– ਜਗਦੀਸ਼ ਸਿੰਘ ਚੋਹਕਾ
ਭਾਰਤ ਅੰਦਰ ਪਿਛਲੇ ਦਿਨੀ ਸੰਸਦ ਦੀਆਂ ਹੋਈਆਂ 17-ਵੀਆਂ ਲੋਕ ਸਭਾ ਚੋਣਾਂ ਅੰਦਰ ਦੂਸਰੀ ਵਾਰ ਬੀ.ਜੇ.ਪੀ. ਫਿਰ ਭਾਰੀ ਬਹੁਮਤ ਪ੍ਰਾਪਤ ਕਰਕੇ ਜੇਤੂ ਹੋਈ ! ਪਾਰਟੀ ਦੇ ਸਰਬਗਿਆਤਾ ਆਗੂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇਸ ਹੈਰਾਨੀ ਜਨਕ ਜਿੱਤ ਬਾਦ, ‘ਜੇਤੂ ਭਾਸ਼ਣ ਦਿੰਦਿਆ, ‘ਉਸ ਨੇ ਕਿਹਾ, ‘ਕਿ ਪਿਛਲੇ 30-ਸਾਲਾਂ ਤੋਂ ਵਿਰੋਧੀ ਧਿਰਾ ਜੋ ਨਕਲੀ ਧਰਮ ਨਿਰਪੱਖਤਾ ਦਾ ਰਾਗ ਅਲਾਪਦੀਆਂ ਆਂ ਰਹੀਆਂ ਸਨ ! ਮੇਰੀ ਇੱਕ ਵੱਡੀ ਪ੍ਰਾਪਤੀ ਹੈ, ‘ਕਿ ਮੈਂ ਇਸ ਨਕਲੀ ਧਰਮ-ਨਿਰਪੱਖਤਾ ਦੇ ਨਕਾਬ ਨੂੰ ਨੰਗੇ ਹੱਥੀ ਲਾਹ ਕੇ ਵਗਾਹ ਮਾਰਿਆ ਹੈ ? ਭਾਵ ਹੁਣ ਉਸ ਦਾ ਮੰਨਣਾ ਹੈ, ‘ਕਿ ਵਿਰੋਧੀ ਧਿਰ ਜੋ ਨਕਲੀ ਧਰਮ ਨਿਰਪੱਖਤਾ ਰਾਹੀਂ ਘੱਟ-ਗਿਣਤੀਆਂ ਨੂੰ ਪਤਿਆਉਣ ਲਈ ਵਰਤਦੀ ਸੀ, ‘ਉਹ ਠੱਗੀ ਬੰਦ ਕਰ ਦਿੱਤੀ ਗਈ ਹੈ ! ਪਰ ਤੁਰੰਤ ਦੂਸਰੇ ਦਿਨ ਹੀ ਘੱਟ ਗਿਣਤੀਆਂ ਦਾ ਵਿਸ਼ਵਾਸ਼ ਜਿੱਤਣ ਲਈ ਕਹਿ ਦਿੱਤਾ, ‘ਕਿ ਧਰਮ-ਨਿਰਪੱਖਤਾ ਜੋ ਨਕਲੀ ਹੈ, ਘੱਟ ਗਿਣਤੀਆਂ ਨੂੰ ਲਾਡ ਪਿਆਰ ਕਰਨਾ ਨਹੀਂ, ਸਗੋਂ ਠੱਗਣਾ ਸੀ ! ਭਾਵ ਇਹ ਮੁਸਲਿਮ ਭਾਈਚਾਰੇ ਨੂੰ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਰਿਹਾ ਹੈ ! ਪਰ ਮੋਦੀ ਇਹ ਵੀ ਕਹਿੰਦਾ ਹੈ, ‘ਕਿ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਮਾਂਵੇਸ਼ੀ ? ਪਰ ! ਅਸਲ ਵਿੱਚ ਸਾਰਾਭ ਭੰਗਵਾਂ ਪ੍ਰਵਾਰ ਆਪਣੀ ਹੋਂਦ ਤੋਂ ਲੈ ਕੇ ‘ਅੱਜ ਤੱਕ ਇਹ ਕਹਿੰਦਾ ਹੈ, ‘ਕਿ ਸਾਰਿਆਂ ਨੂੰ ਇਨਸਾਫ਼ ਅਤੇ ਕਿਸੇ ਨੂੰ (ਘੱਟ ਗਿਣਤੀਆਂ, ਇਸਤਰੀਆਂ, ਦਲਿਤਾਂ) ਪਤਿਆਉਣਾ ਨਹੀਂ ! ਇਹ ਭਾਰਤ ਅੰਦਰ ਧਰਮ ਨਿਰਪੱਖਤਾ ਵਿਦੇਸ਼ੀ ਟਰਮ ਹੈ ? ਬਹੁਤ ਸਾਰੇ ਜੁਮਲਿਆਂ, ਲਾਰਿਆ ਅਤੇ ਹੁਣ ਧਰਮ-ਨਿਰਪੱਖਤਾ ਦੇ ਨਵੇਂ ਮੈਨਿਆ ਅਨੁਸਾਰ ਭਾਰਤੀ ਆਵਾਮ ਨੂੰ ਨਵੇਂ-ਨਵੇਂ ਸੁਫਨੇ ਦਿਖਾ ਕੇ ਉੜਕ ਏਕਾ-ਅਧਿਕਾਰਵਾਦੀ ਢੰਗ ਤਰੀਕਿਆਂ ਰਾਹੀਂ ਹਿੰਦੂ-ਰਾਸ਼ਟਰ ਵੱਲ ਵੱਧਣਾ ਹੁਣ ਉਨ੍ਹਾਂ ਦਾ ਅਜੰਡਾ ਹੈ !
