ਭੀਮ ਆਰਮੀ ਤੇ ਸੁਹੇਲਦੇਵ ਪਾਰਟੀ ਇਕੱਠਿਆਂ ਲੜਨਗੇ ਯੂਪੀ ਵਿਧਾਨ ਸਭਾ ਚੋਣਾਂ

ਭੀਮ ਆਰਮੀ ਦੇ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਅੱਜ ਇੱਥੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਨੂੰ ਉਨ੍ਹਾਂ ਦੇ ਗੈਸਟ ਹਾਊਸ ’ਚ ਮਿਲੇ। ਇਸ ਦੌਰਾਨ ਦੋਵਾਂ ਆਗੂਆਂ ਨੇ ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਦਾ ਫ਼ੈਸਲਾ ਕੀਤਾ। ਉਹ ‘ਭਾਗੀਦਾਰੀ ਸੰਕਲਪ ਮੋਰਚਾ’ ਗੱਠਜੋੜ ਅਧੀਨ 2022 ਦੀਆਂ ਚੋਣਾਂ ਲੜਨਗੇ।
ਮੀਟਿੰਗ ਮਗਰੋਂ ਰਾਜਭਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਦਲਿਤ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ, ਇਸ ਮੋਰਚੇ ਵਿੱਚ ਸ਼ਾਮਲ ਹੋਣਗੀਆਂ ਅਤੇ ਭਾਰਤੀ ਜਨਤਾ ਪਾਰਟੀ ਨੂੰ ਮਾਤ ਦੇਣ ਲਈ ਇਕਜੁੱਟ ਹੋ ਕੇ ਕੰਮ ਕੀਤਾ ਜਾਵੇਗਾ। ਇਸੇ ਦੌਰਾਨ ਚੰਦਰਸ਼ੇਖਰ, ਲਖਨਊ ਦੇ ਰਵਿਦਾਸ ਮੰਦਰ ਵਿੱਚ ਵੀ ਗਏ। ਮਗਰੋਂ ਉਹ ਦਲਿਤ ਵਿਦਿਆਰਥੀਆਂ ਨੂੰ ਮਿਲੇ। ਜ਼ਿਕਰਯੋਗ ਹੈ ਕਿ ਰਾਜਭਰ ਪਹਿਲਾਂ ਭਾਜਪਾ ਵਿੱਚ ਸ਼ਾਮਲ ਸਨ।

Previous articleਨੌਜਵਾਨ ਦੀ ਮੌਤ: ਵਿਧਾਇਕ ਬੈਂਸ ਭਰਾਵਾਂ ਦੀ ਅਗਵਾਈ ’ਚ ਵਿਧਾਨ ਸਭਾ ਅੱਗੇ ਧਰਨਾ
Next articleਐਂਬੂਲੈਂਸ ਦੀ ਸੜਕ ’ਤੇ ਖੜ੍ਹੇ ਟੈਂਕਰ ਨਾਲ ਟੱਕਰ