ਭੀਮਾ ਕੋਰੇਗਾਓਂ ਦੇ ਬਹਾਦਰ ਸ਼ਹੀਦਾਂ ਨੂੰ ਸਮਰਪਤ “ਸ਼ੌਰਿਆਂ ਦਿਵਸ” ਮਨਾਇਆ

ਫੋਟੋ ਕੈਪਸ਼ਨ ---ਅੰਬੇਡਕਰਾਈਟ ਲੀਗਲ ਫੌਰਮ ਦੇ ਅਹੁਦੇਦਾਰ ਭੀਮਾ ਕੋਰੇਗਾਓਂ ਤੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ

ਜਲੰਧਰ(ਮਹਿੰਦਰ ਰਾਮ ਫੁੱਗਲਾਣਾ)- ਅਮੇਡਕਰਾਈਟ ਲੀਗਲ ਫੋਰਮ ਵੱਲੋਂ ਨਵੇਂ ਸਾਲ ਤੇ “ਸ਼ੌਰਿਆ ਦਿਵਸ” ਧੂਮ- ਧਾਮ ਅਤੇ ਸ਼ਰਧਾ ਨਾਲ ਮਨਾਇਆ। ਫੋਰਮ ਦੇ ਉੱਪ ਪ੍ਰਧਾਨ ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ ਦੀ ਪ੍ਰਧਾਨਗੀ ਵਿਚ ਇਕ ਵਿਸ਼ਾਲ ਮੀਟਿੰਗ ਕਚੈਹਰੀ ਕੰਪਲੈਕਸ ਚ ਕੀਤੀ ਗਈ। ਜਿਸ ਵਿੱਚ ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਭੀਮਾ ਕੋਰੇਗਾਓਂ ਵਿੱਚ ਪਹਿਲੀ ਜਨਵਰੀ 1818 ਨੂੰ ਮਹਾਰਰੈਜਮੈਂਟ ਦੇ 500 ਬਹਾਦਰ ਜਵਾਨਾਂ ਨੇ ਬਾਜੀਰਾਓ ਪੇਸ਼ਵਾ ਦੇ 28 ਹਜ਼ਾਰ ਜਵਾਨਾਂ ਨੂੰ ਯੁੱਧ ਵਿੱਚ ਹਰਾਇਆ ਸੀ ਅਤੇ ਇਤਿਹਾਸ ਰਚਿਆ ਸੀ। ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ 1927 ਤੋਂ ਲੈ ਕੇ ਪੂਰੀ ਜ਼ਿੰਦਗੀ ਤਕ ਹਰ ਸਾਲ ਪਹਿਲੀ ਜਨਵਰੀ ਨੂੰ ਭੀਮਾ ਕੋਰੇਗਾਉਂ ਵਿਖੇ ਬਣੇ ਸਮਾਰਕ ਤੇ ਜਾ ਕੇ ਬਹਾਦਰ ਜਵਾਨਾਂ ਨੂੰ ਨਮਨ ਕੀਤਾ ਸੀ।  ਬਾਬਾ ਸਾਹਿਬ ਡਾ ਅੰਬੇਡਕਰ ਨੇ ਦਲਿਤ ਸਮਾਜ ਵੱਲੋਂ ਕੀਤੀਆਂ ਕੁਰਬਾਨੀਆਂ ਅਤੇ ਬਹਾਦਰੀ ਦੀਆਂ ਮਸ਼ਾਲਾਂ ਦਾ ਵੇਰਵਾ ਆਪਣੀਆਂ ਕਿਤਾਬਾਂ ਵਿੱਚ ਕਰਕੇ ਦੱਬੇ ਕੁਚਲੇ ਅਤੇ ਦਲਿਤਾਂ ਦੀ ਬਹਾਦਰੀ ਨੂੰ ਪੂਰੀ ਦੁਨੀਆ ਵਿੱਚ ਪੇਸ਼ ਕੀਤਾ ਸੀ।

ਇਸ ਮੌਕੇ ਐਡਵੋਕੇਟ ਕੁਲਦੀਪ ਭੱਟੀ ਸੂਰਜ ਪ੍ਰਕਾਸ਼ ਲਾਡੀ ਨੇ ਵੀ ਵਿਚਾਰ ਪੇਸ਼ ਕੀਤੇ। ਐਡਵੋਕੇਟ ਤਜਿੰਦਰ ਕੁਮਾਰ ਆਜ਼ਾਦ ਨੇ ਸੱਭ ਦਾ ਧੰਨਵਾਦ ਕੀਤਾ ਤੇ ਭੀਮਾ ਕੋਰੇਗਾਉਂ ਦੇ ਬਹਾਦਰ ਸੈਨਿਕਾਂ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਨ੍ਹਾਂ ਤੋਂ ਇਲਾਵਾ ਹੋਰ ਸਾਥੀਆਂ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਡਾ. ਆਨੰਦ ਤੇਲਤੁੰਬੜੇ ,ਡਾ.ਬਰਬਰਾਂ ਰਾਓ ਅਤੇ ਹੋਰ ਬੁੱਧੀਜੀਵੀਆਂ ਨੂੰ ਜੇਲ੍ਹ ਚੋਂ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਐਡਵੋਕੇਟ ਹਰਪ੍ਰੀਤ ਬੱਧਣ ,ਕਰਨ ਖੁੱਲਰ, ਤਜਿੰਦਰ ਬੱਧਣ, ਮਧੂ ਰਚਨਾ, ਪ੍ਰਵੀਨ ਕੈਂਥ, ਜਗਜੀਵਨ ਰਾਮ, ਪਵਨ ਬਿਰਦੀ, ਰਾਜਕੁਮਾਰ ਬੈਂਸ , ਨਵਜੋਤ ਵਿਰਦੀ, ਐਡਵੋਕੇਟ ਬਲਦੇਵ ਪ੍ਰਕਾਸ਼ ਰੱਲ ਅਤੇ ਮਲਕੀਤ ਖ਼ਾਂਬਰਾਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

Previous articleMAY THE YEAR 2021 BE FRUITFUL FOR ALL
Next article2021 ਸ਼ੁਭਆਮਦੀਦ, ਵਧਾਈ ਤੇ ਹਾਰਦਿਕ ਸ਼ੁਭਕਾਮਨਾਵਾਂ