ਭਾਵੇਂ ਮੋਦੀ ਦੇ ਕਹਿਣ ਅਨੁਸਾਰ ਘੱਟ ਗਿਣਤੀਆਂ ਪ੍ਰਤੀ ਦੂਸਰੀਆਂ ਵਿਰੋਧੀ ਧਿਰਾਂ ਵੱਲੋਂ ਇਹ ਨ॥ਰੀਆਂ ਅੱਧ-ਪੱਚਧਾ ਠੀਕ ਹੋਵੇ ਜਾਂ ਗਲਤ ? ਪਰ ਘੱਟ ਗਿਣਤੀਆਂ, ਇਸਤਰੀਆਂ ਅਤੇ ਦਲਿਤਾਂ ਵਾਰੇ ਜੋ ਸੁਰੱਖਿਆ ਸੰਬੰਧੀ ਸਮੁੱਚੇ ਭਾਰਤ ਅੰਦਰ ਸਾਰੇ ਭੰਗਵਾ ਕਰਨ ਪ੍ਰਵਾਨ ਨੇ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਅਮਲ ਵਿੱਚ ਇਨ੍ਹਾਂ ਵਰਗਾਂ ਦੇ ਮਨ੍ਹਾਂ ਅੰਦਰ ਡਰ ਅਤੇ ਅਸੁਰੱਖਿਆ ਦੀ ਭਾਵਨਾ ਭਰ ਦਿੱਤੀ ਹੈ ! ਉਹ ਸੱਚ ਹੈ ? ਪਿਛਲੇ ਕੁਝ ਅਰਸੇ ਤੋਂ ਘੱਟ ਗਿਣਤੀ ਲੋਕਾਂ ਨੂੰ ਬਿਨਾਂ ਕਿਸੇ ਕਾਰਨ ਕੋਈ ਮੁਕੱਦਮਾਂ ਚਲਾਏ, ‘ਖੁਦ ਹੀ ਮਾਰ ਦੇਣਾ ! ਇਹ ਭੰਗਵਾ ਕਰਨ ਪ੍ਰਵਾਰ ਨੂੰ ਏਕਾ-ਅਧਿਕਾਰਵਾਦੀ ਹੱਕ ਕਿਸ ਨੇ ਦਿੱਤਾ ਹੈ ? ਕੀ ਇਹ ਘੱਟ ਗਿਣਤੀਆਂ ਅੰਦਰ ਹਿੰਸਾ ਰਾਹੀਂ ਡਰ ਦਾ ਮਾਹੌਲ ਪੈਦਾ ਨਹੀਂ ਕੀਤਾ ਜਾ ਰਿਹਾ ਹੈ ! ਜਦ ਕਿ ਇਹ ਵੀ ਠੀਕ ਹੈ, ‘ਕਿ ਜਦੋਂ ਗੈਰ-ਬੀ.ਜੇ.ਪੀ. ਪਾਰਟੀਆਂ ਸਤਾ ‘ਚ ਸਨ ਤਾਂ ਘੱਟ ਗਿਣਤੀ ਭਾਈਚਾਰੇ ਨੂੰ ਸੁਰੱਖਿਆ ਦੇਣ ਲਈ ਉਪਰਾਲੇ ਹੁੰਦੇ ਰਹੇ ? ਹਾਲਾਤਾਂ ਨੇ ਖੁਦ ਹੀ ਅੱਜ ਸਾਬਤ ਕਰ ਦਿੱਤਾ ਹੈ, ‘ਕਿ ਹੁਣ ਸੁਰੱਖਿਆ ਅਤੇ ਹਿਫ਼ਾਜਿਤ ਨਾ ਹੋਣ ਕਾਰਨ ਇਨ੍ਹਾਂ ਵਰਗਾਂ ਅੰਦਰ ਭੈਅ ਅਤੇ ਡਰ ਫੈਲਿਆਂ ਹੋਇਆ ਹੈ ! ਅੱਜ ਮੁੱਖ ਮੁੱਦਾ ਇਨ੍ਹਾਂ ਕੱਟੜਵਾਦੀ ਹਾਲਾਤਾਂ ਕਾਰਨ ਪੈਦਾ ਹੋਏ ਭੈਅ ਤੋਂ ਮੁਕਤੀ ਦਾ ਹੈ ? ਡਰਾਉਣ ਅਤੇ ਭੈਅਭੀਤ ਵਾਲਾ ਇਹ ਸਮਾਂ, ‘ਕਿ ਅਸੀਂ ਨਿਹੱਕੇ ਅਤੇ ਭੈਅ ਅਧੀਨ ਮਾਰੇ ਨਾ ਜਾਈਏ ! ਕੀ ਇਹ ਧਰਮ ਨਿਰਪੱਖਤਾ ਦਾ ਕਮਜੋਰ ਹੋਣਾ ਹੀ ਨਹੀਂ ਕਿਹਾ ਜਾ ਸਕਦਾ ? ਕੀ ਰਾਜਨੀਤਿਕ ਪਾਰਟੀਆਂ ਨੇ ਹੀ ਮੁਸਲਿਮ ਭਾਈਚਾਰੇ ਨੂੰ ਅਜਿਹੇ ਵਿਕਾਸ ਵਾਲੇ ਜੋਖ਼ਮ ‘ਚ ਪਾਇਆ, ‘ਜੋ ਹੁਣ ਪਿਛਲੇ 5-ਸਾਲਾਂ ਤੋਂ ਮੋਦੀ ਸਰਕਾਰ ਅਧੀਨ ਹੋ ਰਿਹਾ ਹੈ ! ਇਹ ਠੀਕ ਹੈ, ‘ਕਿ ਕਈ ਰਾਜਸੀ ਪਾਰਟੀਆਂ ਨੇ, ਜੋ ਰਾਜਸਤਾ ‘ਚ ਸ਼ਾਮਲ ਸਨ, ‘ਇਸ ਭਾਈਚਾਰੇ ਨੂੰ ਪਲੋਸਿਆ, ਪਰ ਉਨ੍ਹਾਂ ਨੂੰ ਰੂੜੀਵਾਦ ‘ਚ ਬਾਹਰ ਕੱਢਣ ਲਈ ਕੋਈ ਉਸਾਰੂ ਯਤਨ ਵੀ ਨਹੀਂ ਕੀਤੇ ! ਇਸ ਲਈ ਉਨ੍ਹਾਂ ਦੀ ਧਰਮ ਨਿਰਪੱਖਤਾ ਅੱਧ-ਪੱਚਧੀ ਨਕਲੀ ਸੀ ? ਕਿਉਂਕਿ ਅਜਿਹਾ ਇਸ ਕਰਕੇ ਵੀ ਹੋ ਸਕਦਾ ਹੈ ਕਿ ਘੱਟ ਗਿਣਤੀ ਭਾਈਚਾਰੇ ਦੀ ਅਸਹਿਣਸ਼ੀਲਤਾ ਕਾਰਨ ਖੁਦਗਰ॥ੀ ਅਤੇ ਕੱਟੜਪੁਣੇ ਨੇ ਉਨ੍ਹਾਂ ਦੇ ਵੱਖੋਂ-ਵੱਖ ਧੜਿਆ ਦੇ ਆਗੂਆਂ ਨਾਲ ਮਿਲੀ ਭੁਗਤ ਰਾਹੀਂ ਉਨ੍ਹਾਂ ਨੂੰ ਪਤਿਆਉਣਾ ਸੀ ? ਪਰ ਮੋਦੀ ਜੀ ਤੁਹਾਡੀ ਧਰਮ-ਨਿਰਪੱਖਤਾ 2002 ਦੇ ਗੁਜਰਾਤ ਦੰਗਿਆ ਦੌਰਾਨ ਜਗ-॥ਾਹਰ ਹੋ ਚੁੱਕੀ ਹੈ ! ਬਾਬਰੀ, ਮਸਜਿਦ ਢਾਹੁਣ ਵੇਲੇ ਕੀ ਅਸਲੀ ਸੀ ?
ਅਪ੍ਰੈਲ ਤੋਂ ਮਈ 2019 ਦੌਰਾਨ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ, ਸਿਵਾਏ ਖੱਬੀਆਂ ਧਿਰਾਂ ਦੇ, ‘ਕਿਸੇ ਵੀ ਬਾਕੀ ਧਿਰ ਨੇ ਲੋਕ ਮੁੱਦੇ-ਬੇਰੁਜਗਾਰੀ, ਸਿਹਤ, ਸਿੱਖਿਆ, ਖੇਤੀ, ਵੱਧ ਰਹੀ ਆਰਥਿਕ-ਅਸਮਾਨਤਾਂ ਦੇਸ਼ ਅੰਦਰ ਫੈਲਿਆ ਨਸ਼ਿਆ ਦਾ ਜਾਲ, ਹੱਫੜਾ-ਹੱਫੜੀ, ਭ੍ਰਿਸ਼ਟਾਚਾਰ, ਗਰੀਬੀ, ਗੁਰਬਤ ਵੀ ਛੋਹੇ ਨਹੀਂ ! ਇੱਥੋਂ ਤਕ ਕਿ ਹਾਕਮ ਧਿਰ ਬੀ.ਜੇ.ਪੀ. ਅਤੇ ਦੂਸਰੀਆਂ ਧਿਰਾਂ ਨੇ, ‘ਇੱਕ ਦੂਸਰੇ ਨੂੰ ਗਾਲ-ਗਾ-ਲੋਚ ਅਤੇ ਮਿਹਣੇ ਦੇਣ ਤੋਂ ਬਿਨ੍ਹਾਂ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਚੁਣੋਤੀਆਂ ਵਾਰੇ ਕੋਈ ਗੱਲ ਹੀ ਨਹੀਂ ਕੀਤੀ ! ਉਨ੍ਹਾਂ ਨਾਲ ਪੂੰਜੀਪਤੀਆਂ ਦਾ ਚੁਹੇਤਾ ਮੀਡੀਆਂ ਵੀ ਪੂਰੀ ਤਰ੍ਹਾਂ ਇੱਕ ਸੁਰ ਸੀ ? ਬੀ.ਜੇ.ਪੀ. ਨੇ ਆਪਣੇ ਅਜੰਡੇ ਅਨੁਸਾਰ ਰਾਸ਼ਟਰਵਾਦ, ਪਾਕਿ ਵਿਰੋਧੀ, ਜੰਗ ਜੋ ਜਿਵੇਂ ਖੁਦ ਮੋਦੀ ਹੀ ਮੋਰਚਿਆ ਤੇ ਲੜ ਰਿਹਾ ਹੋਵੇ, ਅਜਿਹੀ ਬੇਲੋੜੀ ਬਿਆਨਬਾਜੀ ਰਾਹੀ ਵਿਰੋਧੀ ਧਿਰ ਨੂੰ , ‘ਆਪਣੇ ਇਨ੍ਹਾਂ ਬੇਤੁਕੇ ਅਤੇ ਭੁਲੇਖਾ ਪਾਊ ਭਾਸ਼ਣਾਂ ਰਾਹੀਂ ਰੱਖਿਆਤਮਿਕ ਪ॥ੀਸ਼ਨਾਂ ‘ਚ ਖੜਾ ਕਰ ਰੱਖਿਆ ! ਜਿਸ ਧਰਮ ਨਿਰਪੱਖਤਾ ਦੀ ਮੋਦੀ ਨੇ ਅੱਜ ਚਰਚਾ ਕੀਤੀ ਅਤੇ ਮੁਸਲਿਮ ਭਾਈਚਾਰੇ ਪ੍ਰਤੀ ਨਕਲੀ ਧਰਮ ਨਿਰਪੱਖਤਾ ਦਾ ਰਾਗ ਅਲਾਪਿਆ ਬਾਰੇ ਇਨ੍ਹਾਂ ਚੋਣਾਂ ਦੌਰਾਨ ਇੱਕ ਵਾਰ ਵੀ ॥ੁਬਾਨ ਨਹੀਂ ਖੋਲ੍ਹੀ ? ਦੂਸਰੇ ਪਾਸੇ ਦੂਸਰੀ ਧਿਰ ਨੇ ਵੀ, ‘ਕਿ ਕਿਤੇ ਇਸ ਭਾਈਚਾਰੇ ਦੀਆਂ ਮੁਸ਼ਕਲਾਂ ਅਤੇ ਕਾਨੂੰਨੀ ਹਿੱਤਾਂ ਦੀ ਗੱਲ ਕਰਨ ਨਾਲ ‘ਭਾਰੂ ਬਹੁ-ਗਿਣਤੀ ਵੋਟਾਂ ਨਾਰਾ॥ ਨਾ ਹੋ ਜਾਣ, ‘ਮੂੰਹ ਬੰਦ ਕਰ ਰੱਖਿਆ ? ਲੋਕ ਅਤੇ ਕੌਮੀ ਮੁੱਦਿਆਂ ਨੂੰ ਨੁਕਰੇ ਲਾ ਕੇ ਬੀ.ਜੇ.ਪੀ. ਚੋਣਾਂ ਅੰਦਰ ਇਸ ਨਵੀਂ ਦਾਅ-ਪੇਚ ਵਾਲੀ ਨੀਤੀ ਨੇ, ‘ਫਰਵਰੀ ਮਹੀਨੇ ਦੌਰਾਨ ਸੀ.ਆਰ.ਪੀ.ਐਫ.ਦੇ ਪੁਲਵਾਮਾ ਲਾਗੇ ਦਹਿਸ਼ਤਗਰਦਾਂ ਦੇ ਘਿਨੌਣੇ ਕਾਰਿਆ ਅਧੀਨ ਸ਼ਹੀਦ ਹੋਏ ਜਵਾਨਾਂ ਅਤੇ ਦਹਿਸ਼ਤਗਰਦਾਂ ਦੇ ਠਿਕਾਣਿਆਂ ਉੱਤੇ ਪਾਕਿ ਜਾਕੇ ਕੀਤੇ ਹਵਾਈ ਹਮਲਿਆ ਨੂੰ, ਦੇਸ਼ ਲਈ ਨਹੀਂ, ‘ਸਗੋਂ ਪਾਰਟੀ ਦੀ ਭੱਲ ਖੱਟਣ ਲਈ ਖੂਬ ਵਰਤਿਆਂ ? ਆਪਣੇ ਆਪ ਨੂੰ ਖੁਦ ਦੇਸ਼ ਭਗਤ ਸਾਬਤ ਕਰਕੇ ਦੇਸ਼ ਦੀ ਬਹੁ-ਗਿਣਤੀ ਭਾਰੂ ਜਨਤਾ ਨੂੰ ਫਿਰਕੂ ਪਤਾ ਵਰਤ ਕੇ ਬਹੁ-ਭਾਰੀ ਜਿੱਤ ਪ੍ਰਾਪਤ ਕੀਤੀ !
