(ਸਮਾਜ ਵੀਕਲੀ)
ਸਿੱਖਿਆ ਸਮਾਜ ਦਾ ਰੂਪ ਨਿਰਧਾਰਤ ਕਰਦੀ ਹੈ ,ਜਿਸ ਨਾਲ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੀ ਸਿੱਖਿਆ ਪ੍ਰਣਾਲੀ ਕਿੰਨੀ ਕੁ ਮਜ਼ਬੂਤ ਹੈ, ਜਿਸ ਨਾਲ ਅਸੀਂ ਇੱਕ ਚੰਗੇ ਵਿਲੱਖਣ ਸਮਾਜ ਨੂੰ ਜਨਮ ਦੇ ਸਕੀਏ ,ਇਸੇ ਤਰ੍ਹਾਂ ਹੀ ਅਸੀਂ ਅੱਜ ਸਿੱਖਿਆ ਨੂੰ ਸਮਾਜ ਅੰਦਰ ਕਿਸ ਤਰ੍ਹਾਂ ਇਕ ਵਧੀਆ ਸਕੂਲਾਂ ਦੇ ਤਹਿਤ ਪਹੁੰਚਾਇਆ ਜਾ ਰਿਹਾ ਹੈ ਜਿਸ ਸਕੂਲ ਦੀ ਅਸੀਂ ਅੱਜ ਗੱਲ ਕਰਨ ਜਾ ਰਹੇੇ ਹਾ ਉਹ ਸਕੂਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਮਮਦੋਟ ਦੇ ਸੈਂਟਰ ਗੁੱਦੜਢੰਡੀ ਅਧੀਨ ਬਿਲਕੁਲ ਹੀ ਭਾਰਤ -ਪਾਕਿਸਤਾਨ ਸਰਹੱਦ ਅਤੇ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ ।
ਇਸ ਪ੍ਰਾਇਮਰੀ ਸਕੂਲ ਦਾ ਨਾਮ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾ ਮੱਤੜ ਉਰਫ ਗਜਨੀ ਵਾਲਾ । ਦੇਸ਼ ਦੀ ਆਜ਼ਾਦੀ ਤੋਂ ਬਾਅਦ 1954 ਨੂੰ ਹੋਦ ਵਿੱਚ ਆਇਆ ਹੈ, ਇਹ ਸਕੂਲ ਹੁਣ ਤੱਕ ਸੈਂਕੜੇ ਫੌਜੀਆਂ ਨੂੰ ਜਨਮ ਦੇ ਚੁੱਕਿਆ ਹੈ, ਜੋ ਦੇਸ਼ ਦੀ ਸੇਵਾ ਕਰ ਰਹੇ ਹਨ ਇਸ ਸਕੂਲ ਤੋਂ ਪੜ੍ਹ ਕੇ ਸੈਂਕੜੇ ਵਿਦਿਆਰਥੀ ਅਧਿਆਪਕ ਵੀ ਬਣ ਚੁੱਕੇ ਹਨ, ਜੋ ਹੁਣ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਸਮਾਜ ਨੂੰ ਵਿੱਦਿਆ ਵੰਡ ਰਹੇ ਹਨ।
ਬਾਰਡਰ ਏਰੀਆ ਵਿੱਚ ਹੋਣ ਕਾਰਨ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਦਰਿਆ ਸਤਲੁਜ ਦੇ ਕੰਢੇ ਹੋਣ ਕਾਰਨ ਹਰ ਸਾਲ ਹੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਜਿਸ ਕਾਰਨ ਲੋਕਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂਹੈ,1965 ਅਤੇ 1971 ਦੀ ਜੰਗ ਵਿੱਚ ਇਥੋਂ ਦੇ ਲੋਕਾਂ ਨੇ ਫੌਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੁਸ਼ਮਣ ਦਾ ਸਾਹਮਣਾ ਕੀਤਾ ਅਤੇ ਬਹੁਤੇ ਲੋਕਾਂ ਨੇ ਪਿੰਡ ਨਹੀਂ ਛੱਡਿਆ। ਇਸ ਸਕੂਲ ਦੇ ਵਿਦਿਆਰਥੀ ਬਹੁਤ ਮਿਹਨਤੀ ਹਨ ,ਪਰ ਗਰੀਬੀ ਕਾਰਣ ਬਹੁਤੇ ਬੱਚਿਆਂ ਨੂੰ ਅੱਗੇ ਵਧਣ ਦੇ ਸਹੀ ਅਵਸਰ ਨਹੀਂ ਮਿਲ ਪਾਉਂਦੇ ।
