ਦੁਬਈ (ਸਮਾਜ ਵੀਕਲੀ) :ਭਾਰਤ ਵਿੱਚ ਕਰੋਨਾ ਲਾਗ ਦੇ ਕੇਸਾਂ ’ਚ ਭਾਰੀ ਵਾਧੇ ਦੇ ਚੱਲਦਿਆਂ ਆਕਸੀਜਨ ਦੀ ਘਾਟ ਕਾਰਨ ਸਾਊਦੀ ਅਰਬ ਭਾਰਤ ਲਈ 80 ਟਨ ਤਰਲ ਆਕਸੀਜਨ ਗੈਸ ਭੇਜ ਰਿਹਾ ਹੈ। ਸਪਲਾਈ ਦੀ ਇਹ ਖੇਪ ਅਡਾਨੀ ਗਰੁੱਪ ਅਤੇ ਲਿੰਡੇ ਕੰਪਨੀ ਦੇ ਸਹਿਯੋਗ ਨਾਲ ਭੇਜੀ ਰਹੀ ਹੈ।
ਰਿਆਧ ’ਚ ਭਾਰਤੀ ਮਿਸ਼ਨ ਨੇ ਟਵੀਟ ਕੀਤਾ, ‘ਭਾਰਤੀ ਅੰਬੈਸੀ, ਅਡਾਨੀ ਗਰੁੱਪ ਅਤੇ ਲਿੰਡੇ ਕੰਪਨੀ ਦੇ ਸਹਿਯੋਗ ਨਾਲ ਭਾਰਤ ਨੂੰ 80 ਟਨ ਤਰਲ ਆਕਸੀਜਨ ਗੈਸ ਭੇਜ ਕੇ ਮਾਣ ਮਹਿਸੂਸ ਕਰ ਰਹੀ ਹੈ। ਮਦਦ, ਸਹਿਯੋਗ ਅਤੇ ਤਾਲਮੇਲ ਲਈ ਅਸੀਂ ਸਾਊਦੀ ਅਰਬ ਦੇ ਸਿਹਤ ਮੰਤਰਾਲੇ ਦਾ ਦਿਲੋਂ ਧੰਨਵਾਦ ਕਰਦੇ ਹਾਂ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly