ਨਵੀਂ ਦਿੱਲੀ, (ਸਮਾਜ ਵੀਕਲੀ) : ਭਾਰਤ ਅਤੇ ਅਮਰੀਕਾ ਵਿਚਾਲੇ ਤੀਸਰੀ ਉੱਚ ਪੱਧਰੀ ਗੱਲਬਾਤ ਮੰਗਲਵਾਰ ਨੂੰ ਸ਼ੁਰੂ ਹੋਈ। ਇਸ ਸੰਵਾਦ ਦਾ ਟੀਚਾ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਮੁੱਚੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ, ਜਿਥੇ ਚੀਨ ਆਪਣੀ ਆਰਥਿਕ ਅਤੇ ਸੈਨਿਕ ਤਾਕਤ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਅਮਰੀਕੀ ਹਮਰੁਤਬਾ ਮਾਈਕ ਪੌਂਪੀਓ ਅਤੇ ਮਾਰਕ ਐਸਪਰ ਨਾਲ ਕ੍ਰਮਵਾਰ ਤੀਜੀ ‘ਟੂ ਪਲੱਸ ਟੂ’ ਗੱਲਬਾਤ ਸ਼ੁਰੂ ਕੀਤੀ।
HOME ਭਾਰਤ ਤੇ ਅਮਰੀਕਾ ਵਿਚਾਲੇ ਤੀਜੀ ‘ਟੂ ਪੱਲਸ ਟੂ’ ਗੱਲਬਾਤ ਸ਼ੁਰੂ