ਨਵੀਂ ਦਿੱਲੀ (ਸਮਾਜਵੀਕਲੀ) : ਕੋਰੋਨਾ ਵਾਇਰਸ (COVID-19) ਨਾਲ ਦੁਨੀਆਭਰ ‘ਚ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਹੀ 16 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਗਏ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਸ਼ਨਿਚਰਵਾਰ ਸਵੇਰ ਤਕ ਦੇਸ਼ ਵਿਚ ਕੋਰੋਨਾ ਵਾਇਰਸ (COVID-19) ਨਾਲ ਪ੍ਰਭਾਵਿਤ ਕੁੱਲ 7474 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 239 ਲੋਕਾਂ ਦੀ ਮੌਤ ਹੋ ਗਈ ਹੈ ਤੇ 642 ਠੀਕ ਹੋ ਚੁੱਕੇ ਹਨ ਤੇ ਬਾਕੀ ਜੇਰੇ ਇਲਾਜ ਹਨ। ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ 214 ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 163 ਦੇਸ਼ਾਂ ‘ਚ ਮੌਤ ਦਾ ਮਾਮਲਾ ਸਾਹਮਣੇ ਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਇਟਲੀ ‘ਚ ਹੈ। ਇੱਥੇ ਹੁਣ ਤਕ 18,849 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ ‘ਚ ਹੁਣ ਤਕ 18,586 ਲੋਕਾਂ ਦੀ ਮੌਤ ਹੋ ਗਈ ਹੈ।
Coronavirus Live Updates :
08:30 AM
ਦੇਸ਼ ਵਿਚ ਹੁਣ ਤਕ ਕੋਰੋਨਾ ਨਾਲ 239 ਮੌਤਾਂ, 646 ਨਵੇਂ ਮਾਮਲੇ ਆਏ ਸਾਹਮਣੇ
ਦੇਸ਼ ਵਿਚ ਹੁਣ ਤਕ ਕੋਰੋਨਾ ਦੇ ਕੁੱਲ 7474 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 239 ਲੋਕਾਂ ਦੀ ਮੌਤ ਹੋ ਗਈ ਹੈ ਤੇ 642 ਠੀਕ ਹੋ ਚੁੱਕੇ ਹਨ ਤੇ ਬਾਕੀ ਜੇਰੇ ਇਲਾਜ ਹਨ।
07:58 AM
ਦੁਨੀਆਭਰ ‘ਚ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ
ਕੋਰੋਨਾ ਵਾਇਰਸ (COVID-19) ਨਾਲ ਦੁਨੀਆਭਰ ‘ਚ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਹੀ 16 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਗਏ ਹਨ। ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ 214 ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 163 ਦੇਸ਼ਾਂ ‘ਚ ਮੌਤ ਦਾ ਮਾਮਲਾ ਸਾਹਮਣੇ ਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਇਟਲੀ ‘ਚ ਹੈ। ਇੱਥੇ ਹੁਣ ਤਕ 18,849 ਲੋਕਾਂ ਦੀ ਮੌਤ ਹੋ ਗਈ ਹੈ।
07:45 AM
ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਵਧ ਕੇ 30 ਹੋਈ