ਨਕਲੀ ਧਰਮ-ਨਿਰਪੱਖਤਾ ਭਾਰਤ ਅੰਦਰ ਘੱਟ ਗਿਣਤੀ ਲੋਕਾਂ ਪ੍ਰਤੀ ਹਥਿਆਰ ਸੁੱਟ ਗਈ। ਕਿਉਂਕਿ ਬੀ.ਜੇ.ਪੀ. ਦੇ ਹੱਥ ਠੋਕੇ, ‘ਖਾਸ ਕਰਕੇ ਬੀ.ਜੇ.ਪੀ. ਦੇ ਮੱਥੇ ਤੇ ਲਟਕ ਰਹੀਆਂ ਝਾਲਰਾਂ ਅਤੇ ਉਹਨਾਂ ਦੇ ਕਾਰੇ ਇਸ ਜਿੱਤ ਲਈ ਸਹਾਈ ਹੋਏ ? ਹੁਣ ਲੋੜ ਹੈ ! ਭੰਗਵਾਂ ਕਰਨ ਵੱਲੋਂ ਜੋ ਇਹ ਲਹਿਰ ਚਲਾਈ, ‘ਉਸ ਦੀ ਧਾਰਾਂ ‘ਚ ਮੋੜਾ ਕੱਟਣ ਦੀ ਅਤੇ ਸਾਰਾ ਦੇਸ਼ ਮੋਦੀ ਦਾ ਧੰਨਵਾਦੀ ਹੋਵੇਗਾ ! ਜੋ ਹੁਣੇ-ਹੁਣੇ ਮੋਦੀ ਨੇ ਨਕਲੀ ਧਰਮ-ਨਿਰਪੱਖਤਾ ਪ੍ਰਤੀ ਸਿਆਣੀ ਗਲ ਕੀਤੀ ਹੈ ! ਪਰ ਇਹ ਵਿਚਾਰ ਜੋ ਮੋਦੀ ਨੇ ਪੇਸ਼ ਕੀਤੇ ਹਨ, ‘ਉਹ ਕਿੰਨੇ ਕੁ ਸਾਰਥਿਕ ਹੋਣਗੇ ਕੁਝ ਕਿਹਾ ਨਹੀਂ ਜਾ ਸਕਦਾ ? ਸਬਕਾ ਸਾਥ, ਸਬਕਾ ਵਿਕਾਸ ਦਾ ਸਿਧਾਂਤ ਇਸ ਦਿਸ਼ਾ ਵੱਲ ਕਦਮ ਤਾਂ ਠੀਕ ਹੈ ! ਹਰ ਭਾਰਤੀ ਨੂੰ ਵਿਅਕਤੀਗਤ ਸਹੂਲਤਾਂ, ਸਿਹਤ, ਸਿੱਖਿਆ, ਰਿਹਾਇਸ਼, ਰੁ॥ਗਾਰ ਜੋ ਬਿਨਾਂ ਕਿਸੇ ਵਿਤਕਰੇ ਦੇ ਪ੍ਰਾਪਤ ਹੋਵੇ ਅਤੇ ਦਿੱਤਾਂ ਜਾਵੇ ? ਜੇਕਰ ਮੋਦੀ ਅਤੇ ਉਸ ਦੀ ਸੋਚ, ‘ਅਮਨ ਵਿੱਚ, ਧਰਮ-ਨਿਰਪੱਖਤਾ ਨੂੰ ਦਿਲੋਂ ਚਾਹੁੰਦੀ ਹੈ, ‘ਇਹ ਇੱਕ ਭਾਰਤ ਦੇ ਇਤਿਹਾਸ ਅੰਦਰ ਲੰਬੀ ਛਾਲ ਸਮਝੀ ਜਾਵੇਗੀ ? ਪਰ ਅਜਿਹਾ ਨਹੀਂ ਹੋਵੇਗਾ ? ਕਿਉਂਕਿ ਮੋਦੀ ਦਾ ਰਿਮੋਟ ਕੰਟਰੋਲ ਆਰ.ਐਸ.ਐਸ. ਪਾਸ ਹੈ, ਜੋ ਧਰਮ ਅਤੇ ਰਾਜਨੀਤੀ ਨੂੰ ਅੱਡ-ਅੱਡ ਨਹੀਂ ਰੱਖਣਾ ਚਾਹੁੰਦੀ ਹੈ ! ਮੋਦੀ ਲਈ ਧਰਮ ਨਿਰਪੱਖਤਾ ਦਾ ਨਵਾਂ ਦਰਵਾ॥ਾ ਖੋਲ੍ਹਣਾ ਆਸਾਨ ਨਹੀਂ ਹੈ, ‘ਜਿਸ ਰਾਹੀਂ ਘੱਟ ਗਿਣਤੀ ਮੁਸਲਿਮ ਇਸਾਈ, ਸਿੱਖ ਬੋਧੀ ਆਦਿ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਦੀ ਰੱਖਿਆ, ‘ਇਸ ਦਰਵਾ॥ੇ ਅੰਦਰ ਦਾਖਲ ਹੋ ਕੇ ਸੁਰੱਖਿਅਤ ਸਮਝੀ ਜਾ ਸਕੇ ? ਕਿਉਂਕਿ ਆਰ.ਐਸ.ਐਸ. ਸਾਰੇ ਭਾਈਚਾਰਿਆਂ ਨੂੰ ਇੱਕ ਸਮਾਨ ਨਹੀਂ ਦੇਖਦਾ, ਉਸ ਦੀ ਟਿੱਕ-ਟਿਕੀ ਅਤੇ ਭਾਵਨਾ ਅੰਦਰ ਕੇਵਲ ਹਿੰਦੂ ਬਹੁ ਗਿਣਤੀ ਹੀ ਉਚਤਮ ਹੈ ! ਇਸ ਲਈ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਹੈ, ‘ਕਿ ਮੋਦੀ ਭਾਰਤ ਅੰਦਰ ਘੱਟ ਗਿਣਤੀ ਲੋਕਾਂ ਦੇ ਸੱਭਿਆਚਾਰਕ ਹੱਕਾਂ ਦੀ ਵਕਾਲਤ ਕਰੇ ? ਸਗੋਂ ਚਾਹੀਦਾ ਤਾਂ ਇਹ ਹੈ, ‘ਕਿ ਭਾਰਤ ਦੇ ਸੰਵਿਧਾਨ ਦੀ ਸੌਂਹ ਚੁੱਕ ਕੇ ਉਹ ਸਾਰੇ ਭਾਰਤੀਆਂ, ‘ਸਮੇਤ ਘੱਟ ਗਿਣਤੀਆਂ, ਦਲਿਤ, ਇਸਤਰੀਆਂ ਅਤੇ ਦੱਬੇ-ਕੁਚਲੇ ਲੋਕਾਂ ਦੀ ਬਿਨਾਂ ਕਿਸੇ ਵਿਤਕਰੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਫਰ॥ ਨਿਭਾਏ !
