ਭਾਰਤ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪਾਕਿ ਸੈਨਾ ਤਿਆਰ: ਬਾਜਵਾ

ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ ਕਿਹਾ ਕਿ ਪਾਕਿਸਤਾਨ ਦੀ ਫੌਜ ਭਾਰਤ ਵੱਲੋਂ ਕੀਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਮੂੰਹਤੋੜ ਜਵਾਬ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇੱਥੇ ਕੋਰ ਕਮਾਂਡਰਾਂ ਦੀ ਮੀਟਿੰਗ ਨੂੰ ਸੰਬੋ’ਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਸ਼ਮੀਰ ਉਨ੍ਹਾਂ ਦੇ ਦੇਸ਼ ਦੀ ਸ਼ਾਹਰਗ ਹੈ। ਇਹ ਪ੍ਰਗਟਾਵਾ ਉਨ੍ਹਾਂ ਨੇ ਇੱਥੇ ਪਾਕਿਸਤਾਨ ਫੌਜ ਦੇ ਕਮਾਡਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੈਨਾ ਦੇਸ਼ ਦੀ ਇੱਜਜੁਟਤਾ ਤੇ ਆਖੰਡਤਾ ਅਤੇ ਮਾਣ ਸਨਮਾਨ ਨੂੰ ਹਰ ਕੀਮਤ ਉੱਤੇ ਬਰਕਰਾਰ ਰੱਖਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਇਸ ਦੌਰਾਨ ਹੀ ਜਨਰਲ ਬਾਜਵਾ ਨੇ ਇੱਥੇ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸੁਰੱਖਿਆ ਦੀ ਸਥਿਤੀ ਬਿਹਤਰ ਹੋਣ ਨਾਲ ਕਾਰੋਬਾਰੀ ਗਤੀਵਿਧੀਆਂ ਕਰਨ ਲਈ ਦਾਇਰਾ ਮੋਕਲਾ ਹੋਇਆ ਹੈ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ।
ਪਾਕਿਸਤਾਨ ਵਿੱਚ ਆਰਥਿਕਤਾ ਤੇ ਸੁਰੱਖਿਆ ਦੇ ਆਪਸੀ ਸਬੰਧਾਂ ਬਾਰੇ ਲੜੀਵਾਰ ਸੈਮੀਨਾਰਾਂ ਅਤੇ ਵਿਚਾਰ ਵਟਾਂਦਰੇ ਦੀ ਲੜੀ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਜਨਰਲ ਕਮਰ ਬਾਜਵਾ ਨੇ ਕਿਹਾ ਕਿ ਕਾਰੋਬਾਰੀਆਂ ਨਾਲ ਸੰਵਾਦ ਰਚਾਉਣ ਦਾ ਮੁੱਖ ਮਕਸਦ ਵਧੇਰੇ ਆਪਸੀ ਸਮਝ ਪੈਦਾ ਕਰਨਾ ਹੈ।

Previous articleਮੁੱਲ ਦੀਆਂ ਨਾਲੋਂ ਵੀ ਵੱਧ ਖ਼ਤਰਨਾਕ ਨੇ ਫ਼ਰਜ਼ੀ ਖ਼ਬਰਾਂ: ਜਾਵੜੇਕਰ
Next articleਹਾਕੀ: ਭਾਰਤੀ ਪੁਰਸ਼ ਟੀਮ ਵੱਲੋਂ ਬੈਲਜੀਅਮ ਦੌਰੇ ਦਾ ਅੰਤ ਜਿੱਤ ਨਾਲ