ ਗੁਆਂਢੀ ਗੁਰਦੀਪ ਸਿੰਘ ਉਰਫ਼ ਪੋਪੀ ਚਾਰ-ਪੰਜ ਹੋਰ ਨੌਜਵਾਨਾਂ ਸਮੇਤ ਮਨਦੀਪ ਸਿੰਘ ਦੇ ਘਰ ਆਇਆ ਅਤੇ ਕਿਸੇ ਗੱਲ ਤੋਂ ਹੋਏ ਝਗੜੇ ਮਗਰੋਂ ਉਨ੍ਹਾਂ ਮਨਦੀਪ ਸਿੰਘ ’ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਿੰਡ ਵਾਸੀਆਂ ਨੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਆਦੇਸ਼ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਗੁਰਦੀਪ ਸਿੰਘ ਉਰਫ਼ ਪੋਪੀ ਸਮੇਤ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ਰੂ ਕਰ ਦਿੱਤੀ ਹੈ।
INDIA ਭੁੱਚੋ ਕਲਾਂ ’ਚ ਨੌਜਵਾਨ ਦਾ ਕਤਲ