ਜਲੰਧਰ (ਸ.ਵੀ.ਬਿਉਰੋ) – ਬੁੱਧ ਵਿਹਾਰ ਟਰੱਸਟ (ਰਜਿ.) ਸੋਫੀ ਪਿੰਡ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 129ਵਾਂ ਜਨਮ ਦਿਨ ਬਹੁਤ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਭਾਰਤ ਵਿੱਚ ਕਰੋਨਾ ਦੇ ਕਾਰਨ ਹੋਏ ਲਾਕਡਾਊਨ ਨੂੰ ਧਿਆਨ ਵਿੱਚ ਰਖਦਿਆਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਸ਼ਰਧਾ-ਸੁੰਮਨ ਭੇਂਟ ਕਰਨ ਲਈ ਅੰਬੇਡਕਰ ਦੇ ਸ਼ਰਧਾਲੂ ਐਡਵੋਕੇਟ ਹਰਭਜਨ ਸਾਂਪਲਾ ਦੇ ਘਰ ਇੱਕਠੇ ਹੋਏ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਫੋਟੋ ਤੇ ਫੁੱਲ ਮਾਲਵਾਂ ਪਾਈਆਂ ਅਤੇ ਮੋਮਬਤੀਆਂ ਜਲਾ ਕੇ ਆਪਣੀ ਸ਼ਰਧਾ ਦਾ ਇਜਹਾਰ ਕੀਤਾ।
ਐਡਵੋਕੇਟ ਹਰਭਜਨ ਸਾਂਪਲਾ, ਗੁਰਮੀਤ ਲਾਲ ਸਾਂਪਲਾ, ਸੋਢੀ ਰਾਮ ਬੋਧੀ, ਚਮਨ ਸਾਂਪਲਾ ਅਤੇ ਨੰਬਰਦਾਰ ਰੂਪਲਾਲ ਪ੍ਰਧਾਨ ਬੁੱਧ ਵਿਹਾਰ ਟਰੱਸਟ ਨੇ ਅਪਾਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੀਆਂ ਕਿਤਾਬਾਂ ‘ ਬੁੱਧ ਤੇ ਉਨ੍ਹਾਂ ਦਾ ਧੰਮ’, ਜਾਤ-ਪਾਤ ਦਾ ਬੀਜ ਨਾਸ਼, ਪ੍ਰੋਬਲਿਮ ਆਫ ਰੂਪੀ ਅਤੇ ਡਾ. ਅੰਬੇਡਕਰ ਜੀਵਨ ਮਿਸ਼ਨ ਵਿਚੋਂ ਬਹੁਤ ਸਾਰੀਆਂ ਗੱਲਾਂ ਦਾ ਵਰਨਣ ਕੀਤੇ। ਇਸ ਮੌਕੇ ਤੇ ਮਾਸਟਰ ਰਾਮ ਲਾਲ, ਸ੍ਰੀ ਲੈਂਮਬਰ ਰਾਮ ਬੰਗੜ, ਸਤਨਾਮ ਲੀਰ, ਸੋਢੀ ਰਾਮ ਚਾਹਲ ਕੁੱਕੜ ਪਿੰਡ, ਮੈਡਮ ਕਾਂਤਾ ਕੁਮਾਰੀ, ਪ੍ਰਿਯੰਕਾ, ਮੈਡਮ ਸੁਨੀਤਾ ਰਾਣੀ, ਮਾਸਟਰ ਪਵਨ ਕੁਮਾਰ ਤੋਂ ਇਲਾਵਾ ਐਡਵੋਕੇਟ ਹਰਭਜਨ ਸਾਂਪਲਾ, ਸੋਢੀ ਬੋਧੀ, ਗੁਰਮੀਤ ਲਾਲ ਸਾਂਪਲਾ, ਨੰਬਰਦਾਰ ਰੂਪ ਲਾਲ, ਚਮਨ ਵੰਦਨਾ, ਤ੍ਰੀਸ਼ਰਣ ਅਤੇ ਪੰਚਸ਼ੀਲ ਪੜ੍ਹਕੇ ਕੀਤੀ ਗਈ। ਰਾਤ ਵੇਲੇ ਘਰਾਂ ਵਿੱਚ ਦੀਪਮਾਲਾ ਕੀਤੀ ਗਈ।
ਜਾਰੀ ਕਰਤਾ – ਹਰਭਜਨ ਸਾਂਪਲਾ, ਐਡਵੋਕੇਟ
ਸਕੱਤਰ
ਮੋਬਾਇਲ : 9872 666 784