ਭਾਰੀ ਡਿਮਾਂਡ ਰਹਿੰਦੀ ਆ ਅੱਜ ਕੱਲ ਪੰਜਾਬ ਦੇ ਕਬੱਡੀ ਕੱਪਾਂ ਤੇ SK TROPHY ਦੀ

(Samajweekly) (ਗੱਗੀ ਦੁਧਾਲ) *ਗੱਲ ਕਰੀਏ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੀ ਜਿੱਥੇ ਪੰਜਾਬ ਵਿੱਚ ਖੇਡ ਕਬੱਡੀ ਦੇ ਵੱਖ ਵੱਖ ਪਿੰਡਾਂ ਵਿੱਚ ਵੱਡੇ ਵੱਡੇ ਕਬੱਡੀ ਕੱਪ ਹੁੰਦੇ ਆ | ਅਤੇ ਦਰਸ਼ਕਾਂ ਨੂੰ ਉਡੀਕ ਰਹਿੰਦੀ ਆ ਖੇਡ ਕਬੱਡੀ ਦੇ ਸੁਪਰ ਸਟਾਰਾਂ ਦੀ | ਓਥੇ ਹੀ ਅੱਜ ਕੱਲ ਪਹਿਲਾ ਸਟੇਜ ਪਾਸੇ ਨਜ਼ਰ ਜਾਂਦੀ ਆ | ਤਾਂ ਵੱਡੇ ਵੱਡੇ ਸ਼ਾਨਦਾਰ ਕੱਪ ਪਏ ਹੁੰਦੇ ਆ ਤੇ ਰੂਹ ਖੁਸ਼ ਹੁੰਦੀ ਆ ਕਲਾਕਾਰੀ ਦੇਖ ਕੇ | ਇੱਕ ਵੱਖਰਾ ਟਰੈਂਡ ਸੈੱਟ ਕੀਤਾ ਇੱਕ ਇਨਸਾਨ ਨੇ ਪੰਜਾਬ ਦੇ ਕਬੱਡੀ ਕੱਪਾਂ ਤੇ | ਅੱਜ ਉਸ ਐੱਸ.ਕੇ ਟਰਾਫੀ ਵਾਲੇ ਰੌਬਿਨ ਦੀ ਗੱਲ ਕਰਾਂਗੇ | ਐੱਸ.ਕੇ ਟਰਾਫੀ ਦੀ ਸ਼ੁਰੂਆਤ ਸੰਨ 1990 ਤੋਂ ਹੁੰਦੀ ਆ | ਇਹ ਸ਼ੁਰੂਆਤ ਸੁਰਿੰਦਰ ਕੰਡਾ ਵੱਲੋਂ ਕੀਤੀ ਜਾਂਦੀ ਆ | ਅਸਲ ਜੱਦੀ ਪਿੰਡ ਸੁਰਿੰਦਰ ਕੰਡਾ ਉਹਨਾਂ ਦਾ ਮਤਲਬ ਐੱਸ.ਕੇ ਟਰਾਫੀ ਵਾਲਿਆ ਦਾ (ਅਖਾੜਾ) ਨੇੜੇ (ਜਗਰਾਓਂ) ਕੰਮ ਕਰਨ ਲਈ ਲੁਧਿਆਣਾ ਆਏ (ਗਿੱਲ ਚੌਂਕ ਵਿੱਚ) ਦੁਕਾਨ ਲਈ ਕਿਰਾਏ ਤੇ ਫਿਰ ਨਿੱਕੇ ਜਿਹੇ ਪੱਧਰ ਤੋਂ ਸ਼ੁਰੂ ਹੁੰਦਾ ਇਹ ਇੱਕ ਵੱਡਾ ਸਫਰ ਸ਼ਾਇਦ ਕਦੇ ਸੋਚਿਆ ਨਹੀਂ ਹੋਣਾ ਸੁਰਿੰਦਰ ਉਹਨਾਂ ਨੇ ਇਹਨਾਂ ਵੱਡਾ ਨਾਮ ਹੋਣਾ ਤੇ ਇਹਨਾਂ ਪਿਆਰ ਮਿਲਣਾ | ਬਹੁਤ ਸੌਖੇ ਦਿਨ ਵੀ ਆਏ ਤੇ ਦੁੱਖ ਵੀ ਆਏ ਪਰ ਸਮੇਂ ਦੇ ਹਿਸਾਬ ਨਾਲ ਸਹਿ ਕੇ ਸਾਰਾ ਕੁੱਝ ਕੀਤਾ | ਸੁਰਿੰਦਰ ਕੰਡਾ ਨੇ ਹੋਲੀ ਹੋਲੀ ਅਪਣੀ ਮਾਰਕੀਟ ਬਣਾਈ ਆਸੇ ਪਾਸੇ ਤੁਰ ਫਿਰ ਕੇ ਅਪਣਾ ਕੰਮ ਸ਼ੁਰੂ ਕੀਤਾ ਬਹੁਤ ਸਹਿਯੋਗੀ ਸੱਜਣ ਆਏ ਜਿਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਤੇ ਕੁੱਝ ਲੋਕ ਉਹ ਵੀ ਆਏ ਜਿਨਾਂ ਨੇ ਸਾਥ ਨਹੀਂ ਦਿੱਤਾ | ਸਗੋਂ ਕੰਮ ਸਿੱਖ ਕੇ ਗਏ ਤੇ ਅਪਣੇ ਸ਼ੁਰੂ ਕਰ ਲਏ | ਪਰ ਸੁਰਿੰਦਰ ਕੰਡਾ ਅਪਣੇ ਕੰਮ ਤੇ ਮਿਹਨਤ ਨਾਲ ਲੱਗੇ ਰਹੇ | ਅੱਜ ਹੋਰ ਕੱਲ ਹੋਰ ਐੱਸ.ਕੇ ਦਾ ਨਾਮ ਹੋਣ ਲੱਗਿਆ ਇੱਕ ਪਹਿਚਾਣ ਮਿਲਣ ਲੱਗੀ | ਸਕੂਲਾਂ, ਕਾਲਜਾਂ ਹੋਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕੰਮ ਮਿਲਣ ਲੱਗਿਆ ਤੇ ਭਰਮਾ ਹੁੰਗਾਰਾਂ ਮਿਲਿਆ | ਪੰਜਾਬ ਦੇ ਕਬੱਡੀ ਕੱਪਾਂ ਤੇ ਐਂਟਰੀ ਹੋਈ ਐੱਸ.ਕੇ ਟਰਾਫੀ ਦੀ ਤਾਂ ਕਬੱਡੀ ਪੱਖੋ ਵੀ ਪਿਆਰ ਮਿਲਿਆ | ਹਰ ਜਗ੍ਹਾ ਤੇ ਪਿਆਰ ਮਿਲਿਆ ਜਿੱਥੇ ਵੀ ਇਹ ਟਰਾਫੀ ਜਾਂਦੀ ਸੀ | ਇੱਕ ਵੱਖਰੀ ਦਿੱਖ ਵਾਲਾ ਕੰਮ ਕੀਤਾ | 1990 ਤੋਂ 2016 ਤੱਕ ਵੱਖਰਾ ਨਾਮ ਹੋਗਿਆ ਸੀ ਇੱਕ ਵੱਖਰੀ ਪਹਿਚਾਣ ਮਿਲ ਚੁੱਕੀ ਸੀ | ਐੱਸ.ਕੇ ਟਰਾਫੀ ਨੂੰ ਪਰ ਇੱਕ ਸਮਾਂ ਉਹ ਆਇਆ 2016 ਵਿੱਚ ਜਦੋ ਲੱਗਦਾ ਸੀ ਕਿ ਹੁਣ ਕੰਮ ਨਹੀਂ ਰਿਹਾ ਘੱਟ ਦਾ ਜਾ ਰਿਹਾ ਸੁਰਿੰਦਰ ਕੰਡਾ ਦੇ ਦੋ ਪੁੱਤ ਨੇ ਇੱਕ ਰੌਬਿਨ ਤੇ ਛੋਟਾ ਸੈਫੀ 2017 ਵਿੱਚ ਐਂਟਰੀ ਹੁੰਦੀ ਆ ਰੌਬਿਨ ਦੀ ਖੇਡ ਮੇਲਿਆਂ ਤੇ ਰੌਬਿਨ ਦਾ ਜਨਮ ਸੰਨ 1993 ਮਿਤੀ 18 ਸਤੰਬਰ ਮਾਤਾ ਕਮਲਜੀਤ ਕੌਰ ਦੀ ਕੁੱਖੋਂ ਹੋਇਆ ਬਚਪਨ ਲੰਘਿਆ ਤੇ ਲੁਧਿਆਣਾ ਦੇ ਸਕੂਲ ਵਿੱਚ ਅਪਣੀ +2 ਦੀ ਪੜਾਈ ਪੂਰੀ ਕੀਤੀ ਤੇ 2012 ਤੋਂ 2015 ਤੱਕ GNIMT ਮਾਡਲ ਟਾਊਨ ਕਾਲਜ ਵਿੱਚ ਅਪਣੀ ਰਹਿੰਦੀ ਪੜਾਈ ਕੀਤੀ | 2015 ਤੋਂ 2017 ਜਨਵਰੀ ਤੱਕ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕੀਤਾ ਜਿਸਦਾ ਨਾਮ THE RITTAL ਜਰਮਨ ਦੀ ਇਹ ਕੰਪਨੀ ਜਿਸ ਵਿੱਚ ਕੰਮ ਕੀਤਾ | ਕਿਤੇ ਨਾ ਕਿਤੇ ਰੌਬਿਨ ਨੂੰ ਸੀ ਵੀ ਕੁੱਝ ਅਲੱਗ ਕਰਾ ਜਿਸ ਨਾਲ ਇੱਕ ਵੱਖਰੀ ਪਛਾਣ ਮਿਲੇ ਤੇ ਕੁੱਝ ਵੱਖਰਾ ਹੋਵੈ ਦੂਜੇ ਪਾਸੇ 2016 ਵਿੱਚ ਐੱਸ.ਕੇ ਟਰਾਫੀ ਅਪਣੇ ਪਿਤਾ ਦੇ ਕੰਮ ਵਿੱਚ ਜਾਣ ਦੀ ਸੋਚ ਦਾ ਸੀ | ਰੌਬਿਨ ਨੇ ਦੱਸਿਆ ਵੀ ਸਭ ਨੇ ਹੀ ਮਿਲ ਕੇ ਸੰਘਰਸ਼ ਕੀਤਾ ਕੁੱਝ ਕਰਨ ਦਾ 2011 ਤੋਂ 2015 ਤੱਕ ਰੌਬਿਨ ਨੇ ਦੁੱਧ ਦਾ ਕੰਮ ਵੀ ਕੀਤਾ ਨਾਲ ਨਾਲ ਅਪਣੀ ਪੜ੍ਹਾਈ ਜਾਰੀ ਰੱਖੀ ਨਾਲ ਨਾਲ ਟਰਾਫੀ ਦੇ ਕੰਮ ਵਿੱਚ ਰੌਬਿਨ ਤੇ ਸੈਫੀ ਨੇ ਮੱਦਦ ਕੀਤੀ | 2017 ਤੋਂ ਰੌਬਿਨ ਸੋਚਦਾ ਵੀ ਹੁਣ ਅਪਣੇ ਪਿਤਾ ਨਾਲ ਇਸ ਕੰਮ ਵਿੱਚ ਆਉਣਾ ਤੇ ਕੁੱਝ ਵੱਖਰਾ ਕਰਨਾ 19 ਮਾਰਚ 2017 ਤੋਂ ਸ਼ੁਰੂ ਹੁੰਦਾ ਰੌਬਿਨ ਦਾ ਸਫਰ ਪਿੰਡ ਮਾਜਰਾ (ਰਣਜੋਧ ਮਾਨ) ਦੇ ਪਿੰਡ ਤੋਂ ਜਿੱਥੇ ਬੱਬੂ ਮਾਨ ਦਾ ਖੁੱਲਾ ਅਖਾੜਾ ਸੀ ਤੇ ਓਥੇ ਹੀ ਵੱਡੇ ਪੱਧਰ ਦੇ ਕੱਪ ਤੋਂ ਸ਼ੁਰੂ ਹੋਇਆ ਤੇ ਰੌਬਿਨ ਕਹਿੰਦਾ ਰਣਜੋਧ ਮਾਨ ਦਾ ਬਹੁਤ ਵੱਡਾ ਯੋਗਦਾਨ ਰਿਹਾ ਨਾਲ ਖੜਿਆ ਤੇ ਸਹਿਯੋਗ ਦਿੱਤਾ | ਪਿੰਡ ਮਾਜਰਾ ਤੋਂ ਬਾਅਦ ਕਦੇ ਰੌਬਿਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ | ਪਿੰਡ ਤੱਖਰਾਂ ਨੇੜੇ (ਗੋਰਾਇਆ) ਮੰਨਾ ਤੱਖਰ ਬਹੁਤ ਵੱਡਾ ਸਹਿਯੋਗ ਰਿਹਾ ਮੰਨਾ ਤੱਖਰ ਦਾ ਰੌਬਿਨ ਨੂੰ 2017 ਵਿੱਚ ਪਿੰਡ ਤੱਖਰਾਂ ਕ੍ਰਿਕੇਟ ਕੱਪ ਤੇ ਬਹੁਤ ਪਿਆਰ ਮਿਲਿਆ ਕ੍ਰਿਕੇਟ ਦੇ ਵੱਡੇ ਕੱਪ ਤੇ ਨਾਲ ਰੌਬਿਨ ਕਹਿੰਦਾ ਮੰਨਾ ਤੱਖਰ, ਸਨੀ ਸਤਿਆਣਾ, ਰੋਹਨ ਸਤਿਆਣਾ, ਤਲਵਿੰਦਰ ਸੋਸ਼ਣ, ਮਾਨ ਸੇਖਾ, ਕਾਸਕੋ ਕ੍ਰਿਕੇਟ ਲਾਈਵ ਵਾਲਾ, ਇਹਨਾਂ ਭਰਾਵਾਂ ਨੇ ਮੋਢੇ ਨਾਲ ਮੋਢਾ ਲਾਇਆ ਰੌਬਿਨ ਦੇ ਹਰ ਪੱਖੋ ਸਾਥ ਦਿੱਤਾ ਰੌਬਿਨ ਕਹਿੰਦਾ ਮੈਂਨੂੰ ਮਾਣ ਆ ਇਹਨਾਂ ਤੇ ਕ੍ਰਿਕੇਟ ਲਾਈਨ ਚ ਇਹ ਭਰਾ ਖੜੇ ਸੀ ਤੇ ਖੜੇ ਰਹਿਣਗੇ 2017 ਵਿੱਚ ਰੌਬਿਨ ਨੇ ਦੱਸਿਆ ਵੀ ਦਰਸ਼ਕਾਂ ਵੱਲੋਂ ਬੜਾ ਪਿਆਰ ਦਿੱਤਾ ਹਰ ਇੱਕ ਜਗਾ ਤੇ ਹੱਲਾਸ਼ੇਰੀ ਮਿਲੀ ਤੇ 100 ਤੋਂ ਵੱਧ ਖੇਡ ਮੇਲਿਆਂ ਤੇ ਐੱਸ.