ਭਾਰਤ ਸੈਮੀ-ਫਾਈਨਲ ਤੱਕ ਜ਼ਰੂਰ ਪੁੱਜੇਗਾ: ਗਾਂਗੁਲੀ

ਕੋਲਕਾਤਾ: ਸੱਟ ਕਾਰਨ ਸ਼ਿਖਰ ਧਵਨ ਭਾਰਤੀ ਟੀਮ ਵਿੱਚੋਂ ਬਾਹਰ ਹੋ ਗਿਆ, ਜਦੋਂਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਵੀ ਕੁੱਝ ਮੈਚਾਂ ਵਿੱਚੋਂ ਬਾਹਰ ਹੈ, ਪਰ ਸਾਬਕਾ ਕਪਤਾਨ ਸੌਰਭ ਗਾਂਗੁਲੀ ਦਾ ਮੰਨਣਾ ਹੈ ਕਿ ਇਨ੍ਹਾਂ ਝਟਕਿਆਂ ਦੇ ਬਾਵਜੂਦ ਭਾਰਤੀ ਟੀਮ ਇਨ੍ਹੀ ਮਜ਼ਬੂਤ ਹੈ ਕਿ ਵਿਸ਼ਵ ਕੱਪ ਸੈਮੀ-ਫਾਈਨਲ ਵਿੱਚ ਜ਼ਰੂਰ ਪਹੁੰਚੇਗੀ। ਧਵਨ ਖੱਬੇ ਅੰਗੂਠੇ ਦੇ ਫਰੈਕਚਰ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ, ਜਦਕਿ ਟੀਮ ਨੇ ਉਮੀਦ ਪ੍ਰਗਟਾਈ ਕਿ ਉਹ ਛੇਤੀ ਹੀ ਠੀਕ ਹੋ ਜਾਵੇਗਾ। ਗਾਂਗੁਲੀ ਨੇ ਕਿਹਾ, ‘‘ਇਹ ਝਟਕਾ ਹੈ, ਪਰ ਭਾਰਤ ਨੇ ਪਾਕਿਸਤਾਨ ਨੂੰ ਵੱਡੇ ਫ਼ਰਕ ਨਾਲ ਹਰਾਇਆ। ਭਾਰਤੀ ਟੀਮ ਲੈਅ ਵਿੱਚ ਹੈ।’’ ਉਸ ਨੇ ਕਿਹਾ, ‘‘ਸੱਟ ’ਤੇ ਕਿਸੇ ਦਾ ਜ਼ੋਰ ਨਹੀਂ, ਪਰ ਭੁਵੀ ਦੀ ਗ਼ੈਰ-ਮੌਜੂਦਗੀ ਵਿੱਚ ਵਿਜੈ ਸ਼ੰਕਰ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਇਹ ਟੀਮ ਮਜ਼ਬੂਤ ਹੈ ਅਤੇ ਸੈਮੀ-ਫਾਈਨਲ ਤੱਕ ਜ਼ਰੂਰ ਪਹੁੰਚੇਗੀ।’

Previous articleਸ਼ਿਖਰ ਧਵਨ ਵਿਸ਼ਵ ਕੱਪ ’ਚੋਂ ਬਾਹਰ
Next articleਪੀਏਯੂ ਦੇ ਉਪ ਕੁਲਪਤੀ ਦਾ ਸੇਵਾਕਾਲ ਵਧਾਇਆ