ਨਵੀਂ ਦਿੱਲੀ, (ਸਮਾਜਵੀਕਲੀ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਇਸ ਸਮੇਂ ਭਾਰਤ ਦੀ ਆਲਮੀ ਨੀਤੀ ਮੁਸੀਬਤ ਵਿਚ ਹੈ ਪਰ ਸਰਕਾਰ ਇਸ ਬਾਰੇ ਬੇਖ਼ਬਰ ਹੈ ਕਿ ਕੀ ਕਰਨਾ ਹੈ। ਉਨ੍ਹਾਂ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, “ਭਾਰਤ ਦੀ ਵਿਸ਼ਵਵਿਆਪੀ ਨੀਤੀ ਮੁਸੀਬਤ ਵਿੱਚ ਹੈ। ਅਸੀਂ ਹਰ ਜਗ੍ਹਾ ਸ਼ਕਤੀ ਅਤੇ ਸਤਿਕਾਰ ਗੁਆ ਰਹੇ ਹਾਂ। ਭਾਰਤ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਸ ਨੇ ਕੀ ਕਰਨਾ ਹੈ।”
ਕਾਂਗਰਸ ਨੇਤਾ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਹੈ, ਉਸ ਮੁਤਾਬਕ ਈਰਾਨ ਨੇ ਭਾਰਤ ਨੂੰ ਚਾਬਹਾਰ ਪ੍ਰਾਜੈਕਟ ਤੋਂ ਵੱਖ ਕਰ ਦਿੱਤਾ ਹੈ। ਪ੍ਰਾਜੈਕਟ ਚਾਬਹਾਰ ਨੂੰ ਅਫਗਾਨਿਸਤਾਨ ਦੀ ਸਰਹੱਦ ਨੇੜੇ ਰੇਲ ਨੈੱਟਵਰਕ ਨਾਲ ਜ਼ਹੇਦਾਨ ਨਾਲ ਜੋੜਨ ਦਾ ਹੈ।