ਭਾਰਤੀ ਹਵਾਈ ਸੈਨਾ ਐਮਰਜੈਂਸੀ ਆਕਸੀਜਨ ਸਪਲਾਈ ਲਈ ਪਰਥ ਪੁੱਜੀ

ਐਡੀਲੇਡ  (ਸਮਾਜ ਵੀਕਲੀ) : ਭਾਰਤੀ ਹਵਾਈ ਸੈਨਾ ਆਕਸੀਜਨ ਦੀ ਸਪਲਾਈ ਲਈ ਪਰਥ ਪੁੱਜੀ ਹੈ। ਆਸਟਰੇਲੀਆ ਦੇ ਰੱਖਿਆ ਮੰਤਰੀ ਪੀਟਰ ਡੱਟਨ ਦੇ ਦਫਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਆਸਟਰੇਲੀਆ ਨੇ ਭਾਰਤੀ ਹਵਾਈ ਸੈਨਾ ਨੂੰ ਪੰਜ ਆਕਸੀਜਨ ਟੈਂਕਰ ਸੌਂਪੇ ਹਨ, ਤੇ ਹਰੇਕ ਟੈਂਕਰ ਵਿੱਚ 20,000 ਲੀਟਰ ਆਕਸੀਜਨ ਹੈ।

ਚੇਤੇ ਰਹੇ ਕਿ ਭਾਰਤ ਵਿੱਚ ਬੇਕਾਬੂ ਹੋਈ ਕਰੋਨਾ ਦੀ ਦੂਜੀ ਲਹਿਰ ਕਰਕੇ ਹਸਪਤਾਲਾਂ ਵਿੱਚ ਆਕਸੀਜਨ ਦੀ ਮੰਗ ਤੇ ਸਪਲਾਈ ਵਿਚਲੇ ਖੱਪੇ ਨੂੰ ਪੂਰਨਾ ਮੁਸ਼ਕਲ ਹੋ ਗਿਆ ਹੈ, ਜਿਸ ਕਰਕੇ ਭਾਰਤ ਨੂੰ ਮੈਡੀਕਲ ਸਪਲਾਈਜ਼ ਲਈ ਹੋਰਨਾਂ ਮੁਲਕਾਂ ਵੱਲ ਰੁਖ਼ ਕਰਨਾ ਪਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ: ਭਾਰਤ ਵਿਚ ਇਕ ਦਿਨ ਵਿੱਚ ਰਿਕਾਰਡ 3,780 ਮੌਤਾਂ
Next articleਨੇਪਾਲ: ਓਲੀ ਸਰਕਾਰ ਤੋਂ ਬਹੁਮੱਤ ਖੁੱਸਿਆ