ਭਾਰਤ ਨੂੰ ਨਿਰਧਾਰਤ ਸਮੇਂ ਅੰਦਰ ਸੌਂਪੇ ਜਾਣਗੇ ਰਾਫਾਲ

ਨਵੀਂ ਦਿੱਲੀ (ਸਮਾਜਵੀਕਲੀ) :  ਫਰਾਂਸ ਦੇ ਰਾਜਦੂਤ ਇਮੈਨੁਅਲ ਲਿਨੇਨ ਨੇ ਕਿਹਾ ਕਿ ਭਾਰਤ ਨੂੰ 36 ਰਾਫਾਲ ਜੈੱਟ ਸੌਂਪਣ ’ਚ ਕੋਈ ਦੇਰੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਸਤਬੰਰ 2016 ’ਚ ਫਰਾਂਸ ਤੋਂ 36 ਰਾਫਾਲ ਲੜਾਕੂ ਜਹਾਜ਼ ਖਰੀਦਣ ਦਾ ਸੌਦਾ ਕੀਤਾ ਸੀ, ਜਿਨ੍ਹਾਂ ਦੀ ਕੀਮਤ 58 ਹਜ਼ਾਰ ਕਰੋੜ ਰੁਪਏ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 8 ਅਕਤੂਬਰ ਨੂੰ ਫਰਾਂਸ ਦੇ ਏਅਰਬੇਸ ’ਤੇ ਪਹਿਲਾ ਰਾਫਾਲ ਜੈੱਟ ਪ੍ਰਾਪਤ ਕੀਤਾ ਸੀ। ਲਿਨੇਨ ਨੇ ਕਿਹਾ, ‘ਭਾਰਤ ਨੂੰ ਰਾਫਾਲ ਸੌਂਪਣ ਲਈ ਕੀਤੇ ਗਏ ਸਮਝੌਤੇ ਦੀ ਹੁਣ ਤੱਕ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਹੈ। ਸਮਝੌਤੇ ਦੇ ਮੱਦੇਨਜ਼ਰ ਅਪਰੈਲ ਮਹੀਨੇ ਦੇ ਅੱਧ ’ਚ ਭਾਰਤੀ ਹਵਾਈ ਸੈਨਾ ਨੂੰ ਇੱਕ ਜਹਾਜ਼ ਸੌਂਪ ਵੀ ਦਿੱਤਾ ਗਿਆ ਸੀ।’

Previous articleDelhi sizzles at 45.6 degrees, Maha’s Sonegaon hottest in India
Next articleਨਵਜੰਮੀ ਬੱਚੀ ਨੇ ਤੋੜਿਆ ਦਮ; ਕਰੋਨਾ ਦੀ ਹੋਈ ਪੁਸ਼ਟੀ