(ਸਮਾਜਵੀਕਲੀ)
ਆਕਾਸ਼ਵਾਣੀ ਦਾ ਕੱਲ੍ਹ ਤੇ ਅੱਜ ਭਾਰਤ ਸਰਕਾਰ ਵੱਲੋਂ ਆਜ਼ਾਦੀ ਤੋਂ ਪਹਿਲਾਂ ਆਕਾਸ਼ਬਾਣੀ ਜਲੰਧਰ ਦੀ ਨੀਂਹ ਰੱਖੀ ਗਈ ਇਸ ਕੇਂਦਰ ਦਾ ਸਟੂਡੀਓ ਸ਼ਹਿਰ ਵਿੱਚ ਸੀ ਪਰ ਸੰਘਣੀ ਆਬਾਦੀ ਵਿੱਚ ਟਰਾਂਸਮੀਟਰ ਲਗਾਉਣਾ ਠੀਕ ਨਹੀਂ ਹੁੰਦਾ ਇਸ ਲਈ ਗੁਰਾਇਆ ਵਿੱਚ ਇਸ ਦਾ ਟਰਾਂਸਮੀਟਰ ਸਥਾਪਤ ਕੀਤਾ ਗਿਆ ਇਸ ਕੇਂਦਰ ਦੇ ਪਹਿਲੇ ਕੇਂਦਰ ਨਿਰਦੇਸ਼ਕ ਮਹਾਨ ਲੇਖਕ ਕਰਤਾਰ ਸਿੰਘ ਦੁੱਗਲ ਜੀ ਸਨ
ਟਰਾਂਸਮੀਟਰ ਦੀ ਏਨੀ ਕਿ ਪੂਰੇ ਪੰਜਾਬ ਵਿੱਚ ਪਹੁੰਚ ਸਕਦਾ ਕਿਉਂਕਿ ਉਸ ਸਮੇਂ ਪੰਜਾਬ ਹਰਿਆਣਾ ਤੇ ਹਿਮਾਚਲ ਮਿਲ ਕੇ ਇੱਕ ਰਾਜ ਸਨ ਆਜ਼ਾਦੀ ਤੋਂ ਬਾਅਦ ਇਸ ਦੇ ਖ਼ਾਸ ਤਾਕਤ ਵਾਲੇ ਟਰਾਂਸਮੀਟਰ ਨੂੰ ਸਥਾਪਤ ਕੀਤਾ ਗਿਆ ਜਿਸ ਦੀ ਪਹੁੰਚ ਪੂਰੇ ਪੰਜਾਬ ਤੋਂ ਲੈ ਕੇ ਲਹਿੰਦੇ ਪੰਜਾਬ ਤੱਕ ਸੀ ਤੇ ਨਵੇਂ ਨਿਰਦੇਸ਼ਕ ਬੀ ਐੱਸ ਆਨੰਦ ਜੀ ਨੇ ਕਮਾਂਡ ਨਵੰਬਰ ਉਨੀ ਸੌ ਸੰਤਾਲੀ ਵਿੱਚ ਸੰਭਾਲੀ ਕਰਤਾਰ ਸਿੰਘ ਦੁੱਗਲ ਜੀ ਨੇ ਇੰਨੇ ਵਧੀਆ ਪ੍ਰੋਗਰਾਮ ਸਥਾਪਤ ਕੀਤੇ ਸਨ ਜਿਸ ਵਿੱਚ ਮੁੱਖ ਖ਼ਬਰਾਂ ਗੀਤ ਸੰਗੀਤ ਦੇ ਨਾਲ ਖੇਤੀਬਾੜੀ ਨੂੰ ਹੁਲਾਰਾ ਦੇਣ ਦੇਣ ਲਈ ਦੋ ਖਾਸ ਪ੍ਰੋਗਰਾਮ ਮੌਲੀ ਧਰਤੀ ਤੇ ਖੇਤ ਖਲਵਾੜ ਅਜਿਹੇ ਦੋ ਪ੍ਰੋਗਰਾਮ ਸਨ।
ਜਿਸ ਵਿੱਚ ਪੇਂਡੂ ਸੱਭਿਆਚਾਰ ਤੇ ਖੇਤੀਬਾੜੀ ਸਬੰਧੀ ਗੱਲਬਾਤ ਅਤੇ ਮਨੋਰੰਜਨ ਦੇ ਪ੍ਰੋਗਰਾਮ ਹੁੰਦੇ ਸਨ ਆਮ ਤੌਰ ਤੇ ਘਰਾਂ ਵਿੱਚ ਰੇਡੀਓ ਦੀ ਪਹੁੰਚ ਨਹੀਂ ਸੀ ਤੇ ਪਿੰਡ ਦੀ ਪੰਚਾਇਤ ਵੱਲੋਂ ਸਰਕਾਰ ਨੇ ਇੱਕ ਲਾਊਡ ਸਪੀਕਰ ਨਾਲ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਪੂਰੇ ਪਿੰਡ ਵਿੱਚ ਪਹੁੰਚਦੇ ਕਰ ਦਿੱਤੇ ਉਸ ਸਮੇਂ ਆਬਾਦੀ ਵੀ ਘੱਟ ਸੀ ਜਿਉਂ ਜਿਉਂ ਆਬਾਦੀ ਵਧਦੀ ਗਈ ਤਾਂ ਘਰਾਂ ਵਿੱਚ ਲੱਕੜ ਦੀ ਬਣਤਰ ਵਾਲੇ ਟਿਊਬਾਂ ਵਾਲੇ ਰੇਡੀਓ ਸੈੱਟ ਵੱਸਦੇ ਰਸਦੇ ਘਰਾਂ ਵਿੱਚ ਆ ਗਏ ਜਿਸ ਨੂੰ ਪੇਂਡੂ ਲੋਕ ਇਕੱਠੇ ਬੈਠ ਕੇ ਸੁਣਦੇ ਸਨ ਉੱਨੀ ਸੌ ਸੱਤਰ ਦੇ ਦਹਾਕੇ ਵਿੱਚ ਟ੍ਰਾਂਜ਼ਿਸਟਰ ਰੇਡੀਓ ਆ ਗਏ ਜਿਨ੍ਹਾਂ ਦਾ ਮਾਪਦੰਡ ਵੀ ਛੋਟਾ ਸੀ ਤੇ ਬੈਟਰੀ ਦਾ ਖਰਚਾ ਵੀ ਘੱਟ ਹੁੰਦਾ ਸੀ ਤੇ ਉਸ ਨੂੰ ਕਿਤੇ ਵੀ ਉਠਾ ਕੇ ਲੈ ਜਾਇਆ ਜਾਣਾ ਸੌਖਾ ਸੀ।
ਉਸ ਸਮੇਂ ਹੀ ਆਕਾਸ਼ਵਾਣੀ ਨੇ ਇੱਕ ਵਿਦੇਸ਼ੀ ਸਰਵਿਸ ਦਾ ਟਰਾਂਸਮੀਟਰ ਵੀ ਸਥਾਪਤ ਕਰ ਦਿੱਤਾ ਜਿਸ ਵਿੱਚ ਪੰਜਾਬੀ ਪ੍ਰੋਗਰਾਮ ਦੇਸ ਪੰਜਾਬ ਤੋਂ ਇਲਾਵਾ ਉਰਦੂ ਸਰਵਿਸ ਪੇਸ਼ ਹੁੰਦੀ ਸੀ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਲਈ ਔਰਤਾਂ ਤੇ ਫੌਜੀ ਵੀਰਾਂ ਲਈ ਨਵੇਂ ਪ੍ਰੋਗਰਾਮ ਚਾਲੂ ਕੀਤੇ ਗਏ ਤੇ ਖ਼ਬਰਾਂ ਦਿੱਲੀ ਤੋਂ ਹਿੰਦੀ ਅੰਗਰੇਜ਼ੀ ਤੇ ਪੰਜਾਬੀ ਵਿੱਚ ਪੇਸ਼ ਹੁੰਦੀਆਂ ਸਨ ਨਾਟਕ ਇਸ ਕੇਂਦਰ ਦਾ ਮੁੱਖ ਅੰਗ ਬਣ ਚੁੱਕੇ ਸਨ ਖੇਤੀਬਾੜੀ ਹਰੀ ਕ੍ਰਾਂਤੀ ਦੇ ਵੱਲ ਕਦਮ ਚੁੱਕ ਰਹੀ ਸੀ ਤਾਂ ਖੇਤੀਬਾੜੀ ਦਾ ਤਿੰਨ ਪ੍ਰੋਗਰਾਮ ਚਾਲੂ ਕੀਤੇ ਗਏ ਪੰਜ ਮਿੰਟ ਸਵੇਰੇ ਖੇਤੀਬਾੜੀ ਤੇ ਦੁਪਹਿਰ ਨੂੰ ਉੱਨਤ ਖੇਤੀ ਤੇ ਸ਼ਾਮ ਨੂੰ ਇੱਕ ਘੰਟੇ ਦਾ ਦਿਹਾਤੀ ਪ੍ਰੋਗਰਾਮ ਚਾਲੂ ਕਰ ਦਿੱਤਾ ਗਿਆ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਇਨ੍ਹਾਂ ਪ੍ਰੋਗਰਾਮਾਂ ਨੇ ਬਹੁਤ ਉੱਦਮ ਕੀਤਾ ਗੁਰਬਾਣੀ ਦਾ ਸਵੇਰੇ ਅੱਧੇ ਘੰਟੇ ਦਾ ਪ੍ਰੋਗਰਾਮ ਤੇ ਸ਼ਾਮ ਨੂੰ ਖਾਸ ਤੌਰ ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਚਾਲੂ ਕੀਤਾ ਗਿਆ।
ਪ੍ਰਸਾਰਣ ਦਾ ਸਮਾਂ ਸਵੇਰੇ ਛੇ ਤੋਂ ਦਸ ਵਜੇ ਤੱਕ ਫਿਰ ਬਾਰਾਂ ਤੋਂ ਤਿੰਨ ਵਜੇ ਤੇ ਸ਼ਾਮ ਨੂੰ ਚਾਰ ਤੋਂ ਦਸ ਵਜੇ ਤੱਕ ਪ੍ਰੋਗਰਾਮ ਚਾਲੂ ਕਰਨੇ ਸੁਰੂ ਕਰ ਦਿੱਤੇ ਜਿਸ ਨਾਲ ਹਰ ਮਨੁੱਖ ਦੇ ਮਨੋਰੰਜਨ ਤੇ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਹੀ ਪ੍ਰੋਗਰਾਮ ਬਣਾਏ ਜਾਂਦੇ ਸਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮਾਂ ਦਾ ਪੱਧਰ ਹਮੇਸ਼ਾ ਉੱਚ ਦਰਜੇ ਦਾ ਹੁੰਦਾ ਸੀ ਗੀਤਾਂ ਨੂੰ ਖਾਸ ਕਮੇਟੀ ਪਾਸ ਕਰਦੀ ਸੀ ਤੇ ਕਿਹੜੇ ਗਾਇਕ ਨੇ ਗੀਤ ਗਾਉਣ ਲਈ ਪ੍ਰਮਾਣਤਾ ਲੈਣੀ ਹੈ ਉਸ ਨੂੰ ਵੀ ਕਮੇਟੀ ਹੀ ਪਾਸ ਕਰਦੀ ਸੀ ਫਿਲਮਾਂ ਦਾ ਦੌਰ ਉਸ ਸਮੇਂ ਸਿਰ ਚੁੱਕ ਰਿਹਾ ਸੀ ਜਿਸ ਨੂੰ ਮੁੱਖ ਰੱਖਦੇ ਹੋਏ ਬੇਹਦ ਭਾਰਤੀ ਸਟੇਸ਼ਨ ਚਾਲੂ ਕੀਤਾ ਜੋ ਕਿ ਮੁੰਬਈ ਵਿੱਚ ਸਥਾਪਤ ਕੀਤਾ ਗਿਆ ਜਿਸ ਦਾ ਮੁੱਖ ਮਨੋਰਥ ਸੰਗੀਤ ਨਾਲ ਕਮਰਸ਼ੀਅਲ ਆਮਦਨ ਵੀ ਚਾਲੂ ਕੀਤੀ ਗਈ ਰੀਲਾਂ ਵਿੱਚ ਇਹ ਪ੍ਰੋਗਰਾਮ ਭਰੇ ਜਾਂਦੇ ਸਨ।
ਰੇਲ ਗੱਡੀ ਰਾਹੀਂ ਭਾਰਤ ਵਿੱਚ ਸਥਾਪਤ ਕੀਤੇ ਵੱਖ ਵੱਖ ਸਟੇਸ਼ਨਾਂ ਤੇ ਪਹੁੰਚਾਏ ਜਾਂਦੇ ਸਨ ਜਿਨ੍ਹਾਂ ਵਿੱਚ ਵਿਵਧ ਭਾਰਤੀ ਕੇਂਦਰ ਜਲੰਧਰ ਵਿੱਚ ਵੀ ਸਥਾਪਤ ਕਰ ਦਿੱਤਾ ਗਿਆ ਪੰਜਾਬ ਵਾਸੀਆਂ ਦੀ ਹਰ ਇਕ ਮੰਗ ਇਨ੍ਹਾਂ ਤਿੰਨੋਂ ਚੈਨਲਾਂ ਨਾਲ ਪੂਰੀ ਹੋ ਜਾਂਦੀ ਸੀ ਪੱਥਰ ਦੇ ਤਵਿਆਂ ਦਾ ਯੁੱਗ ਸੀ ਜੋ ਕਿ ਜ਼ਿਆਦਾ ਮਾਤਰਾ ਵਿੱਚ ਨਹੀਂ ਮਿਲਦੇ ਸਨ ਤਾਂ ਆਕਾਸ਼ਵਾਣੀ ਨੇ ਆਪਣੇ ਖਾਸ ਕਲਾਕਾਰਾਂ ਨੂੰ ਸਥਾਪਤ ਕੀਤਾ ਜਿਨ੍ਹਾਂ ਵਿੱਚ ਲਾਲ ਚੰਦ ਯਮਲਾ ਜੱਟ ਚਾਂਦੀ ਰਾਮ ਹਰਚਰਨ ਗਰੇਵਾਲ ਹਜ਼ਾਰਾ ਸਿੰਘ ਰਮਤਾ ਤੇ ਬੀਬੀਆਂ ਵਿੱਚੋਂ ਸੁਰਿੰਦਰ ਕੌਰ ਪ੍ਰਕਾਸ਼ ਕੌਰ ਸਵਰਨ ਲਤਾ ਰਣਜੀਤ ਕੌਰ ਜਿਹੇ ਅਨੇਕਾਂ ਗਾਇਕਾਂ ਤੇ ਗਾਇਕਾਵਾਂ ਦੇ ਗੀਤ ਜਾਂਚ ਤੋਂ ਬਾਅਦ ਖੁਦ ਰਿਕਾਰਡ ਕਰਦੇ ਸਨ ਭਾਖੜਾ ਬੰਨ੍ਹ ਤਿਆਰ ਹੋਣ ਤੇ ਬਿਜਲੀ ਬਣਨ ਲੱਗੀ ਤਾਂ ਇੱਕ ਗੀਤ ਭਾਖੜੇ ਤੋਂ ਦੀ ਇੱਕ ਮੁਟਿਆਰ ਨੱਚਦੀ ਬਿਜਲੀ ਦੀ ਉਪਮਾ ਕਰਦਾ ਗੀਤ ਬਹੁਤ ਸਥਾਪਤ ਹੋਇਆ ਲਾਲ ਚੰਦ ਯਮਲਾ ਜੱਟ ਦਾ ਗੀਤ ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ ਅਤੇ ਮੈਂ ਗੱਭਰੂ ਦੇਸ਼ ਪੰਜਾਬ ਦਾ ਉਸ ਸਮੇਂ ਦੇ ਰਿਕਾਰਡ ਕਿਤੇ ਗੀਤ ਉਸ ਸਮੇਂ ਵੀ ਮਹੱਤਤਾ ਰੱਖਦੇ ਸਨ ਤੇ ਅੱਜ ਵੀ ਨਵੇਂ ਹੀ ਲੱਗਦੇ ਹਨ।
ਜਿਉਂ ਜਿਉਂ ਜ਼ਮਾਨਾ ਤਰੱਕੀ ਕਰਦਾ ਗਿਆ ਨੌਜਵਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਨੌਜਵਾਨਾਂ ਲਈ ਇੱਕ ਘੰਟੇ ਦਾ ਪ੍ਰੋਗਰਾਮ ਚਾਲੂ ਕੀਤਾ ਗਿਆ ਤੇ ਖੇਤੀ ਨਾਲ ਸਬੰਧਤ ਪ੍ਰੋਮੋ ਦੁਆਰਾ ਜਾਣਕਾਰੀ ਲਈ ਵਿੱਚ ਗੀਤ ਪੇਸ਼ ਕੀਤੇ ਜਾਂਦੇ ਚਾਨਣ ਰਿਸ਼ਮਾਂ ਪ੍ਰੋਗਰਾਮ ਕਿਸਾਨਾਂ ਵਿੱਚ ਬਹੁਤ ਹੀ ਮਸ਼ਹੂਰ ਹੋਇਆ ਬੀਬੀਆਂ ਲਈ ਤਿੰਨ ਪ੍ਰੋਗਰਾਮ ਹਫ਼ਤੇ ਵਿੱਚ ਪੇਸ਼ ਹੁੰਦੇ ਸਨ ਹਰੇਕ ਪ੍ਰੋਗਰਾਮ ਦੀ ਆਪਣੀ ਮਹੱਤਤਾ ਸੀ ਸਰੋਤਿਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਚਾਲੂ ਕੀਤਾ ਗਿਆ ਜੋ ਸਵੇਰੇ ਚਾਰ ਵਜੇ ਤੋਂ ਛੇ ਵਜੇ ਤੇ ਸ਼ਾਮ ਨੂੰ ਸਾਢੇ ਚਾਰ ਤੋਂ ਸਾਢੇ ਪੰਜ ਵਜੇ ਤੱਕ ਪੇਸ਼ ਹੁੰਦਾ ਹੈ ਇਸ ਸਦੀ ਦੇ ਸ਼ੁਰੂ ਹੁੰਦੇ ਹੀ ਇੱਕ ਨਵੀਂ ਤਕਨੀਕ ਐੱਫ ਐੱਮ ਇਹ ਨਵੀਂ ਤਕਨੀਕ ਚਾਲੂ ਹੋਈ ਜੋ ਸਸਤੀ ਤੇ ਬਹੁਤ ਹੀ ਉਪਯੋਗੀ ਸੀ।
ਇਸ ਤਕਨੀਕ ਦਾ ਆਕਾਸ਼ਵਾਣੀ ਜਲੰਧਰ ਵਿੱਚ ਵੀ ਦਾਖਲ ਹੋ ਗਿਆ ਇਸ ਦੇ ਨਾਲ ਹੀ ਡੀ ਟੀ ਐੱਚ ਜੋ ਟੀਵੀ ਸੈੱਟ ਵਿੱਚ ਸੁਣਾਈ ਦਿੰਦੀ ਹੈ ਐਫਐਮ ਲਈ ਦੋ ਚੈਨਲ ਕਸੌਲੀ ਤੇ ਫਾਜ਼ਿਲਕਾ ਵਿੱਚ ਲਗਾਏ ਗਏ ਮੋਬਾਈਲ ਫੋਨ ਦੀ ਐਪ ਤੇ ਵੀ ਚਾਲੂ ਕਰ ਦਿੱਤਾ ਗਿਆ ਜਿਸ ਨਾਲ ਅਕਾਸ਼ਵਾਣੀ ਜਲੰਧਰ ਦਾ ਮੁੱਖ ਚੈਨਲ ਪੂਰੀ ਦੁਨੀਆਂ ਵਿੱਚ ਸਾਫ਼ ਸੁਣਾਈ ਦਿੰਦਾ ਹੈ ਨਿਰਵਿਘਨ ਚੌਵੀ ਘੰਟੇ ਚਾਲੂ ਰਹਿੰਦਾ ਹੈ ਨੌਜਵਾਨਾਂ ਲਈ ਇੱਕ ਖਾਸ ਚੈਨਲ ਰੇਨਬੋ ਚਾਲੂ ਕੀਤਾ ਗਿਆ ਹੈ ਪਰ ਉਸ ਟਰਾਂਸਮੀਟਰ ਦੀ ਪਹੁੰਚ ਪੂਰੇ ਪੰਜਾਬ ਵਿੱਚ ਨਹੀਂ ਹੈ ਦੇਸ ਪੰਜਾਬ ਪ੍ਰੋਗਰਾਮ ਤੇ ਉਰਦੂ ਸਰਵਿਸ ਜਿਸ ਗੁਰਾਇਆਂ ਵਾਲੇ ਮੀਡੀਆ ਵੀ ਪੇਸ਼ ਕੀਤੀ ਜਾਂਦੀ ਸੀ।
ਉਸ ਦੇ ਕੱਲ ਪੁਰਜ਼ੇ ਢਿੱਲੇ ਹੀ ਹਨ ਤੇ ਪ੍ਰਸਾਰਨ ਕੁਝ ਹੀ ਮੀਲਾਂ ਤੱਕ ਹੈ ਆਕਾਸ਼ਵਾਣੀ ਜਿਹੜਾ ਦੋ ਹਜ਼ਾਰ ਸੰਨ ਤੋਂ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਥੱਲੇ ਕੰਮ ਕਰਦਾ ਹੈ ਉਸ ਦਾ ਕਮਾਲ ਵੇਖੋ ਉਸ ਨੇ ਗੁਆਂਢੀ ਮੁਲਕ ਨੂੰ ਇਹ ਪ੍ਰੋਗਰਾਮ ਪਹੁੰਚਾਉਣ ਲਈ ਅੰਮ੍ਰਿਤਸਰ ਵਿੱਚ ਟਰਾਂਸਮੀਟਰ ਲਗਾ ਦਿੱਤਾ ਹੈ ਪਰ ਪਰ ਅਸੀਂ ਪੰਜਾਬ ਵਾਲੇ ਵਧੀਆ ਪ੍ਰੋਗਰਾਮ ਨੂੰ ਸੁਣਨ ਲਈ ਤਰਸ ਰਹੇ ਹਾਂ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਦੇ ਥੱਲੇ ਆਕਾਸ਼ਵਾਣੀ ਆਉਣ ਤੇ ਇਨ੍ਹਾਂ ਦੀ ਇੱਕ ਅਜੀਬ ਤਰ੍ਹਾਂ ਦਾ ਤਰੀਕਾ ਅਪਣਾਇਆ ਹੈ ਕਿ ਜੋ ਅਧਿਕਾਰੀ ਹਨ ਉਨ੍ਹਾਂ ਦੀ ਹੀ ਪੱਕੀ ਨੌਕਰੀ ਹੈਪ੍ਰੋਗਰਾਮ ਪੇਸ਼ ਕਰਨ ਵਾਲੇ ਕਲਾਕਾਰ ਸਭ ਦਿਹਾੜੀਦਾਰ ਹਨ।
