ਇਵਾਂਕਾ ਨੇ ਪਿਛਲੇ ਸਾਲ ਸਤੰਬਰ ਵਿੱਚ ਅਰਜਨਟੀਨਾ ਦੀ ਯਾਤਰਾ ਦੌਰਾਨ ਪਹਿਲੀ ਵਾਰ ਇਹ ਡ੍ਰੈੱਸ ਪਾਈ ਸੀ। ਇਸ ਡ੍ਰੈੱਸ ਦੀ ਕੀਮਤ 1 ਲੱਖ 71 ਹਜ਼ਾਰ 331 ਰੁਪਏ ਹੈ।
ਨਵੀਂ ਦਿੱਲੀ: ਭਾਰਤ ਦੌਰੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਬੇਟੀ ਇਵਾਂਕਾ ਟਰੰਪ ਨੂੰ ਵੀ ਸ਼ਾਮਲ ਕੀਤਾ ਹੈ। ਜਿਵੇਂ ਹੀ ਇਵਾਂਕਾ ਹਵਾਈ ਜਹਾਜ਼ ਵਿੱਚੋਂ ਬਾਹਰ ਆਈ, ਉਸ ਨੇ ਆਪਣੀ ਮਨਮੋਹਨ ਮੁਸਕਾਨ ਤੇ ਸਟਾਈਲਿੰਗ ਕੱਪੜਿਆਂ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
ਦੱਸ ਦੇਈਏ ਕਿ ਇਵਾਂਕਾ ਟਰੰਪ ਦੂਜੀ ਵਾਰ ਭਾਰਤ ਆਈ ਹੈ। ਇਵਾਂਕਾ ਨੇ ਬੇਬੀ ਬੱਲੂ ਤੇ ਰੈੱਡ ਕਲਰ ‘ਚ ਫਲੌਰਲ ਪ੍ਰਿੰਟ ਡ੍ਰੈੱਸ ਪਾਈ ਹੋਈ ਸੀ। ਇਹ ਡ੍ਰੈੱਸ ਪ੍ਰੋਨੇਜ਼ਾ ਸਕੌਲਰ ਬ੍ਰਾਂਡ ਦੀ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਜਦੋਂ ਅਸੀਂ ਇਵਾਂਕਾ ਨੂੰ ਇਸ ਡ੍ਰੈੱਸ ਵਿੱਚ ਵੇਖ ਰਹੇ ਹਾਂ। ਸਾਲ 2019 ‘ਚ ਉਹ ਇਸ ਡ੍ਰੈੱਸ ਵਿੱਚ ਪਹਿਲਾਂ ਹੀ ਨਜ਼ਰ ਆ ਚੁੱਕੀ ਹੈ। ਉਦੋਂ ਉਸ ਨੇ ਅਰਜਨਟੀਨਾ ਦੀ ਆਪਣੀ ਯਾਤਰਾ ਦੌਰਾਨ ਇਹ ਡ੍ਰੈੱਸ ਪਾਈ ਸੀ।
ਬੇਬੀ ਬੱਲੂ ਬੇਸ ਤੇ ਰੈਡ ਫਲੌਰਲ ਪ੍ਰਿੰਟ ਡ੍ਰੈੱਸ ਵਿਸਕੋ ਜਾਰਜਟ ਮੈਟੀਰੀਅਲ ਦੀ ਹੈ। ਵੇਨਿਕ ਤੇ ਗੋਲ ਆਸਤੀਨ ਵਾਲਾ ਇਹ ਡ੍ਰੈੱਸ ਇਵਾਂਕਾ ‘ਤੇ ਬਹੁਤ ਵਧੀਆ ਲੱਗ ਰਹੀ ਹੈ। ਇਵਾਂਕਾ ਦੀ ਇਸ ਡ੍ਰੈਸ ਦੀ ਕੀਮਤ 1 ਲੱਖ 71 ਹਜ਼ਾਰ 331 ਰੁਪਏ ਹੈ। ਉਸ ਨੇ ਆਪਣੇ ਲੰਬੇ ਵਾਲਾਂ ਨੂੰ ਖੁੱਲ੍ਹਾ ਰੱਖਦੇ ਹੋਏ ਇਸ ਦੇ ਨਾਲ ਲਾਲ ਪੰਪ ਪਹਿਨੇ। ਉਸ ਨੇ ਆਪਣੇ ਡ੍ਰੈਸ ਨੂੰ ਸਟੇਟਮੈਂਟ ਈਅਰਰਿੰਗਸ ਤੇ ਨਿਉਡ ਲਿਪਸਟਿਕ ਨਾਲ ਪੂਰਾ ਕੀਤਾ। ਜਦਕਿ, ਇਸ ਦੇ ਨਾਲ ਹੀ ਇਵਾਨਕਾ ਨੇ ਸਾਬਤ ਕਰ ਦਿੱਤਾ ਹੈ ਕਿ ਵਾਰ-ਵਾਰ ਇੱਕੋ ਡ੍ਰੈੱਸ ਪਾਉਣ ਵਿੱਚ ਕੋਈ ਨੁਕਸਾਨ ਨਹੀਂ।
ਹਰਜਿੰਦਰ ਛਾਬੜਾ-ਪਤਰਕਾਰ 9592282333