ਪਰ ਪਿਛਲੇ 5 ਸਾਲਾਂ ਦੇ ਅਰਸੇ ਦੌਰਾਨ ਜੋ ਘੱੱਟ ਗਿਣਤੀ, ਦਲਿਤਾਂ ਅਤੇ ਇਸਤਰੀਆਂ ਪ੍ਰਤੀ ਇਕ ਲੜੀਵਾਰ ਬੇ-ਇਨਸਾਫੀਆਂ, ਵਧੀਕੀਆਂ ਅਤੇ ਗਿਣਮਿਥ ਕੇ ਹਮਲੇ ਸੇਧੇ ਗਏ, ਉਹ ਜਗ-ਜਾਹਿਰ ਹੋ ਚੁੱਕੇ ਹਨ ! ਹੁਣ ਵੀ ਜੇਕਰ ਸਾਰੇ ਭਾਈਚਾਰਿਆਂ ਅੰਦਰ ਖਾਸ ਕਰਕੇ ਬਹੁ-ਗਿਣਤੀ ਹਿੰਦੂਆਂ ਨੂੰ ਖਾਸ ਤਰਜੀਹ ਦਈਏ ਅਤੇ ਭੰਗਵਾਂ ਕਰਨ ਪ੍ਰਵਾਰ ਅੰਦਰ ਖਾਸ ਝਾਲਰਾ ਵਾਲੇ ਜੋ ਖਾਸ ਰੁਤਬਾ ਰੱਖਦੇ ਵਿਅਕਤੀ ਅਤੇ ਜੱਥੇਬੰਦੀਆਂ ਹਨ। ਉਨ੍ਹਾਂ ਦੇ ਦਬਾਅ, ਪ੍ਰਭਾਵ ਅਤੇ ਦਾਬੇ ਤੋਂ, ‘ਵਿਰੋਧੀ ਧਾਰਮਿਕ ਘੱਟ ਗਿਣਤੀਆਂ, ਜਾਤਾਂ, ਇਸਤਰੀ, ਲਿੰਗਕ ਪਿਤਰੀ-ਭਾਵਨਾਵਾਂ ਵਾਲੇ ਦੱਬੇ ਕੁਚਲੇ ਲੋਕਾਂ ਦੀ ਰੱਖਿਆ ਨਾ ਕਰੀਏ ! ਤਾਂ ਇਹ ਹੀ ਸਮਝਿਆ ਜਾਵੇਗਾ, ‘ਕਿ ਪਿਛਲੇ 5-ਸਾਲਾਂ ਦੌਰਾਨ ਘੱਟ ਗਿਣਤੀ ਲੋਕਾਂ ਪ੍ਰਤੀ ਜੋ ਕਲੰਕਤ ਭਾਵਨਾਵਾਂ ਉਜਾਗਰ ਹੀ ਨਹੀਂ ਹੋਈਆਂ, ‘ਸਗੋਂ ਅਮਲ ਵਿੱਚ ਆਈਆਂ, ‘ਉਨ੍ਹਾਂ ਤੋਂ ਮੋਦੀ ਮਾਨਸਿਕਤਾ ਨੇ ਕੁਝ ਨਹੀਂ ਸਿੱਖਿਆ ਹੈ ? ਸਗੋਂ ਭਾਰੂ ਬਹੁ ਗਿਣਤੀ ਧਾਰਮਿਕ ਦਬਾਅ ਦੇ ਕਾਰਨ ਘੱਟ ਗਿਣਤੀਆਂ ਅੰਦਰ ਬੇਗਾਨਗੀ ਕਾਰਨ ਪੈਦਾ ਹੋਏ ਕੱਟੜਵਾਦੀ ਦਹਿਸ਼ਤਗਰਦ ਅਨਸਰਾਂ ਤੋਂ ਵੀ ਘੱਟ ਗਿਣਤੀ ਭਾਈਚਾਰੇ ਦੀ ਰੱਖਿਆ ਫਿਰ ਕਿਵੇਂ ਹੋ ਸਕੇਗੀ ? ਮੋਦੀ ਜੀ ਸੰਵਿਧਾਨ ਦੀ ਸੌਂਹ ਚੁੱਕ ਦੇ ਸਾਰੇ ਭਾਰਤੀਆਂ ਦੀ ਰੱਖਿਆ ਕਰਨੀ ਹੀ ਅਸਲੀ ਧਰਮ ਨਿਰਪੱਖਤਾ ਹੈ। ਪਰ ਤੁਸੀਂ ਆਰ.ਐਸ.ਐਸ. ਦੇ ਪ੍ਰਭਾਵ ਅਧੀਨ, ‘ਭਾਰਤ ਦੇ ਪ੍ਰਧਾਨ ਮੰਤਰੀ ਹੋ ਕੇ, ‘ਸਾਰੀਆਂ ਸੰਵਿਧਾਨਿਕ ਪ੍ਰੰਪਰਾਵਾਂ, ਮਰਿਯਾਦਾ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਛਿਕੇ-ਟੰਗ ਕੇ, ‘ਸ਼ਰੇਆਮ ਮੰਦਿਰਾਂ, ਬੁਤਾਂ, ਹਿੰਦੂ ਰਸਮਾਂ, ਪੂਜਾ-ਪਾਠ, ਧਾਰਮਿਕ ਦਿਖਾਵੇ ਪੇਸ਼ ਕਰਨੇ, ਇਹ ਹੀ ਹਿੰਦੂ ਪ੍ਰਸਤੀ ਵਾਲੀ ਨਕਲੀ ਧਰਮ ਨਿਰਪੱਖਤਾ ਹੈ ! ਜੋ ਸਨਕੀ, ਗੈਰ-ਨਿਆ ਸੰਗਤ ਅਤੇ ਸੱਜ-ਪਿਛਾਖੜੀ ਪੂੰਜੀਵਾਦੀ ਰਾਜਨੀਤੀ ਵਾਲੀ ਕੱਟੜਵਤਾ ਤੇ ਫਿਰਕੂ ਤਨ॥ ਨਾਲ ਲੱਥ-ਪੱਥ ਹੈ, ਨੂੰ ਸੁਰਜੀਤ ਤੇ ਮ॥ਬੂਤ ਕਰ ਰਹੇ ਹੋ ? ਤੇ ਭਾਰਤ ਦੇ ਸੰਵਿਧਾਨਿਕ ਅੰਦਰ ਅਸਲੀ ਧਰਮ-ਨਿਰਪੱਖਤਾ ਦਾ ਤੁਸੀਂ ਕਤਲ ਕਰ ਰਹੇ ਹੋ।