ਪੁੱਛਣ ਤੇ ਪਤਾ ਲੱਗਾ ਕਿ ਇਹ ਚੈਨਲ ਨੌਜਵਾਨ ਪੀੜ੍ਹੀ ਲਈ ਹੈ ਇਸ ਵਿੱਚ ਅਜੋਕੀ ਗਾਇਕੀ ਪੇਸ਼ ਕੀਤੀ ਜਾ ਰਹੀ ਹੈ ਤੇ ਐਂਕਰ ਜੋ ਭਾਸ਼ਾ ਬੋਲਦੇ ਹਨ ਉਹ ਅੰਗਰੇਜ਼ੀ ਹਿੰਦੀ ਤੇ ਪੰਜਾਬੀ ਦੀ ਖਿਚੜੀ ਹੁੰਦੀ ਹੈ ਪਤਾ ਨਹੀਂ ਪ੍ਰਸਾਰ ਭਾਰਤੀ ਪੰਜਾਬੀ ਦਾ ਪ੍ਰਸਾਰ ਕਰਨਾ ਚਾਹੁੰਦੀ ਹੈ ਕਿ ਮਿਲਾਵਟ ਕਰਨੀ ਚਾਹੁੰਦੀ ਹੈ ਪ੍ਰਸਾਰ ਭਾਰਤੀ ਨੇ ਆਪਣੇ ਪ੍ਰਸਾਰਣ ਨੂੰ ਵੱਧ ਤੋਂ ਵੱਧ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਤੱਕ ਪਹੁੰਚਾਉਣ ਲਈ ਐਪ ਤੇ ਪ੍ਰਸਾਰਣ ਚਾਲੂ ਕੀਤਾ ਏ ਆਈ ਆਰ ਪੰਜਾਬੀ ਤਹਿਤ ਮੁੱਖ ਚੈਨਲ ਦੇ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ ਵਿਦੇਸ਼ੀ ਪੰਜਾਬੀ ਸਰਵਿਸ ਤੇ ਸ਼ਾਮ ਦਾ ਪੂਰਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਪਰ ਦੁਪਹਿਰ ਦਾ ਪ੍ਰੋਗਰਾਮ ਦਾ ਪ੍ਰਸਾਰਣ ਨਹੀਂ ਕੀਤਾ ਜਾਂਦਾ ਵਿਦੇਸ਼ੀ ਸਰਵਿਸ ਸਬੰਧੀ ਇੱਕ ਖ਼ਾਸ ਗੱਲ ਜਦੋਂ ਪੰਜਾਬੀ ਵਿਦੇਸ਼ੀ ਸਰਵਿਸ ਚਾਲੂ ਕੀਤੀ ਗਈ ਸੀ।
ਉਸ ਸਮੇਂ ਆਕਾਸ਼ਵਾਣੀ ਵਿਭਾਗ ਨੇ ਸਮਾਂ ਛੇ ਘੰਟੇ ਨਿਸ਼ਚਿਤ ਕੀਤਾ ਸੀ ਆਕਾਸ਼ਵਾਣੀ ਸਰਵਿਸ ਸਰਕਾਰ ਤੋਂ ਕਾਰਪੋਰੇਸ਼ਨ ਬਣ ਗਈ ਪਰ ਪੰਜਾਬੀ ਦੀ ਵਿਦੇਸ਼ੀ ਸਰਵਿਸ ਅੱਧਾ ਘੰਟਾ ਦੁਪਹਿਰ ਵੇਲੇ ਤੇ ਰਾਤ ਨੂੰ ਦੋ ਘੰਟੇ ਵਿੱਚ ਵਿੱਚ ਹੀ ਪ੍ਰੋਗਰਾਮ ਸਮੇਟ ਦਿੱਤਾ ਜਾਂਦਾ ਹੈ ਪਤਾ ਨਹੀਂ ਸਰਕਾਰ ਨੇ ਪੰਜਾਬੀਆਂ ਦੀ ਗਿਣਤੀ ਨੂੰ ਮੁੱਖ ਰੱਖਦੇ ਹੋਏ ਸਮਾਂ ਘੱਟ ਰੱਖਿਆ ਹੋਵੇ ਦੋ ਦਹਾਕੇ ਪਹਿਲਾਂ ਦੇਸ਼ ਪੰਜਾਬ ਪ੍ਰੋਗਰਾਮ ਵਿੱਚ ਲਹਿੰਦੇ ਤੇ ਚੜ੍ਹਦੇ ਦੀ ਪੰਜਾਬੀ ਦਾ ਸੁਮੇਲ ਬੋਲੀ ਤੇ ਗੀਤ ਮਿਲ ਕੇ ਇੱਕ ਖਾਸ ਰੰਗ ਬੰਨ੍ਹ ਦਿੰਦੇ ਸਨ ਵਿਦੇਸ਼ੀ ਸੇਵਾ ਹੋਣ ਕਾਰਨ ਵਿਦੇਸ਼ੀ ਸਰੋਤਿਆਂ ਦੀਆਂ ਚਿੱਠੀਆਂ ਦਾ ਢੇਰ ਦੇਸ ਪੰਜਾਬ ਪ੍ਰੋਗਰਾਮ ਤੋਂ ਸੰਭਾਲਿਆ ਨਹੀਂ ਸੀ ਜਾਂਦਾ।
ਹੁਣ ਡਾਕ ਤੋਂ ਇਲਾਵਾ ਈ ਮੇਲ ਐਪ ਐਸਐਮਐਸ ਬਹੁਤ ਕੁਝ ਆ ਗਿਆ ਪਰ ਵਿਦੇਸ਼ੀ ਸਰੋਤੇ ਦਾ ਕਿਸੇ ਦਾ ਨਾਮ ਹਾੜ੍ਹੀ ਸਾਉਣੀ ਵਿੱਚ ਕਦੇ ਕਦੇ ਹੀ ਸੁਣਨ ਨੂੰ ਮਿਲਦਾ ਹੈ ਵਿਦੇਸ਼ੀ ਸਰਵਿਸ ਉੱਤੇ ਚੜ੍ਹਦੇ ਪੰਜਾਬ ਦੇ ਦਰਜਨ ਕੁ ਸਰੋਤਿਆਂ ਨੇ ਹੀ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਦੀਆਂ ਹੀ ਚਿੱਠੀਆਂ ਅਤੇ ਉਨ੍ਹਾਂ ਦੀ ਹੀ ਫਰਮਾਇਸ਼ ਪੂਰੀ ਹੁੰਦੀ ਹੈ ਤਬਸਰਾ ਉਰਦੂ ਸਰਵਿਸ ਦਾ ਰਿਕਾਰਡ ਕਰਕੇ ਹੀ ਦੁਹਰਾ ਦਿੱਤਾ ਜਾਂਦਾ ਹੈ ਖ਼ਬਰਾਂ ਜ਼ਰੂਰ ਦਿੱਲੀ ਤੋਂ ਪ੍ਰਸਾਰਿਤ ਹੁੰਦੀਆਂ ਹਨ ਹਰ ਰੋਜ਼ ਗੀਤਾਂ ਦਾ ਫਾਰਮੇਸੀ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਜੋ ਫੋਨ ਕਾਲ ਚਿੱਠੀਆਂ ਤੇ ਆਧਾਰਤ ਹੁੰਦਾ ਹੈ ਜਿਸ ਵਿੱਚ ਵਿਦੇਸ਼ੀ ਸਰੋਤੇ ਸ਼ਾਮਲ ਨਹੀਂ ਹੁੰਦੇ ਕਦੇ ਕਦੇ ਕੋਈ ਵਾਰਤਾ ਜਾਂ ਕੋਈ ਮੁਲਾਕਾਤ ਸੁਣਾ ਦਿੱਤੀ ਜਾਂਦੀ ਹੈ ਖ਼ਬਰਾਂ ਤਬਸਰਾ ਤੇ ਗੀਤ ਹਰ ਰੋਜ਼ ਪੇਸ਼ ਕਰਨਾ ਹੀ ਦੇਸ਼ ਪੰਜਾਬ ਪ੍ਰੋਗਰਾਮ ਦਾ ਕੰਮ ਚਲਾਊ ਸਿਲਸਿਲਾ ਹੈ ਸਰੋਤਿਆਂ ਦੀਆਂ ਚਿੱਠੀਆਂ ਦੇ ਆਧਾਰਤ ਪ੍ਰੋਗਰਾਮ ਰਾਬਤਾ ਪੇਸ਼ ਕੀਤਾ ਜਾਂਦਾ ਹੈ।
ਜਿਸ ਵਿੱਚ ਰਾਬਤਾ ਦੀ ਪਰਿਭਾਸ਼ਾ ਹੀ ਬਦਲੀ ਲੱਗਦੀ ਹੈ ਪ੍ਰੋਗਰਾਮਾਂ ਸਬੰਧੀ ਬਹੁਤਾ ਕੁਝ ਨਹੀਂ ਲਿਖਿਆ ਹੁੰਦਾ ਚੜ੍ਹਦੇ ਪੰਜਾਬ ਦੇ ਸਰੋਤੇ ਇੱਕ ਦੂਜੇ ਸਰੋਤੇ ਨੂੰ ਸਾਸਰੀ ਕਾਲ ਸਲਾਮ ਹੀ ਲਿਖਦੇ ਹਨ ਵਿੱਚ ਕਹਾਣੀਆਂ ਕਵਿਤਾਵਾਂ ਚੁਟਕਲੇ ਰਲ ਗੱਡ ਹੀ ਰਾਬਤਾ ਹੈ ਅਸੀਂ ਅਨੇਕਾਂ ਰੇਡੀਓ ਸਟੇਸ਼ਨਾਂ ਤੇ ਚਿੱਠੀਆਂ ਸਬੰਧੀ ਪ੍ਰੋਗਰਾਮ ਸੁਣਦੇ ਹਾਂ ਜੋ ਪ੍ਰੋਗਰਾਮ ਮੁਖੀ ਨੂੰ ਸੰਬੋਧਨ ਹੁੰਦੀਆਂ ਹਨ ਪ੍ਰਦੇਸ਼ ਪੰਜਾਬ ਦੇ ਰਾਬਤਾ ਪ੍ਰੋਗਰਾਮ ਵਿੱਚ ਸੰਬੋਧਨ ਹੀ ਰਾਤਾਂ ਨੂੰ ਕੀਤਾ ਜਾਂਦਾ ਹੈ ਉਦਾਹਰਨ ਕੀ ਹਾਲ ਹੈ ਰਾਬਤਾ ਜੀ ਠੰਡ ਜ਼ਿਆਦਾ ਪੈਣ ਲੱਗ ਗਈ ਹੈ ਪਤਾ ਨਹੀਂ ਕਿਹੜੇ ਸਾਹਿਤ ਦੇ ਰੂਪ ਦਾ ਰਾਬਤਾ ਹੈ ਆਮ ਤੌਰ ਤੇ ਇੱਕ ਐਂਕਰ ਹੀ ਕੁੱਲ ਮਿਲਾ ਕੇ ਢਾਈ ਘੰਟੇ ਦੇ ਪ੍ਰੋਗਰਾਮ ਨੂੰ ਪੇਸ਼ ਕਰਦਾ ਹੈ ਜ਼ਰੂਰਤ ਪੈਣ ਤੇ ਦੂਸਰਾ ਐਂਕਰ ਆ ਜਾਂਦਾ ਹੈ ਨਹੀਂ ਤਾਂ ਇਕ ਐਂਕਰ ਹੀ ਵਿਦੇਸ਼ੀ ਸਰਵਿਸ ਤੇ ਦੇਸ਼ ਪੰਜਾਬ ਪ੍ਰੋਗਰਾਮ ਨੂੰ ਘੜੀਸਦਾ ਹੈ ਕਿ ਧੱਕਾ ਲਗਾਉਂਦਾ ਹੈ ਪ੍ਰਸਾਰ ਭਾਰਤੀ ਜਾਣੇ ਰੱਬ ਖੈਰ ਕਰੇ ਮੁੱਖ ਚੈਨਲ ਜਿਸ ਨੂੰ ਆਕਾਸ਼ਵਾਣੀ ਜਲੰਧਰ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ।
ਸਵੇਰੇ ਸੱਤ ਵੱਜ ਕੇ ਪੰਜ ਮਿੰਟ ਤੇ ਪ੍ਰੋਗਰਾਮ ਸਵੇਰੇ ਸਵੇਰੇ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ਵੱਖ ਵੱਖ ਐਂਕਰ ਅੱਜ ਦਾ ਵਿਚਾਰ ਅੱਜ ਦੀਆਂ ਅਖਬਾਰੀ ਖਬਰਾਂ ਤੇ ਅਜੋਕੇ ਮਾਮਲਿਆਂ ਦੇ ਨਾਲ ਕੋਈ ਅੰਤਰਰਾਸ਼ਟਰੀ ਦਿਨ ਤੇ ਖਾਸ ਅਧਿਕਾਰੀ ਜਾਂ ਬੁੱਧੀਜੀਵੀ ਨਾਲ ਫੋਨ ਤੇ ਗੱਲਬਾਤ ਕਰਕੇ ਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਗੀਤਾਂ ਦੇ ਤੜਕੇ ਨਾਲ ਪ੍ਰੋਗਰਾਮ ਸਤਰੰਗੀ ਬਣ ਜਾਂਦਾ ਹੈ ਹਿੰਦੀ ਅੰਗਰੇਜ਼ੀ ਤੇ ਪੰਜਾਬੀ ਖ਼ਬਰਾਂ ਦਾ ਸਮੇਂ ਸਮੇਂ ਤੇ ਪ੍ਰਸਾਰਣ ਦਿੱਲੀ ਤੋਂ ਕੀਤਾ ਜਾਂਦਾ ਹੈ ਤੇ ਖੇਤਰੀ ਖ਼ਬਰਾਂ ਦਾ ਪ੍ਰਸਾਰਣ ਦੁਪਹਿਰ ਤੇ ਸ਼ਾਮ ਨੂੰ ਚੰਡੀਗੜ੍ਹ ਤੋਂ ਕੀਤਾ ਜਾਂਦਾ ਹੈ ।