ਹਰ ਸਾਲ ਇਸ ਸਕੂਲ ਦੇ ਵਿਦਿਆਰਥੀ ਨਵੋਦਿਆ ਪ੍ਰੀਖਿਆ ਵਿੱਚ ਚੁਣੇ ਜਾਂਦੇ ਹਨ। ਜਦੋਂ ਕਦੇ ਵੀ ਦੇਸ਼ ਦੇ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਕਰੋਪੀ ਆਉਂਦੀ ਹੈ, ਤਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾਂ ਮੱਤੜ੍ਹ ਉਨ੍ਹਾਂ ਲੋਕਾਂ ਲਈ ਸਹਾਰਾ ਬਣਦਾ ਹੈ ।ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾਂ ਮੱਤੜ੍ਹ ਦੀ ਬਿਲਡਿੰਗ ਬਹੁਤ ਹੀ ਵਧੀਆ ਅਤੇ ਸ਼ਾਨਦਾਰ ਹੈ, ਸਕੂਲ ਦੇ ਕਮਰਿਆਂ ਵਿੱਚ ਪ੍ਰੋਜੈਕਟਰ ਅਤੇ ਕੁਝ ਕਮਰਿਆਂ ਵਿੱਚ ਐਲਈਡੀ ਲੱਗੀਅਾਂ ਹੋੲੀਅਾਂ ਹਨ ।
ਪੂਰੀ ਬਿਲਡਿੰਗ ਵਿਚ ਬਾਲਾਂ ਵਰਕ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣੇ ਢੰਗ ਨਾਲ ਹੋਇਆ ਹੋਇਆ ਹੈ,ਜੋ ਵਿਦਿਆਰਥੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਕ ਚੰਗੇ ਸਕੂਲ ਦੀ ਤਸਵੀਰ ਪੇਸ਼ ਕਰ ਰਿਹਾ ਹੈ । ਕੋਰੋਨਾ ਕਾਲ ਦੌਰਾਨ ਸਕੂਲ ਸਟਾਫ ਨੇ ਬਹੁਤ ਮਿਹਨਤ ਕੀਤੀ ਅਤੇ ਬੱਚਿਆਂ ਦੇ ਦਾਖ਼ਲੇ ਅਤੇ ਉਨ੍ਹਾਂ ਨੂੰ ਘਰ ਦੇ ਕੰਮ ਨਾਲ ਜੋੜ ਕੇ ਰੱਖਿਆ ਹੋਇਆ ਹੈ ਆਨਲਾਈਨ ਸਟੱਡੀ ਲਈ ਬੱਚਿਆਂ ਅਤੇ ਮਾਪਿਆਂ ਦਾ ਮਾਪਿਆਂ ਨਾਲ ਜ਼ੂਮ ਮੀਟਿੰਗਾਂ ਵੀ ਸਮੇਂ ਸਮੇਂ ਤੇ ਕਰ ਰਹੇ ਹਨ ਜਿਸ ਨਾਲ ਪੜ੍ਹਾਈ ਦੇ ਪੱਧਰ ਨੂੰ ਬਰਕਰਾਰ ਰੱਖਿਆ ਜਾ ਸਕੇ ।
