ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) (ਸਮਾਜ ਵੀਕਲੀ) : ਪੀਐੱਸਐੱਲਵੀ-ਸੀ49 ਨੇ ਅੱਜ ਧਰਤੀ ਦੀ ਪਰਿਕਰਮਾ ਕਰਨ ਵਾਲੀ ਭਾਰਤ ਦੀ ਨਵੀਂ ਸੈਟੇਲਾਈਟ ਈਓਐੱਸ-01 ਅਤੇ ਨੌਂ ਹੋਰ ਗਾਹਕ ਉਪਗ੍ਰਹਿ ਕਾਮਯਾਬੀ ਨਾਲ ਪੁਲਾੜ ’ਚ ਸਥਾਪਤ ਕੀਤੇ ਹਨ। ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐੱਸਐੱਲਵੀ-ਸੀ49/ਈਓਐੱਸ-01) ਨੇ 26 ਘੰਟਿਆਂ ਦੀ ਪੁੱਠੀ ਗਿਣਤੀ ਤੋਂ ਬਾਅਦ ਦੁਪਹਿਰ 3.12 ਵਜੇ ਇੱਥੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਉਡਾਣ ਭਰੀ ਤੇ 20 ਮਿੰਟ ਮਗਰੋਂ ਸਾਰੇ ਉਪ ਗ੍ਰਹਿ ਇੱਕ-ਇੱਕ ਕਰਕੇ ਪੁਲਾੜ ਦੇ ਪੰਧ ’ਚ ਸਥਾਪਤ ਕੀਤੇ। ਗਾਹਕਾਂ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਲਿਥੂਆਨੀਆ (1), ਲਕਸਮਬਰਗ (4) ਅਤੇ ਅਮਰੀਕਾ (4) ਦੇ ਉਪਗ੍ਰਹਿ ਸ਼ਾਮਲ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਤੇ ਦੇਸ਼ ਦੀ ਪੁਲਾੜ ਸਨਅਤ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ।
HOME ਭਾਰਤ ਵੱਲੋਂ ਨਵਾਂ ਸੈਟੇਲਾਈਟ ਤੇ ਨੌਂ ਹੋਰ ਉਪਗ੍ਰਹਿ ਪੁਲਾੜ ’ਚ ਸਥਾਪਤ