ਐਤਵਾਰ ਤੋਂ ਬਿਨਾਂ ਸਵੇਰੇ ਦਸ ਤੋਂ ਗਿਆਰਾਂ ਵਜੇ ਤੱਕ ਹੈਲੋ ਫਰਮਾਇਸ਼ ਹਿੰਦੀ ਫਿਲਮੀ ਗੀਤਾਂ ਦਾ ਤੇ ਗਿਆਰਾਂ ਤੋਂ ਬਾਰਾਂ ਵਜੇ ਤੱਕ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਫਾਰਮੇਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਐਸਐਮਐਸ ਤੇ ਫ਼ੋਨ ਕਾਲ ਰਾਹੀਂ ਸਰੋਤਿਆਂ ਦੀ ਫਰਮਾਇਸ਼ ਪੂਰੀ ਕਰਕੇ ਧੰਨ ਧੰਨ ਕਰਵਾਈ ਜਾਂਦੀ ਹੈ ਡੀਟੀਐਚ ਏ ਆਈ ਆਰ ਪੰਜਾਬੀ ਤੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਦਾ ਮੇਲ ਘਿਓ ਤੇ ਖਿਚੜੀ ਵਾਲਾ ਹੈ ਜਿਸ ਸਮੇਂ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ ਬੰਦ ਹੋ ਜਾਂਦੇ ਹਨ ਤਾਂ ਡੀ ਟੀ ਐੱਚ ਏ ਆਈ ਆਰ ਪੰਜਾਬੀ ਆਪਣਾ ਪ੍ਰਸਾਰਨ ਸ਼ੁਰੂ ਕਰ ਦਿੰਦੀ ਹੈ।
ਤਿੰਨ ਵਜੇ ਇਸੇ ਸੁਮੇਲ ਲੜੀ ਦੇ ਤਹਿਤ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਜਿਸ ਵਿੱਚ ਚਿੱਠੀਆਂ ਰਾਹੀਂ ਆਈ ਫਰਮੇਸ਼ ਪੂਰੀ ਕੀਤੀ ਜਾਂਦੀ ਹੈ ਰਾਤ ਨੂੰ ਗਿਆਰਾਂ ਵਜੇ ਤੋਂ ਲੈ ਕੇ ਸਵੇਰੇ ਚਾਰ ਵਜੇ ਤੱਕ ਡੀ ਟੀ ਐੱਚ ਸਰਵਿਸ ਦੇ ਦੌਰਾਨ ਗੀਤ ਸੰਗੀਤ ਦੇ ਪ੍ਰੋਗਰਾਮ ਹੀ ਪੇਸ਼ ਕੀਤੇ ਜਾਂਦੇ ਹਨ ਜਿਸ ਵਿੱਚ ਫਰਮਾਇਸ਼ੀ ਪ੍ਰੋਗਰਾਮਾਂ ਦਾ ਵੀ ਸਿਲਸਿਲਾ ਹੈ ਆਕਾਸ਼ਵਾਣੀ ਜਲੰਧਰ ਇੱਕ ਖੇਤਰੀ ਚੈਨਲ ਹੈ ਡੀ ਟੀ ਐੱਚ ਸਰਵਿਸ ਪੂਰੀ ਦੁਨੀਆਂ ਵਿੱਚ ਪਹੁੰਚਾਉਣ ਦਾ ਉਪਰਾਲਾ ਹੈ ਕਿ ਪ੍ਰਸਾਰ ਭਾਰਤੀ ਨੂੰ ਇਨ੍ਹਾਂ ਦੇ ਪ੍ਰਸਾਰਣ ਅਲੱਗ ਅਲੱਗ ਨਹੀਂ ਕਰਨਾ ਚਾਹੀਦੇ ਬੀਬੀਆਂ ਭੈਣਾਂ ਲਈ ਹਰ ਰੋਜ਼ ਦੁਪਹਿਰ ਬਾਰਾਂ ਵਜੇ ਪੇਸ਼ ਕੀਤਾ ਜਾਂਦਾ ਹੈ।
ਜਿਸ ਵਿੱਚ ਪਰਿਵਾਰ ਨਾਲ ਸਬੰਧਤ ਹਰ ਵਿਸ਼ੇ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਜੋ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰੋਗਰਾਮ ਹੈ ਦੁਪਹਿਰ ਨੂੰ ਫੌਜੀ ਭਰਾਵਾਂ ਲਈ ਮਨੋਰੰਜਨ ਦਾ ਪ੍ਰੋਗਰਾਮ ਕਵੀ ਦਰਬਾਰ ਨਾਟਕ ਇਹ ਗੱਲ ਵੀ ਕਹਿ ਸਕਦੇ ਹਾਂ ਸਰੋਤਿਆਂ ਦੀ ਪਸੰਦ ਦੇ ਹਰ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਅੱਜ ਕੱਲ੍ਹ ਕੇਂਦਰ ਮੁਖੀ ਬੀਬਾ ਸੰਤੋਸ਼ ਰਿਸ਼ੀ ਜੀ ਬੜੇ ਸੋਹਣੇ ਤਰੀਕੇ ਨਾਲ ਆਪਣਾ ਪੰਜ ਚੈਨਲਾਂ ਦੇ ਪ੍ਰੋਗਰਾਮਾਂ ਨੂੰ ਸੰਪੂਰਨ ਰੂਪ ਦੇਣ ਲਈ ਕੜੀ ਮਿਹਨਤ ਕਰ ਰਹੇ ਹਨ ਤੁਹਾਡੀ ਚਿੱਠੀ ਮਿਲੀ ਹਰ ਹਫਤੇ ਐਤਵਾਰ ਨੂੰ ਪੇਸ਼ ਕੀਤੇ ਜਾਣ ਵਾਲਾ ਪ੍ਰੋਗਰਾਮ ਹੈ ਜਿਸ ਵਿੱਚ ਸਰੋਤੇ ਚਿੱਠੀਆਂ ਤੇ ਈ ਮੇਲ ਰਾਹੀਂ ਪ੍ਰੋਗਰਾਮ ਸਬੰਧੀ ਆਪਣੇ ਵਿਚਾਰ ਦੱਸਦੇ ਹਨ ਜੋ ਵੀ ਸਰੋਤੇ ਇਸ ਵਿੱਚ ਸ਼ਿਕਾਇਤ ਜਾਂ ਮੰਗ ਰੱਖਦੇ ਹਨ।