ਪਿਛਲੇ ਲੰਮੇ ਸਮੇਂ ਤੋਂ ਪੜ੍ਹੋ ਪੰਜਾਬ ਦੇ ਨਤੀਜਿਆਂ ਵਿੱਚ ਵੀ ਸਕੂਲ ਨੇ ਮੱਲਾਂ ਮਾਰੀਆਂ ਹਨ, ਇੱਥੋਂ ਦੇ ਵਿਦਿਆਰਥੀਆਂ ਨੇ ਖੇਡਾਂ ਅਤੇ ਵਿੱਦਿਅਕ ਮੁਕਾਬਲੇ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਵੀ ਸਕੂਲ ਦਾ ਨਾਮ ਚਮਕਾਇਆ ਹੈ। ਸਕੂਲ ਦੀ ਮੁੱਖ ਅਧਿਆਪਕਾ ਊਸ਼ਾ ਰਾਣੀ ਨੇ ਦੱਸਿਆ ਹੈ, ਕਿ ਸਮੱਗਰਾ ਤਹਿਤ ਇਸ ਸਕੂਲ ਨੂੰ ਗਰਾਂਟ ਆਈ ਹੈ ,ਜਿਸ ਨਾਲ ਸਕੂਲ ਵਿੱਚ ਨਵੇਂ ਕਮਰਿਆਂ ਦੀ ਉਸਾਰੀ ਵੀ ਮੁਕੰਮਲ ਹੋ ਚੁੱਕੀ ਹੈ ਅਤੇ ਹਰ ਤਰਫੋਂ ਬੱਚਿਆਂ ਦੀ ਸਹੂਲਤ ਲਈ ਸਕੂਲ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ।
ਇਸ ਸਕੂਲ ਦੇ ਕੁੱਲ 10 ਕਮਰੇ ਹਨ, ਅਤੇ ਕਮਰਿਆਂ ਵਿੱਚ ਐਲਈਡੀ ਅਤੇ ਪ੍ਰੋਜੈਕਟਰ ਲੱਗੇ ਹੋਏ ਹਨ ।ਭਾਰਤ-ਪਾਕਿ ਸਰਹੱਦ ਤੇ ਹੋਣ ਕਰਕੇ ਦੇਸ਼ ਦੇ ਜਵਾਨ ਬੀ ਐਸ ਐਫ ਵੱਲੋ ਵੀ ਸਮੇ ਸਮੇ ਤੇ ਸਕੂਲ ਅੰਦਰ ਕੈਂਪ ਲਗਾਉਦੇ ਹਨ, ਅਤੇ ਲੋੜ ਅਨੁਸਾਰ ਸਹਾਇਤਾ ਵੀ ਕਰਦੇ ਹਨ। ਬੱਚਿਆਂ ਦਾ ਮਿਡ ਡੇ ਮੀਲ ਬਹੁਤ ਹੀ ਵਧੀਆ ਅਤੇ ਸੁਆਦਿਸ਼ਟ ਬਣਾ ਕੇ ਦਿੱਤਾ ਜਾਂਦਾ ਹੈl ਅਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ ।
ਜੇਕਰ 2021-22 ਸ਼ੈਸ਼ਨ ਤੇ ਦਾਖਲੇ ਵੱਲ ਝਾਤੀ ਮਾਰੀਏ ਤਾਂ ਇਸ ਸਕੂਲ ਵਿੱਚ 400 ਦੇ ਲਗਪਗ ਬੱਚਿਆਂ ਨੇ ਦਾਖਲਾ ਲੈ ਲਿਆ ਹੈ ਅਤੇ ਇਹ ਸਕੂਲ ਇਲਾਕੇ ਦੀ ਸਰਵੋਤਮ ਸੰਸਥਾ ਬਣਦਾ ਜਾ ਰਿਹਾ ਹੈ।ਸਕੂਲ ਵਿਚ ਕੁੱਲ ਸਟਾਫ ਦੀ ਗਿਣਤੀ 10 ਹੈ, ਜਿਨ੍ਹਾਂ ਵਿਚ ਮੁੱਖ ਅਧਿਆਪਕਾ ਊਸ਼ਾ ਰਾਣੀ, ਈ ਟੀ ਟੀ ਅਸ਼ਵਨੀ ਕੁਮਾਰ, ਸੋਨੀਆ ਰਾਣੀ,ਅੰਕੁਸ਼ ਜਨੇਜ਼ਾ, ਰਿਮਝਿਮ, ਮਨਜੀਤ ਸਿੰਘ, ਵੀਨਾ ਰਾਣੀ, ਸਵਰਨਾ ਰਾਣੀ,ਓੁਮ ਪ੍ਰਕਾਸ਼,ਬਗੀਚਾ ਸਿੰਘ,ਹਨ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾ ਮੱਤਡ਼ ਸਰਹੱਦੀ ਏਰੀਏ ਵਿੱਚ ਇੱਕ ਵਿਲੱਖਣ ਛਾਪ ਛੱਡੇਗਾ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਮਾਣ ਵਧਾਵੇਗਾ ।
ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ
ਜ਼ਿਲਾ ਫਾਜ਼ਿਲਕਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly