ਜਲੰਧਰ (ਹਰਜਿੰਦਰ ਛਾਬੜਾ) — ਗੁਜਰਾਤ ਦੇ ਅਹਿਮਦਾਬਾਦ ‘ਚ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ (ਮੋਟੇਰਾ ਕ੍ਰਿਕਟ ਸਟੇਡੀਅਮ) ਬਣ ਤੇ ਤਿਆਰ ਹੋ ਚੁੱਕਿਆ ਹੈ। ਇਸ ਸਟੇਡੀਅਮ ‘ਚ 1.10 ਲੱਖ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਵਿਸ਼ਵ ਦੇ ਇਸ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ‘ਚ ਫੀਚਰ (ਸੁਵਿਧਾਵਾਂ) ਵੀ ਵਿਸ਼ਵ ਕਲਾਸ ਹੋਵੇਗੀ। ਇਸ ਸਟੇਡੀਅਮ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਾਜ਼ਰ ਹੋਣਗੇ।
ਮੀਂਹ ਕਾਰਨ ਇਸ ਸਾਲ ਕਈ ਮੈਚ ਰੱਦ ਕਰ ਦਿੱਤੇ ਗਏ ਸਨ ਜੋ ਕ੍ਰਿਕਟ ਫੈਂਸ ਦੇ ਲਈ ਸਭ ਤੋਂ ਵੱਡੀ ਨਿਰਾਸ਼ਾ ਦਾ ਕਾਰਨ ਵੀ ਬਣੀ। ਵਧੀਆ ਗੱਲ ਇਹ ਹੈ ਕਿ ਇਸ ਸਟੇਡੀਅਮ ‘ਚ ਮੀਂਹ ਦੇ ਰੁਕਣ ਤੋਂ 30 ਮਿੰਟ ਬਾਅਦ ਹੀ ਮੈਚ ਸ਼ੁਰੂ ਹੋ ਸਕੇਗਾ। ਜੀ. ਸੀ. ਏ. ਦੇ ਉਪ ਪ੍ਰਧਾਨ ਧਨਰਾਜ ਨਾਥਵਾਨੀ ਦੇ ਅਨੁਸਾਰ ਉਪ-ਸਾਹਿਤ ਜਲ ਨਿਰਾਸੀ ਪ੍ਰਣਾਲੀ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਮੀਂਹ ਬੰਦ ਹੋਣ ਦੇ 30 ਮਿੰਟ ਬਾਅਦ ਪੂਰੀ ਗਰਾਊਂਡ ਸੁੱਕ ਜਾਵੇਗੀ।
ਇਸਦੀ ਵਜ੍ਹਾ ਨਾਲ ਇਹ ਮੀਂਹ ਕਾਰਨ ਮੈਚ ਰੱਦ ਹੋਣ ਦੇ ਚਾਂਸ ਘੱਟ ਹੋਣਗੇ। ਇਸ ਦੇ ਨਾਲ ਹੀ ਗੁਜਰਾਤ ਕ੍ਰਿਕਟ ਐਸੋਸੀਏਸ਼ਨ (ਜੀ. ਸੀ. ਏ.) ਲਾਲ ਤੇ ਕਾਲੀ ਮਿੱਟੀ ਦੋਵਾਂ ਨਾਲ 11 ਪਿੱਚ ਤਿਆਰ ਕਰ ਰਿਹਾ ਹੈ ਜੋ ਉਛਾਲ, ਸਪਿਨ ਦੇ ਅਨੁਕੂਲ ਜਾਂ ਦੋਵਾਂ ਦਾ ਮਿਸ਼ਰਣ ਹੋਵੇਗੀ। ਜੀ. ਸੀ. ਏ. ਦੇ ਉੁਪ ਪ੍ਰਧਾਨ ਨੇ ਇਕ ਰਿਪੋਰਟ ‘ਚ ਕਿਹਾ ਕਿ ਕੁਝ ਪਿੱਚਾਂ ਨੂੰ ਲਾਲ ਮਿੱਟੀ ਜਦਕਿ ਕੁਝ ਕਾਲੀ ਮਿੱਟੀ ਤੇ ਕੁਝ ਦੋਵਾਂ ਦੇ ਮਿਸ਼ਰਣ ਨਾਲ ਬਣੇਗੀ।
ਜਾਣੋਂ ਮੋਟੇਰਾ ਸਟੇਡੀਅਮ ਦੀ ਖਾਸੀਅਤ
ਮੋਟੇਰਾ ਸਟੇਡੀਅਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹੱਤਵਪੂਰਨ ਯੋਜਨਾ ਹੈ। ਮੋਦੀ ਜਦੋ ਗੁਜਰਾਤ ਕ੍ਰਿਕਟ ਦੇ ਪ੍ਰਧਾਨ ਸੀ ਤਾਂ ਉਨ੍ਹਾਂ ਨੇ ਮੋਟੇਰਾ ਨੂੰ ਸਭ ਤੋਂ ਵੱਡਾ ਸਟੇਡੀਅਮ ਬਣਾਉਣ ਦਾ ਸੁਪਨਾ ਦੇਖਿਆ ਸੀ।
ਮੋਟੇਰਾ ਸਟੇਡੀਅਮ ‘ਚ 1.10 ਲੱਖ ਤੋਂ ਜ਼ਿਆਦਾ ਲੋਕ ਇਕੱਠੇ ਕ੍ਰਿਕਟ ਮੈਚ ਦੇਖ ਸਕਦੇ ਹਨ।
ਮੋਟੇਰਾ ਸਟੇਡੀਅਮ ਤੋਂ ਪਹਿਲਾਂ ਆਸਟਰੇਲੀਆ ਦੇ ਮੈਲਬੋਰਨ ਕ੍ਰਿਕਟ ਗਰਾਊਂਡ ਨੂੰ ਸਭ ਤੋਂ ਵੱਡੇ ਸਟੇਡੀਅਮ ਦਾ ਦਰਜਾ ਹਾਸਲ ਹੈ। ਜਿਸ ‘ਚ ਇਕ ਲੱਖ ਲੋਕਾਂ ਦੀ ਬੈਠਣ ਦੀ ਸਮਰੱਥਾ ਹੈ।
ਮੋਟੇਰਾ ਸਟੇਡੀਅਮ 63 ਏਕੜ ‘ਚ ਫੈਲਿਆ ਹੋਇਆ ਹੈ। ਇਸ ਨੂੰ ਬਣਾਉਣ ‘ਚ 700 ਕਰੋੜ ਰੁਪਏ ਦੀ ਲਾਗਤ ਆਈ ਹੈ।
ਇਸ ਸਟੇਡੀਅਮ ‘ਚ 4 ਹਜ਼ਾਰ ਚਾਰ ਪਹੀਆ ਵਾਹਨ ਤੇ 10 ਹਜ਼ਾਰ 2 ਪਹੀਆ ਵਾਹਨ ਪਾਰਕਿੰਗ ਦੀ ਜਗ੍ਹਾ ਬਣਾਈ ਗਈ ਹੈ।
Sports ਭਾਰਤ ‘ਚ ਬਣੇ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦੀ ਜਾਣੋਂ...