ਪ੍ਰੋਗਰਾਮ ਮੁੱਖੀ ਵੱਲੋਂ ਉਸ ਦੀ ਠੋਸ ਜਾਣਕਾਰੀ ਲੈ ਕੇ ਸਰੋਤਿਆਂ ਦੀ ਪੂਰਨ ਰੂਪ ਵਿੱਚ ਤਸੱਲੀ ਕਰਵਾਈ ਜਾਂਦੀ ਹੈ ਸੋਮਵਾਰ ਨੂੰ ਰਾਤ ਸਾਢੇ ਨੌਂ ਵਜੇ ਪੰਜਾਬੀ ਤੇ ਹਿੰਦੀ ਵਿੱਚ ਨਾਟਕ ਪੇਸ਼ ਕੀਤੇ ਜਾਂਦੇ ਹਨ ਨਾਟਕ ਨਿਰਦੇਸ਼ਕ ਪਰਮਜੀਤ ਸਿੰਘ ਜੀ ਦੀ ਕਮਾਲ ਹੈ ਕਿ ਅਜੋਕੇ ਹਾਲਾਤਾਂ ਨੂੰ ਵੇਖ ਕੇ ਸਿੱਖਿਆ ਦਾ ਇਕ ਨਾਟਕ ਪੇਸ਼ ਕੀਤੇ ਜਾਂਦੇ ਹਨ ਆਕਾਸ਼ਵਾਣੀ ਜਲੰਧਰ ਦੀ ਇੱਕ ਖਾਸ ਦੇਣ ਹੈ ਫਾਰਮੈਸੀ ਪ੍ਰੋਗਰਾਮਾਂ ਜਾਂ ਆਮ ਪ੍ਰੋਗਰਾਮਾਂ ਦੇ ਬਚਦੇ ਸਮੇਂ ਦੇ ਦੌਰਾਨ ਕੁਝ ਪ੍ਰੋਮੋ ਪੇਸ਼ ਕੀਤੇ ਜਾਂਦੇ ਹਨ ਦੋ ਮਹਾਨ ਕਲਾਕਾਰ ਸਰਬਜੀਤ ਰਿਸ਼ੀ ਤੇ ਸੁਖਵਿੰਦਰ ਸੁੱਖੀ ਜੀ ਆਮ ਸਿੱਖਿਆ ਦਾਇਕ ਜਾਂ ਸਰਕਾਰ ਦੇ ਜੋ ਲੋਕ ਹਿੱਤ ਸਕੀਮਾਂ ਚਲਾਈਆਂ ਅਕਾਸ਼ਵਾਣੀ ਜਲੰਧਰ ਦੀ ਕਮਾਂਡ ਸ਼੍ਰੀਮਤੀ ਸੰਤੋਸ਼ ਰਿਸ਼ੀ ਜੀ ਦੇ ਹੱਥ ਵਿੱਚ ਆਈ ਜੋ ਕਿ ਖੁਦ ਸੰਗੀਤ ਦੇ ਉੱਚ ਪ੍ਰਾਪਤ ਸਿੱਖਿਆ ਪ੍ਰਾਪਤ ਕਰਤਾ ਹਨ।
ਪਰ ਹੁਣ ਉਨ੍ਹਾਂ ਦਾ ਧਿਆਨ ਪ੍ਰੋਗਰਾਮਾਂ ਵੱਲ ਘੱਟ ਕੁਰਸੀ ਤੇ ਬੈਠੇ ਸਮਾਂ ਪਾਸ ਕਰੋ ਵਾਲੀ ਨੀਤੀ ਤੇ ਚੱਲ ਰਹੇ ਹਨ ਦੇਸ ਪੰਜਾਬ ਪ੍ਰੋਗਰਾਮ ਜੋ ਕਿ ਆਕਾਸ਼ਵਾਣੀ ਜਲੰਧਰ ਦੀ ਵਿਦੇਸ਼ੀ ਸੇਵਾ ਦਾ ਇੱਕ ਮੀਲ ਪੱਥਰ ਹੋਇਆ ਕਰਦਾ ਸੀ ਸਕੂਲ ਇਸ ਪ੍ਰੋਗਰਾਮ ਦਾ ਕਰਤਾ ਧਰਤਾ ਸੁਖਵਿੰਦਰ ਸੁੱਖੀ ਨੂੰ ਬਣਾ ਦਿੱਤਾ ਹੈ ਜੋ ਕਿ ਖਾਨਾਪੂਰਤੀ ਲਈ ਅੱਧੇ ਪਚੱਧੇ ਗੀਤ ਤੇ ਦੋ ਚਾਰ ਗੱਲਾਂ ਨਾਲ ਪ੍ਰੋਗਰਾਮ ਖ਼ਤਮ ਕਰ ਦਿੱਤਾ ਜਾਂਦਾ ਹੈ ਵਿਦੇਸ਼ੀ ਸਰੋਤਿਆਂ ਦਾ ਧਿਆਨ ਇਸ ਵੱਲ ਬਿਲਕੁਲ ਨਹੀਂ ਸਨ ਜਦੋਂ ਲਹਿੰਦੇ ਪੰਜਾਬ ਤੋਂ ਤਿੰਨ ਕੁ ਦਹਾਕੇ ਪਹਿਲਾਂ ਥੱਬਾ ਚਿੱਠੀਆਂ ਦਾ ਆਇਆ ਕਰਦਾ ਸੀ ਹੁਣ ਖਜ਼ਾਨਾ ਖਾਲੀ ਹੈ ਕੁਝ ਗਿਣਤੀ ਦੇ ਪੱਕੇ ਸਰੋਤੇ ਹਨ ਉਨ੍ਹਾਂ ਦੀਆਂ ਹੀ ਚਿੱਠੀਆਂ ਉਨ੍ਹਾਂ ਦੀ ਹੀ ਪਸੰਦ ਦੇ ਗੀਤ ਦੇਸ਼ ਪੰਜਾਬ ਜੋ ਕਿ ਚੈਨਲ ਦੀ ਇੱਕ ਸਾਨ ਸੀ ਹੁਣ ਮੂਧੇ ਮੂੰਹ ਡਿੱਗ ਪਿਆ ਹੈ।
ਜ਼ਿਆਦਾ ਪ੍ਰੋਗਰਾਮ ਪੰਜਾਬੀ ਗੀਤਾਂ ਨਾਲ ਸਬੰਧਤ ਹਨ ਪਰ ਜਦੋਂ ਤਵਿਆਂ ਦਾ ਯੁੱਗ ਸੀ ਤਾਂ ਹਰ ਤਰ੍ਹਾਂ ਦੇ ਤਵਿਆਂ ਨਾਲ ਖ਼ਜ਼ਾਨਾ ਭਰਪੂਰ ਸੀ ਜਦੋਂ ਨਵੀਂ ਤਕਨੀਕ ਨਾਲ ਕੰਪਿਊਟਰ ਵਿੱਚ ਰਿਕਾਰਡ ਭਰੇ ਗਏ ਤਾਂ ਸਾਡੇ ਮੰਨੇ ਪ੍ਰਮੰਨੇ ਗਾਇਕ ਮੁਹੰਮਦ ਸਦੀਕ ਦੀਦਾਰ ਸੰਧੂ ਲਾਲ ਚੰਦ ਯਮਲਾ ਜੱਟ ਨਰਿੰਦਰ ਬੀਬਾ ਦੇ ਅੱਧ ਪਚੱਧੇ ਹੀ ਗੀਤ ਤੇ ਨਾਂ ਦੇ ਭੰਡਾਰ ਵਿੱਚ ਹਨ ਲੋਕ ਗਾਇਕੀ ਦੇ ਮਹਾਨ ਗਾਇਕ ਕਰਮਜੀਤ ਧੂਰੀ ਗੁਰਦਿਆਲ ਨਿਰਮਾਣ ਕਰਨੈਲ ਗਿੱਲ ਸਵਰਨ ਲਤਾ ਰਾਜਿੰਦਰ ਰਾਜਨ ਮੋਹਣੀ ਨਰੂਲਾ ਤੇ ਅੱਜ ਦੀ ਵਧੀਆ ਗਾਇਕਾਂ ਦਾ ਕੋਈ ਵੀ ਰਿਕਾਰਡ ਇਹਨਾਂ ਕੋਲ ਮੌਜੂਦ ਨਹੀਂ ਹੈ ਇਸ ਸਬੰਧੀ ਮੈਂ ਕੇਂਦਰ ਨਿਰਦੇਸ਼ਕ ਸ੍ਰੀਮਤੀ ਸੰਤੋਸ਼ ਰਿਸ਼ੀ ਨਾਲ ਜਾ ਕੇ ਮੈਂ ਦਫ਼ਤਰ ਵਿੱਚ ਗੱਲ ਕੀਤੀ ਜਦੋਂ ਗੀਤਾਂ ਦੇ ਭੰਡਾਰ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਚੁੱਪ ਧਾਰ ਲਈ ਤੇ ਮੈਨੂੰ ਟਾਲਣ ਲਈ ਇਹ ਕਹਿ ਦਿੱਤਾ ਕਿ ਸਾਡੇ ਖ਼ਜ਼ਾਨੇ ਵਿੱਚ ਸਭ ਗੀਤ ਮੌਜੂਦ ਹਨ ਜੋ ਕਿ ਪੱਕਾ ਝੂਠ ਹੈ ।
ਬੱਚਿਆਂ ਲਈ ਜਦੋਂ ਤੋਂ ਅਕਾਸ਼ਵਾਣੀ ਜਲੰਧਰ ਚਾਲੂ ਹੋਇਆ ਹੈ ਹਫ਼ਤੇ ਵਿੱਚ ਤਿੰਨ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸਨ ਹੁਣ ਸਿਰਫ਼ ਇੱਕ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਮੁੱਕਦੀ ਗੱਲ – ਆਕਾਸ਼ਵਾਣੀ ਜਲੰਧਰ ਦਾ ਮੁੱਖ ਚੈਨਲ ਥੋੜ੍ਹਾ ਬਹੁਤ ਮਨੋਰੰਜਨ ਜ਼ਰੂਰ ਕਰਦਾ ਹੈ ਰੇਨ ਬੋ ਚੈਨਲ ਜੋ ਕਿ ਨੌਜਵਾਨਾਂ ਦਾ ਚੈਨਲ ਕਹਾਉਂਦਾ ਹੈ ਉਸ ਵਿੱਚ ਪੇਸ਼ ਕੀਤੇ ਜਾ ਰਹੇ ਗੀਤ ਤੇ ਐਂਕਰ ਦੀ ਭਾਸ਼ਾ ਸਾਡੀ ਮਾਂ ਬੋਲੀ ਪੰਜਾਬੀ ਦਾ ਘਾਣ ਹੈ ਦੇਸ਼ ਪੰਜਾਬ ਪ੍ਰੋਗਰਾਮ ਜੋ ਵਿਦੇਸ਼ੀ ਸਰਵਿਸ ਹੈ ਵਿਦੇਸ਼ੀ ਤਾਂ ਦੂਰ ਦੀ ਗੱਲ ਰਹੀ ਉਹ ਦੇਸੀ ਵੀ ਨਹੀਂ ਵਿਰੁੱਧ ਭਾਰਤੀ ਦਾ ਪ੍ਰਸਾਰਨ ਕੀਤਾ ਜਾਂਦਾ ਹੈ ਜਿਸ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਚੰਡੀਗੜ੍ਹ ਵਿੱਚ ਵਿਵਧ ਭਾਰਤੀ ਦਾ ਸਥਾਪਤ ਚੈਨਲ ਪੰਜ ਰਾਜਾਂ ਵਿੱਚ ਸੁਣਾਈ ਦਿੰਦਾ ਹੈ।
ਡਿਜੀਟਲ ਤਕਨੀਕ ਆਉਣ ਨਾਲ ਆਕਾਸ਼ਵਾਣੀ ਜਲੰਧਰ ਦਾ ਪ੍ਰਸਾਰਨ ਐੱਫ ਐੱਮ ਡੀ ਟੀ ਐੱਚ ਤੇ ਐਪ ਤੇ ਬਹੁਤ ਸੋਹਣੇ ਢੰਗ ਨਾਲ ਪੇਸ਼ ਹੁੰਦਾ ਹੈ ਪਰ ਵਾਧੂ ਖਰਚੇ ਲਈ ਇਸ ਦੇ ਤਿੰਨ ਮੀਡੀਅਮ ਵੇਵ ਟਰਾਂਸਮੀਟਰ ਜੋ ਗੁਰਾਇਆ ਵਿਖੇ ਸਥਾਪਤ ਹਨ ਉਹ ਚਾਲੂ ਹਨ ਜਿਨਾਂ ਤੇ ਫਾਲਤੂ ਲੱਖਾਂ ਰੁਪਿਆ ਮਹੀਨੇ ਵਿੱਚ ਖ਼ਰਾਬ ਕੀਤਾ ਜਾਂਦਾ ਹੈ ਪ੍ਰਸਾਰ ਭਾਰਤੀ ਪੰਜਾਬ ਸਰਕਾਰ ਸਾਡੀਆਂ ਸਮਾਜਿਕ ਜਥੇਬੰਦੀਆਂ ਪੰਜਾਬ ਕਲਾ ਪ੍ਰੀਸ਼ਦ ਤੇ ਸਾਡੀਆਂ ਸਾਹਿਤ ਸਭਾਵਾਂ ਦਾ ਆਕਾਸ਼ਵਾਣੀ ਜਲੰਧਰ ਵਿੱਚ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਵੱਲ ਕੋਈ ਵੀ ਧਿਆਨ ਨਹੀਂ ਸ਼ਰੇਆਮ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਕੇਂਦਰ ਕੰਮ ਚਲਾਊ ਹੋ ਗਿਆ ਹੈ ਪੰਜਾਬ ਸਰਕਾਰ ਤੇ ਸਾਰੀਆਂ ਜਥੇਬੰਦੀਆਂ ਨੂੰ ਪ੍ਰਸਾਰ ਭਾਰਤੀ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਪੂਰੀ ਦੁਨੀਆਂ ਵਿੱਚ ਸੁਣਿਆ ਜਾਣ ਵਾਲਾ ਆਕਾਸ਼ਵਾਣੀ ਜਲੰਧਰ ਵਾਪਸ ਸਹੀ ਆਧਾਰ ਤੇ ਖੜ੍ਹਾ ਹੋ ਸਕੇ।
– ਰਮੇਸ਼ਵਰ ਸਿੰਘ ਪਟਿਆਲਾ