ਭਾਰਤ ਦੀ ਆ॥ਾਦੀ ਲਹਿਰ ਅੰਦਰ ਸਮੁੱਚੇ ਭਾਰਤੀਆਂ ਨੇ ਮਿਲ ਕੇ ਪੂਰਾ ਯੋਗਦਾਨ ਪਾਇਆ ਸੀ। ਜਦ ਕਿ ਭਾਰਤ ਦੇ ਇਸ ਆ॥ਾਦੀ ਸੰਗਰਾਮ ‘ਚ ਆਰ.ਐਸ.ਐਸ. ਬਸਤੀਵਾਦੀ ਬਰਤਾਨਵੀਂ ਸਾਮਰਾਜੀ ਗੋਰੀ ਸਰਕਾਰ ਪ੍ਰਤੀ ਪੂਰੀ ਪੂਰੀ ਹਮਦਰਦੀ ਰੱਖ ਰਹੀ ਸੀ ! ਅੱਜ ! ਇਹੋਂ ਹੀ ਸੱਭਿਆਚਾਰਕ ਸੰਗਠਨ ਕਹਾਉਣ ਵਾਲੀ ਸੰਸਥਾ, ‘ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਲਈ ਭਾਰਤ ਅੰਦਰ ਉਸਰੀ ਸਦੀਆਂ ਪੁਰਾਣੀ ਬਹੁਲਤਵਾਦੀ ਸੱਭਿਅਤਾ ਨੂੰ ਮੱਲਿਆਮੇਟ ਕਰਨਾ ਚਾਹੁੰਦੀ ਹੈ ? ਇਹ ਰੂੜੀਵਾਦੀ, ਫਿਰਕੂ ਅਤੇ ਕੱਟੜਵਾਦੀ ਸੰਸਥਾ, ਜੋ ਧਰਮਨਿਰਪੱਖਤਾ ਦੇ ਇੱਕ ਬੌਧਿਕ ਪੱਖ ਨੂੰ, ‘ਕਿ ਉਹ ਫਿਰਕੇ ਅਤੇ ਫਿਰਕੂਵਾਦ ਅੰਦਰ ਅੰਤਰ ਨੂੰ ਵੀ ਸਮਝਣ ‘ਚ ਫੇਲ੍ਹ ਹੋ ਗਈ ਹੈ ? ਕਿਸੇ ਫਿਰਕੇ ਨਾਲ ਕੋਈ ਵੀ ਵਿਅਕਤੀ ਜੋ ਆਪਣੇ ਆਪ ਨੂੰ ਧਾਰਮਿਕ ਫਲਸਫ਼ੇ ਨਾਲ ਬੱਝਿਆ ਭਾਈਚਾਰਾ ਜੋ ਰਿਵਾਇਤੀ ਰਸਮਾਂ ਨਾਲ ਜੁੜਿਆ ਹੁੰਦਾ ਹੈ। ਜਦ ਕਿ ਫਿਰਕੂਵਾਦੀ (ਕੱਟੜਵਾਦੀ) ਉਹ ਕਿਸੇ ਵੀ ਫਿਰਕੇ ਅੰਦਰ ਹੋ ਸਕਦਾ ਹੈ। ਪਰ ਸਾਰਾ ਫਿਰਕਾ ਫਿਰਕੂਵਾਦੀ ਨਹੀਂ ਕਿਹਾ ਜਾ ਸਕਦਾ ! 17-ਵੀਆਂ ਲੋਕ ਸਭਾਂ ਚੋਣਾਂ ਦੌਰਾਨ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਾਬਰ ਕੀ ਉਲਾਦ ਦਾ ਨਾਂ ਲੈ ਕੇ ਇਕ ਸਾਰੇ ਫਿਰਕੇ ਨੂੰ ਸਿੱਧੇ ਤੌਰ ਤੇ ਕੋਸ ਰਿਹਾ ਹੈ ? ਕਿਸੇ ਧਰਮ, ਫਿਰਕੇ ਅਤੇ ਭਾਈਚਾਰੇ ‘ਚ ਹੋਣਾ ਇੱਕ ਮਾਣਵਾਲੀ ਨਿਆ ਸੰਗਤ ਪਛਾਣ ਹੈ ! ਪਰ ਇੱਕ ਅਨੈਤਿਕ ਵਿਅਕਤੀ ਕਾਰਨ ਸਾਰੇ ਭਾਈਚਾਰੇ ਨੂੰ ਬਦਨਾਮ ਕਰਨਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੋ ਸਕਦਾ ਹੈ ? ਕਿਸੇ ਭਾਈਚਾਰੇ ਦੀ ਹੋਂਦ, ਪਛਾਣ ਅਤੇ ਉਸ ਦੇ ਕਿਸੇ ਭਾਈਚਾਰੇ ਨਾਲ ਜੁੜਨਾ, ‘ਦੂਸਰੇ ਭਾਈਚਾਰੇ ਪ੍ਰਤੀ ਅਲੱਗ ਪਛਾਣ ਕਰਕੇ ਨਫਰਤ ਦਾ ਪਾਤਰ ਨਹੀਂ ਕਿਹਾ ਜਾ ਸਕਦਾ ਹੈ ! ਹੁਣ ਆ॥ਾਦ ਭਾਰਤ ਅੰਦਰ ਭਾਰੂ ਧਰਮ ਵਾਲਾ ਧੜਾ ਜਾਂ ਸਿਆਸਤ ਆਪਣੇ ਆਪ ਨੂੰ ਦੂਸਰੇ ਘੱਟ ਗਿਣਤੀ ਫਿਰਕੇ ਨਾਲੋਂ ਵੱਡਾ, ਉਚਾ ਜਾ ਭਾਰੂ ਪੇਸ਼ ਕਰੇ, ਇਹ ਧਾਰਨਾ ਫਿਰਕਿਆਂ ਅੰਦਰ ਕੱਟੜਵਾਦੀ ਸੋਚ ਸਮਝੀ ਜਾਂਦੀ ਹੈ। ਕੱਟੜਵਾਦ ਹੀ ਸਾਰੇ ਬਹੁਤਲਤਾਵਾਦੀ ਇੱਕ-ਮਿਕ ਫਿਰਕਿਆਂ ਅੰਦਰ ਖਟਾਸ ਭਰਦਾ ਹੈ ! ਇਹ ਸੋਚ ਹੀ ਅੱਗੋਂ ਦੂਸਰਿਆਂ ਫਿਰਕਿਆਂ ਅੰਦਰ ਨਫ਼ਰਤ ਤੇ ਦੁਸ਼ਮਣੀ ਨੂੰ ਜਨਮ ਦਿੰਦੀ ਹੈ। ਬਸ ! ਫਿਰ ਤਨਾਅ, ਝਗੜੇ ਅਤੇ ਫਸਾਦ ? ਭਾਰਤ ਦਾ ਪੁਰਾਣਾ ਇਤਿਹਾਸ ਅਤੇ ਸੱਭਿਆਚਾਰ ਕੁਝ ਕੁ ਘਟਨਾਵਾਂ ਨੂੰ ਛੱਡ ਕੇ ਸਹਿਣਸ਼ੀਲਤਾ, ਮਿਠਾਸ ਅਤੇ ਆਪਸੀ ਸਾਂਝ ਨਾਲ ਭਰਿਆ ਪਿਆ ਹੈ ! ਜੋ ਸਾਡੇ ਸਾਰਿਆਂ ਲਈ ਇੱਕ ਸ਼ੀਸ਼ਾ ਹੈ।