ਸ਼ੁੱਕਰਵਾਰ ਨੂੰ 6 ਨਵੇਂ ਕੰਟੇਨਮੈਂਟ ਜ਼ੋਨ ਜੁੜਨ ਨਾਲ ਦਿੱਲੀ ‘ਚ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਵਧ ਕੇ 30 ਹੋ ਗਈ ਹੈ। ਇਨ੍ਹਾਂ 6 ਥਾਵਾਂ ‘ਚ ਨਬੀ ਕਰੀਮ ਇਲਾਕਾ ਵੀ ਸ਼ਾਮਲ ਹੈ, ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਇੱਥੇ ਪੁਲਿਸ ਬਲ ਹੈ।
07:39 AM
ਅਮਰੀਕਾ ‘ਚ ਹੁਣ ਤਕ 18,586 ਲੋਕਾਂ ਦੀ ਮੌਤ
ਨਿਊਜ਼ ਏਜੰਸੀ ਏਐੱਫਪੀ ਅਨੁਸਾਰ ਅਮਰੀਕਾ ‘ਚ ਹੁਣ ਤਕ 18,586 ਲੋਕਾਂ ਦੀ ਮੌਤ ਹੋ ਗਈ ਹੈ। ਇਟਲੀ ‘ਚ ਕੋਰੋਨਾ ਵਾਇਰਸ ਨਾਲ ਹੁਣ ਤਕ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇੱਥੇ 18,849 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ ‘ਚ ਪਿਛਲੇ 24 ਘੰਟੇ ‘ਚ 35,098 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇੱਥੇ ਕੁੱਲ ਹੁਣ ਤਕ 496,535 ਮਾਮਲੇ ਸਾਹਮਣੇ ਆ ਗਏ ਹਨ।
07:24 AM
ਹਰਿਆਣਾ : ਪਾਲਮ ਵਿਹਾਰ ਸੀਲ
ਹਰਿਆਣਾ ‘ਚ ਕੋਰੋਨਾ ਵਾਇਰਸ ਹੌਟਸਪੌਟ ਗੁਰੂਗ੍ਰਾਮ ਦੇ ਪਾਲਮ ਵਿਹਾਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇੱਥੇ ਬੈਰੀਕੇਡਿੰਗ ਕਰ ਕੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਹੈ। ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ।
07:18 AM
ਔਰੰਗਾਬਾਦ ‘ਚ ਕੋਰੋਨਾ ਵਾਇਰਸ ਨਾਲ ਸੰਕ੍ਰਮਣ ਦੇ ਦੋ ਹੋਰ ਮਾਮਲੇ
ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਕੋਰੋਨਾ ਵਾਇਰਸ ਨਾਲ ਸੰਕ੍ਰਮਣ ਦੇ ਦੋ ਹੌਰ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ‘ਚ ਕੁੱਲ ਮਾਮਲਿਆਂ ਦੀ ਗਿਣਤੀ 20 ਹੋ ਗਈ ਹੈ। ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇਕ ਮਰੀਜ਼ ਠੀਕ ਹੋ ਗਿਆ ਹੈ। ਸਿਵਲ ਸਰਜਨ ਡਾ. ਸੁੰਦਰ ਕੁਲਕਰਨੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
07:10 AM
ਅਮਰੀਕਾ ‘ਚ ਇਕ ਦਿਨ ‘ਚ 2000 ਤੋਂ ਜ਼ਿਆਦਾ ਲੋਕਾਂ ਦੀ ਮੌਤ
ਨਿਊਜ਼ ਏਜੰਸੀ ਏਐੱਫਪੀ ਅਨੁਸਾਰ ਅਮਰੀਕਾ ‘ਚ ਇਕ ਦਿਨ ‘ਚ 2,108 ਲੋਕਾਂ ਦੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਇਕ ਦਿਨ ‘ਚ 2000 ਤੋਂ ਜ਼ਿਆਦਾ ਲੋਕਾਂ ਦੀ ਮੌਤ ਦਾ ਪਹਿਲਾ ਮਾਮਲਾ ਹੈ।
07:03 AM
ਉੱਤਰ ਪ੍ਰਦੇਸ਼ ‘ਚ ਹੁਣ ਤਕ 431 ਮਾਮਲੇ ਸਾਹਮਣੇ ਆਏ
ਸਿਹਤ ਮੰਤਰਾਲੇ ਅਨੁਸਾਰ ਉੱਤਰ ਪ੍ਰਦੇਸ਼ ‘ਚ ਹੁਣ ਤਕ 431 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 32 ਲੋਕ ਠੀਕ ਹੋ ਗਏ ਹਨ ਤੇ 4 ਲੋਕਾਂ ਦੀ ਮੌਤ ਹੋ ਗਈ ਹੈ।