ਭੀਮ ਦੇ ਯਰਾਨੇ

ਲੇਖਕ : ਕੁਲਦੀਪ ਚੁੰਬਰ

(ਸਮਾਜਵੀਕਲੀ)

ਅਸੀਂ ਓਸ ਭੀਮ ਦੇ ਦੀਵਾਨੇ ਹਾਂ ਦੀਵਾਨੇ
ਦੁਖੀਆਂ ਗਰੀਬਾਂ ਨਾਲ  ਜਿਸ ਦੇ ਯਰਾਨੇ।

ਓਹਦੇ ਸੰਗੀ ਸਾਥੀ ਹੌਕੇ ਹਾਵਿਆਂ ‘ਚ ਸਿੰਨੇ
ਜਿਹਨਾਂ ਦੇ ਕਲੇਜੇ ਪਾਪੀ  ਵੈਰੀਆਂ ਨੇ ਵਿੰਨੇ
ਸਿਰੋਂ ਪੈਰਾਂ ਤੱਕ ਜਿਹਨਾਂ ਝੱਲੇ ਮੇਹਣੇ ਤਾਹਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .

ਦੁੱਖਾਂ ਦੀ  ਕਹਾਣੀ  ਜਿਸ ਵਰਗ  ਦੀ ਲੰਮੀ
ਓਹਨਾਂ ਦੀਆਂ ਛੱਤਾਂ ਥੱਲੇ ਭੀਮ ਦਿੱਤੀ ਥੰਮੀ
ਹਾਕਮਾਂ  ਨੂੰ  ਕਲਮ  ਬਣਾ  ਗਈ  ਨਿਸ਼ਾਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .

ਖੂਨ ਤੇ ਪਸੀਨੇ ਨਾਲ  ਭਿੱਜੇ  ਰਹਿਣ ਜਿਹੜੇ
ਦੁੱਖ ਗ਼ਮ ਜਿਹਨਾਂ ਦੇ ਨੇ ਬੈਠੇ ਆਕੇ ਵਿਹੜੇ
ਜਿਹਨਾਂ ਦੀਆਂ  ਸੁਰਾਂ  ਵਿਚ  ਦਰਦ ਤਾਰਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .

ਆਰ ਪਰਿਵਾਰ  ਸਾਰਾ  ਕੌਮ  ਸਿਰੋਂ  ਵਾਰਿਆ
ਆਪਣੇ ਅਖੀਰੀ ਦਮ ਤਾਈਂ ਵੀ ਨਾ ਹਾਰਿਆ
ਭਲਾਈ  ਲਈ ਲੱਭਦਾ ਹੀ  ਰਿਹਾ ਓਹ ਬਹਾਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .

ਅਸੀਂ ਭੀਮ ਮਰ ਕੇ ਵੀ ਭੁੱਲ ਨਹੀਂਓ ਸਕਦੇ
ਹੋਰ  ਕਿਸੇ ਉੱਤੇ ਕਦੇ ਡੁੱਲ ਨਹੀਂਓ ਸਕਦੇ
‘ਚੁੰਬਰਾ’ ਨਾ ਕਦੇ ਅਸੀਂ ਓਸ ਲਈ ਬੇਗ਼ਾਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .

ਲੇਖਕ : ਕੁਲਦੀਪ ਚੁੰਬਰ ,  

98151-37254

Previous articlePunjab CM announces cancellation of college, university exams
Next articleपन्नू और उसके साथी के विरुद्ध केस दर्ज