ਕੇ ਦੀਆ ਟਰਾਫੀਆਂ ਗਈਆਂ | 2018 ਵਿੱਚ ਵੱਖਰੀ ਪਹਿਚਾਣ ਹੋਰ ਬਣੀ | ਪੰਜਾਬ ਦੇ ਨਾਮਵਰ ਪਿੰਡ ਜੋ ਵੱਡੇ ਪੱਧਰ ਦੇ ਖੇਡ ਮੇਲੇ ਸੀ ਸਭ ਜਗਾ ਪਿਆਰ ਮਿਲਿਆ ਤੇ ਐੱਸ ਕੇ ਟਰਾਫੀਆਂ ਨਾਲ ਚਾਰ ਚੰਨ ਲੱਗ ਜਾਂਦੇ ਨੇ ਕਬੱਡੀ ਕੱਪ ਨੂੰ | ਖੇਡ ਕਬੱਡੀ ਵਿੱਚ ਮਾਨ ਜੱਟਪੁਰਾ, ਦਾ ਬਹੁਤ ਵੱਡਾ ਯੋਗਦਾਨ ਰਿਹਾ ਰੌਬਿਨ ਨੂੰ ਨਾਲ ਪਿੰਦਰੀ ਸਹਾਰਮਾਜਰਾ, ਮੱਖਣ ਮੱਖੀ ਇੰਟਰਨੈਸ਼ਨਲ ਕਬੱਡੀ ਪਲੇਅਰ , ਜੱਸਾ ਖਰਖੜਾ ਕਬੱਡੀ ਕੁਮੈਂਟੇਟਰ, ਇਹਨਾਂ ਭਰਾਵਾਂ ਦਾ ਵੱਡਾ ਯੋਗਦਾਨ ਰਿਹਾ ਕਬੱਡੀ ਦੇ ਖੇਤਰ ਵਿੱਚ ਨਾਲ ਰਹੇ ਤੇ ਰੌਬਿਨ ਕਹਿੰਦਾ ਅੱਗੇ ਵੀ ਨਾਲ ਹੀ ਰਹਿਣਗੇ | ਕ੍ਰਿਕੇਟ ਦੇ ਵੱਡੇ ਕੱਪ ਜੋ ਕਿ ਪਿੰਡ ਰੋਹੀੜਾ, ਕੁੱਪ, ਸਰੋਦ, ਜਿੱਤਵਾਲ ਹੋਰ ਬਹੁਤ ਥਾਵਾਂ ਤੇ ਜਿੱਥੇ ਵੀ ਵੱਡੇ ਕੱਪ ਹੁੰਦੇ ਆ ਅਕਸਰ ਐੱਸ.ਕੇ ਦੀਆ ਟਰਾਫੀਆਂ ਹੁੰਦੀਆ ਨੇ | ਕਬੱਡੀ ਦੇ ਵੱਡੇ ਕੱਪ ਜਿਨਾਂ ਵਿੱਚ ਜੋਧਾਂ, ਨਵਾਂ ਸ਼ਹਿਰ, ਡੇਲਟਾ ਕਬੱਡੀ ਕੱਪ, ਸਹਾਰਮਾਜਰਾ, ਹੋਰ ਬਹੁਤ ਵੱਡੇ ਪੱਧਰ ਦੇ ਖੇਡ ਮੇਲੇ ਜਿੱਥੇ ਰੌਬਿਨ ਉਹਨਾਂ ਦੇ ਕੱਪ ਦੇਖਣ ਨੂੰ ਮਿਲਦੇ ਆ | ਹੁਣ ਤੱਕ ਇੰਡੀਆ ਵਿੱਚ ਬਹੁਤ ਥਾਵਾਂ ਤੇ ਐੱਸ.ਕੇ ਦੀਆ ਟਰਾਫੀਆਂ ਗਈਆਂ ਨੇ, ਸਾਰੇ ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਬੱਡੀ ਟੂਰਨਾਮੈਂਟ ਤੇ ਸਭ ਪਾਸੇ ਅੱਜਕਲ ਨਾਮ ਚਲਦਾ | ਵਿਦੇਸ਼ ਦੀ ਧਰਤੀ ਤੇ ਜਿੱਥੇ ਐੱਸ.ਕੇ ਦੀਆ ਬਣਾਇਆ ਟਰਾਫੀਆ ਪੁੱਜੀਆਂ ਨੇ ਜਿਵੇਂ ਕੈਨੇਡਾ, ਅਮਰੀਕਾ, ਇੰਗਲੈਂਡ, ਅਸਟ੍ਰੇਲੀਆ, ਇਟਲੀ, ਮਲੇਸ਼ੀਆ, ਦੁਬਈ, ਨਿਊਜ਼ੀਲੈਂਡ, ਹੋਰ ਬਹੁਤ ਦੇਸ਼ਾਂ ਵਿੱਚ ਅਪਣੀ ਮਿਹਨਤ ਸਦਕਾ ਵੱਖਰਾ ਨਾਮ ਬਣਾ ਦਿੱਤਾ | ਐੱਸ.