ਮੋਦੀ ਦੀ ਅਗਵਾਈ ਹੇਠ ਹੁਣ ਭਾਰੂ ਧਰਮ ਅਧਾਰਿਤ ਸਿਆਸਤ ਅਤੇ ਗਿਣਤੀ ਅਧੀਨ, ‘ਉਸ ਦੀਆਂ ਝਾਲਰਾਂ (ਫਰਿੰਜ) ਵਲੋਂ ਆਪਣੇ ਆਪ ਨੂੰ ਭਾਰੂ ਅਤੇ ਵੱਡਾ ਕਹਿ ਕੇ, ‘ਦੇਸ਼ ਅੰਦਰ ਘੱਟ ਗਿਣਤੀਆਂ ਅੰਦਰ ਦਹਿਸ਼ਤ॥ਦਾ, ਡਰ ਅਤੇ ਬੇਗਾਨਗੀ ਪੈਦਾ ਕੀਤੀ ਹੈ। ਜੋ ਉਨ੍ਹਾਂ ਦਾ ਨਾ ਹੱਕ ਹੈ ਤੇ ਨਾ ਹੀ ਰੁਤਬਾ ? ਇਸ ਲਈ ਕਿਸੇ ਫਿਰਕੇ ਨਾਲ ਕੱਟੜਵਾਦ ਕਰਕੇ ਸਾਰਿਆ ਨੂੰ ਇੱਕ ਰੱਸੇ ਬੰਨ੍ਹਣਾ ਜਾਂ ਤਨਾਅ ਪੈਦਾ ਕਰਨਾ ਨਾ ਤਰਕ ਸੰਗਤ ਹੈ ਅਤੇ ਨਾ ਹੀ ਨਿਆਪੂਰਣ ਹੋਵੇਗਾ ? ਪਰ ਦੁਖਾਂਤ ਇਹ ਹੈ, ‘ਕਿ ਭਾਰਤ ਦੀ ਰਾਜਨੀਤੀ ਅਤੇ ਮਾਜੂਦਾ ਹਾਵੀ ਰਾਜਨੀਤਕ ਅਵੱਸਥਾ ਇਨ੍ਹਾਂ ਦੋਨੋ ਧਾਰਨਾਵਾਂ ਨੂੰ ਰੱਲ-ਗੱਡ ਕਰਕੇ ਰਾਜਸਤਾ ਤੇ ਕਾਬਜ ਅਤਿ ਕੱਟੜਵਾਦੀ ਬੀ.ਜੇ.ਪੀ. ਹੁਣ ਏਕਾ-ਅਧਿਕਾਰਵਾਦੀ ਰਾਹ ਤੇ ਤੁਰ ਪਈ ਹੈ। ਮੰਦਿਰ ਉਸਾਰੀ, ਮੁਸਲਿਮ ਸਾਮੰਤਵਾਦ ਵੇਲੇ ਦੇ ਲੋਕਧਾਰਾ ਅਧੀਨ ਸਮਾਜ ਅੰਦਰ ਵਿਕਸਤ ਹੋਏ ਸਰਵਜਨਕ ਥਾਂਵਾ ਦੇ ਨਾਂ ਬਦਲ ਕੇ, ਵਿਵਾਦਤ ਮੁੱਦੇ ਖੜੇ ਕਰਕੇ ਫਿਰਕਾਪ੍ਰਸਤੀ ਦਾ ਧਰੁਵੀਕਰਨ ਤੇ॥ ਕਰਨਾ ! ਮਨੁੱਖੀ ਨਿੱਜੀ ਆਸਥਾ ਅਨੁਸਾਰ, ‘ਅਨੁਕੂਲਤਾ, ਖੁਰਾਕ ਅਤੇ ਪਹਿਰਾਵਾ ਉਸ ਦੀ ਨਿਜਤਾ ਹੈ, ‘ਨੂੰ ਬਦਲਣ ਲਈ ਮ॥ਬੂਰ ਕਰਨਾ ਕੀ ਇਹ ਤੁਗਲਕੀ ਜੋਰ ॥ਬਰ ਨਹੀਂ ਹੈ ? ਘੱਟ ਗਿਣਤੀ ਫਿਰਕਿਆਂ ਨੂੰ ਨਿਸ਼ਾਨਾ ਬਣਾ ਕੇ ਘਿਰਣਾ ਕਰਨੀ ਅਤੇ ਹਿੰਸਾ ਫੈਲਾਅ ਕੇ ਮਾਹੌਲ ਵਿਗਾੜਨਾ ਕੀ ਮੋਦੀ ਸੋਚ ਦੀ ਇਹੀ ਧਰਮ ਨਿਰਪੱਖਤਾ ਹੈ ?
ਭਾਰਤ ਅੰਦਰ ਸੱਭਿਆਚਾਰ ਦਾ ਉਠਾਨ, ਇਸ ਦੀ ਦਿਸ਼ਾ ਤੇ ਦਸ਼ਾਂ ਸ਼ੁਰੂ ਤੋਂ ਹੀ ਸਾਮੰਤਵਾਦੀ ਪ੍ਰਭਾਵ ਅਧੀਨ ਅੱਗੇ ਵੱਧੀ ਹੈ। ਜਿਸ ਨੂੰ ਬਸਤੀਵਾਦੀ ਬਰਤਾਨਵੀ ਸਾਮਰਾਜ ਨੇ ਆਪਣੀ ਲੋੜ ਅਨੁਸਾਰ ਹੀ ਅੱਗੇ ਵਧਾਇਆ ਹੈ। ਸਾੰਮਤਵਾਦ ਤੋਂ ਪੂੰਜੀਵਾਦੀ ਵੱਲ ਤਬਦੀਲੀ ਦੀ ਚਾਲ ਧੀਮੀ ਰਹੀ, ‘ਜਿਸ ਕਰਕੇ ਭਾਰਤ ਅੰਦਰ ਜਾਗੀਰੂ-ਸੰਸਕਰਨ, ਰੂੜ੍ਹੀਵਾਦੀ, ਧਾਰਮਿਕ ਧਾਰਨਾਵਾਂ, ਜਾਤਪਾਤ, ਫਿਰਕੇ ਅਤੇ ਜੂਠਾ, ਅੱਜ ਵੀ ਉਸੇ ਤਰ੍ਹਾਂ ਕਾਇਮ ਹਨ ! ਆਜਾਦੀ ਬਾਦ ਹਾਕਮ ਜਮਾਤਾਂ ਨੇ ਇਨ੍ਹਾਂ ਪੁਰਾਣੇ ਰਿਸ਼ਤਿਆਂ ਨੂੰ ਖਤਮ ਕਰਨ ਦੀ ਥਾਂ ਸਗੋਂ ਇਨ੍ਹਾਂ ਨੂੰ ਮ॥ਬੂਤ ਕੀਤਾ ਹੈ ? ਦੇਸ਼ ਅੰਦਰ ਵਿਗਿਆਨਕ-ਸੂਝ, ਕਲਾਵਾਂ, ਸਿੱਖਿਆ, ਰਿਸ਼ਤੇ, ਕਿਰਤੀ-ਸਬੰਧ ਉਸੇ ਤਰ੍ਹਾਂ ਪੁਰਾਣੇ ਬੰਦਸ਼ਾ ਅਤੇ ਗੁਲਾਮੀ ਦੀਆਂ ਜੰਜੀਰਾਂ ਨਾਲ ਜਕੜੇ ਹੋਏ ਹਨ ! ਸਾਡੇ ਧਰਮਨਿਰਪੱਖਤਾ ਪੱਖੀ ਵਿਚਾਰ, ਸਾਮਰਾਜ ਵਿਰੋਧੀ ਸੋਚ, ਹੱਕ ਲਈ ਰੋਹ ਅਤੇ ਵਿਗਿਆਨਕ ਸਿੱਖਿਆ ਦਾ ਰੁੱਖ ਅੱਗੇ ਵੱਧਣ ਦੀ ਥਾਂ ਪੇਤਲਾ ਅਤੇ ਕਮ॥ੋਰ ਹੋਇਆ ਹੈ ! ਇਹੀ ਕਾਰਨ ਹੈ, ‘ਕਿ ਅੱਜੇ ਵੀ ਧਾਰਮਿਕ ਕੱਟੜਵਾਦ, ਜਾਤਪਾਤ, ਫਿਰਕੂਪੁਣਾ ਅਤੇ ਜਨੂੰਨ ਅੱਗੇ ਨਾਲੋਂ ਵੱਧਿਆ ਹੈ।
ਸੰਸਾਰ ਪੂੰਜੀਵਾਦੀ ਸੱਜੇ ਪੱਖੀ ਪਿਛਾਖੜਪੁਣੇ ਵਾਲੀ ਰਾਜਨੀਤੀ ਨੇ, ‘ਭਾਰਤ ਸਮੇਤ ਸੰਸਾਰ ਅੰਦਰ ਧਰਮ-ਨਿਰਪੱਖਤਾ ਨੂੰ ਬਹੁਤ ਵੱਡੀ ਢਾਅ ਲਾਈ ਹੈ। ਸੰਸਾਰੀਕਰਨ ਅਤੇ ਨਵਉਦਾਰਵਾਦ ਨੇ ਪੂੰਜੀ ਦੇ ਅੰਬਾਰ ਲਾਉਣ ਲਈ, ‘ਆਮ ਜਨਤਾ ਨੂੰ ਉਣਾ, ਹੀਣਾ ਅਤੇ ਸਿੱਖਿਆ ਵਿਹੂਣਾ ਰੱਖਣ ਲਈ ਸਿੱਖਿਆ ਦਾ ਨਿੱਜੀਕਰਨ ਤੇ ਵਪਾਰੀਕਰਨ ਕਰ ਦਿੱਤਾ ! ਧਰਮ ਤੇ ਸਿੱਖਿਆ ਨੂੰ ਰੱਲ-ਗੱਡ ਅਤੇ ਧਰਮ ਨੂੰ ਸਿਆਸਤ ਨਾਲ ਮਿਲਾ ਕੇ ਆਪਣੇ ਰਾਜਸੀ ਲਾਭਾਂ ਲਈ ਹਾਕਮ ਜਮਾਤਾਂ, ‘ਆਪਣੀ ਉਮਰ ਵਧਾਉਣ ਲਈ ਨਿਤ ਦਿਨ ਕੋਝੀਆਂ ਰਾਜਸੀ ਸਾ॥ਸਾਂ ਰੱਚ ਰਹੀਆਂ ਹਨ। ਜਿਸ ਨੇ ਭਾਰਤੀਆਂ ਨੂੰ ਤਰਕ ਵਿਹੂਣਾ, ਗਿਆਨ-ਵਿਗਿਆਨ ਅਤੇ ਮਨੁੱਖੀ ਸੋਚ ਤੋਂ ਖਾਲੀ, ‘ਇੱਕ-ਅਰਬ 30-ਕਰੋੜ ਲੋਕਾਂ ਦਾ ਇੱਕ ਹਜੂਮ ਬਣਾ ਕੇ ਰੱਖ ਦਿੱਤਾ ਹੈ ? ਗਰੀਬੀ-ਗੁਰਬਤ, ਬੇਰੁ॥ਗਾਰੀ, ਅਨਪੜ੍ਹਤਾ ਅਤੇ ਲਾਚਾਰੀ ਦੇ ਮਾਰੇ ਭਾਰਤੀਆਂ ਨੂੰ ਚਲਾਕ ਹਾਕਮ ਪੂਰੀ ਸੋਝੀ, ਸ਼ਰਾਰਤ ਅਤੇ ਗਿਣ-ਮਿਣ ਕੇ ਧਰਮ-ਨਿਰਪੱਖਤਾ ਦੀ ਥਾਂ ਮੋਦੀ ਨੇ, ‘ਨਕਲੀ ਧਰਮ-ਨਿਰਪੱਖਤਾ ਰਾਹੀਂ ਰਾਸ਼ਟਰਵਾਦ, ਦੇਸ਼ ਭਗਤੀ, ਹਿੰਦੂ ਰਾਸ਼ਟਰ ਅਤੇ ਸਬਕਾ ਸਾਥ, ਸਬਕਾ ਵਿਕਾਸ ਅਤੇ ਸਮਾਵੇਸ਼ੀ ਦਾ ਚੋਲਾ ਪਾਕੇ ਠੱਗਿਆ ਹੈ ?
ਭਾਰਤ ਦੀ ਰਾਜਨੀਤੀ ਅੰਦਰ ਜੋ ਹੁਣ ਨਵੀਂ ਅਤਿਸਿਰੇ ਦੀ ਸੱਜ-ਪਿਛਾਖੜੀ ਰਾਜਨੀਤਕ ਤਬਦੀਲੀ ਆਈ ਹੈ, ਇੱਕ ਬਹੁਤ ਖਤਰਨਾਕ ਰੁਝਾਂਨਾਂ ਦਾ ਪ੍ਰਗਟਾਵਾ ਹੈ ? ਸਤਾ ਤੇ ਕਾਬ॥ ਮੋਦੀ ਸਰਕਾਰ ਨੇ ਸਾਡੇ ਸੰਵਿਧਾਨਕ ਢਾਂਚੇ, ਸੰਵਿਧਾਨਿਕ ਸੰਸਥਾਵਾਂ, ਧਰਮ ਨਿਰਪੱਖਤਾ, ਸੰਘਵਾਦ, ਬਹੁਲਤਾਵਾਦ ਤੇ ਹਮਲੇ ਸੇਧੇ ਹੋਏ ਹਨ ! ਦੂਸਰੇ ਪਾਸੇ ਧਾਰਮਿਕ ਫਿਰਕਾਂਪ੍ਰਸਤੀ, ਜਾਤਪਾਤੀ ਸ਼ਾਵਨਵਾਦ, ਅਧਾਰਿਤ ਨਫ਼ਰਤ ਅਤੇ ਭਾਰੂ ਧਰਮ ਅਧਾਰਿਤ ਰਾਜਨੀਤਕ ਦਾਬੇ ਤੇ ਘੱਟ ਗਿਣਤੀਆਂ ਤੇ ਹੋ ਰਹੇ ਹਮਲੇ ਦੇਸ਼ ਨੂੰ ਏਕਾ ਅਧਿਕਾਰਵਾਦ ਤੇ ਫਿਰਕੂ-ਤਨ॥ ਵਾਲੀ ਹਕੂਮਤ ਵੱਲ ਧੱਕ ਰਹੇ ਹਨ ? ਦੇਸ਼ ਅੰਦਰ ਉਠ ਰਹੇ ਇਨ੍ਹਾਂ ਏਕਾ ਅਧਿਕਾਰਵਾਦੀ ਰੁਝਾਂਨਾਂ ਦੇ ਟਾਕਰੇ ਅਤੇ ਮੋੜਾ ਦੇਣ ਲਈ, ‘ਸਾਰੀਆਂ ਜਮਹੂਰੀ, ਲੋਕ ਪੱਖੀ, ਧਰਮ-ਨਿਰਪੱਖ ਅਤੇ ਖੱਬੇਪੱਖੀ ਸ਼ਕਤੀਆਂ ਨੂੰ ਇੱਕ ਜੁਟ ਹੋ ਕੇ ਟਾਕਰਾ ਕਰਨਾ ਚਾਹੀਦਾ ਹੈ।
001-403-285-4208 ਜਗਦੀਸ਼ ਸਿਘ ਚੋਹਕਾ
91-9217997445 ਕੈਲਗਰੀ