ਭਾਰਤ-ਆਸਟਰੇਲੀਆ ਮੁਕਾਬਲੇ ਦਾ ਫ਼ੈਸਲਾ ਗੇਂਦਬਾਜ਼ਾਂ ਹੱਥ: ਜ਼ਹੀਰ

ਮੁੰਬਈ (ਸਮਾਜ ਵੀਕਲੀ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਦਾ ਮੰਨਣਾ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਮੁਕਾਬਲੇ ਦਾ ਫ਼ੈਸਲਾ ਗੇਂਦਬਾਜ਼ਾਂ ਦੇ ਪ੍ਰਦਰਸ਼ਨ ’ਤੇ ਨਿਰਭਰ ਹੋਵੇਗਾ ਕਿਉਂਕਿ ਦੋਵੇਂ ਟੀਮਾਂ ਵਿੱਚ ਦੁਨੀਆਂ ਦੇ ਕੁੱਝ ਸਰਵੋਤਮ ਗੇਂਦਬਾਜ਼ ਸ਼ਾਮਲ ਹਨ। ਜੇਕਰ ਭਾਰਤੀ ਟੀਮ ਵਿੱਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਵਰਗੇ ਗੇਂਦਬਾਜ਼ ਹਨ ਤਾਂ ਆਸਟਰੇਲਿਆਈ ਟੀਮ ਵਿੱਚ ਮਿਸ਼ੇਲ ਸਟਾਰਕ ਅਤੇ ਪੈਟ ਕਮਿੰਸ ਮੌਜੂਦ ਹਨ।

ਭਾਰਤੀ ਕ੍ਰਿਕਟ ਟੀਮ ਪੂਰੀ ਲੜੀ ਲਈ ਆਸਟਰੇਲੀਆ ਵਿੱਚ ਹੈ, ਜਿਸ ਵਿੱਚ ਤਿੰਨ ਇੱਕ ਰੋਜ਼ਾ, ਤਿੰਨ ਟੀ-20 ਅਤੇ ਚਾਰ ਟੈਸਟ ਮੈਚ ਸ਼ਾਮਲ ਹਨ। ਦੌਰਾ 27 ਨਵੰਬਰ ਤੋਂ ਇੱਕ ਰੋਜ਼ਾ ਲੜੀ ਨਾਲ ਸ਼ੁਰੂ ਹੋਵੇਗਾ। ਵਿਸ਼ਵ ਕੱਪ-2011 ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ ਜ਼ਹੀਰ ਖ਼ਾਨ ਨੇ ਕਿਹਾ, ‘‘ਆਸਟਰੇਲਿਆਈ ਪਿੱਚਾਂ ’ਤੇ ਹਮੇਸ਼ਾ ਚੰਗਾ ਉਛਾਲ ਅਤੇ ਤੇਜ਼ੀ ਰਹਿੰਦੀ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਗੇਂਦਬਾਜ਼ ਹੀ ਇੱਕ ਰੋਜ਼ਾ, ਟੀ-20 ਅਤੇ ਟੈਸਟ ਲੜੀ ਦਾ ਫ਼ੈਸਲਾ ਕਰਨਗੇ।’’

Previous articleਵਾਦੀ ’ਚ ਭਾਰੀ ਤਬਾਹੀ ਦੀਆਂ ਕੋਸ਼ਿਸ਼ਾਂ ਨਾਕਾਮ: ਮੋਦੀ
Next articleਮੁੱਖ ਮੰਤਰੀ ਦੀ ਕਿਸਾਨ ਧਿਰਾਂ ਨਾਲ ਮੀਟਿੰਗ ਅੱਜ