ਕੇ ਟਰਾਫੀ ਦਾ ਅੱਜ ਵੱਡਾ ਨਾਮ ਹੈ | ਪਰ ਰੌਬਿਨ ਕਹਿੰਦਾ ਬਹੁਤ ਮਿਹਨਤ ਕੀਤੀ ਆ | ਅੱਗੇ ਆਉਣ ਲਈ ਕੋਈ ਇੱਕ ਦਿਨ ਨਹੀਂ ਲੱਗਿਆ ਬਹੁਤ ਸਾਲ ਲੱਗੇ ਆ ਪਹਿਲਾ ਕਿਰਾਏ ਤੇ ਸੀ ਦੁਕਾਨ 2018 ਵਿੱਚ ਅਪਣਾ ਸ਼ੋ ਰੂਮ ਖੋਲਿਆ | ਇਕੱਲਾ ਰੌਬਿਨ ਕਹਿੰਦਾ ਮੈਂ ਕੁੱਝ ਨਹੀਂ ਬਾਹਰ ਆਉਣ ਜਾਣ ਦੀ ਜ਼ਿੰਮੇਵਾਰੀ ਰੌਬਿਨ ਤੇ ਹੁੰਦੀ ਆ ਡਿਜਾਇਨਿੰਗ ਹੁੰਦੀ ਜੋ ਰੌਬਿਨ ਕਹਿੰਦਾ ਓਸਦੇ ਭਰਾ ਦੀ ਹੁੰਦੀ ਆ ਸ਼ੈਫੀ ਦੀ ਤੇ ਰੌਬਿਨ ਦੇ ਪਿਤਾ ਦੀ ਜ਼ਿੰਮੇਵਾਰੀ ਹੁੰਦੀ ਪ੍ਰੋਡਕਸ਼ਨ ਦੀ ਸਾਰੇ ਰਲ ਕੇ ਮਿਹਨਤ ਕਰਦੇ ਆ | ਤੇ ਅੱਜ ਬਹੁਤ ਪਿਆਰ ਮਿਲ ਰਿਹਾ | ਸੋਸ਼ਲ ਮੀਡੀਆ ਦੀ ਦੇਖ ਰੇਖ ਸਾਰੀ ਨਿਤਿਨ ਵਰਮਾ ਦੀ ਹੁੰਦੀ | ਇਹ ਸੀ ਸਫਰ ਸ਼ੁਰੂ ਤੋਂ ਹੁਣ ਤੱਕ ਦਾ ਬਹੁਤ ਵੀਰਾਂ ਦਾ ਸਾਥ ਰਿਹਾ |ਐੱਸ ਕੇ ਟਰਾਫੀ ਨੂੰ ਇੱਥੇ ਤੱਕ ਲੈਕੇ ਆਉਣ ਲਈ | ਆਉਣ ਵਾਲੇ ਸਮੇਂ ਵਿੱਚ ਕਬੱਡੀ ਕੱਪਾਂ ਤੇ ਕੁੱਝ ਹੋਰ ਵੱਖਰਾ ਦੇਖਣ ਨੂੰ ਮਿਲਣਾ | ਅਤੇ ਐੱਸ ਕੇ ਟਰਾਫੀ ਦਾ ਨਾਮ ਸੁਰਿੰਦਰ ਕੰਡਾ ਦੇ ਨਾਮ ਤੋਂ ਪਿਆ | ਕਈ ਲੋਕ ਇਸਨੂੰ ਸੈੱਟ ਕੰਮ ਵੀ ਆਖ ਦੇ ਆ ਮਜ਼ਾਕ ਵਿੱਚ |

Previous articleK’taka hijab row: FIR against protesting students
Next article60 ਵਾਂ ਪੇਂਡੂ ਖੇਡ ਮੇਲਾ ਪਿੰਡ ਕੰਗਣਵਾਲ